ਖੁਲਾਸਾ: ਦਿੱਲੀ ਮੈਟਰੋ 'ਚ 94% ਚੋਰੀ ਦੀਆਂ ਘਟਨਾਵਾਂ ਪਿੱਛੇ ਮਹਿਲਾਵਾਂ ਦਾ ਹੱਥ


Updated: January 11, 2019, 1:45 PM IST
ਖੁਲਾਸਾ: ਦਿੱਲੀ ਮੈਟਰੋ 'ਚ 94% ਚੋਰੀ ਦੀਆਂ ਘਟਨਾਵਾਂ ਪਿੱਛੇ ਮਹਿਲਾਵਾਂ ਦਾ ਹੱਥ
ਖੁਲਾਸਾ: ਦਿੱਲੀ ਮੈਟਰੋ 'ਚ 94% ਚੋਰੀ ਦੀਆਂ ਘਟਨਾਵਾਂ ਪਿੱਛੇ ਮਹਿਲਾਵਾਂ ਦਾ ਹੱਥ

Updated: January 11, 2019, 1:45 PM IST
ਦਿੱਲੀ ਮੈਟਰੋ ਵਿਚ 2017 ਵਿਚ ਜੇਬ ਕਤਰਿਆਂ ਦੇ 1,392 ਮਾਮਲੇ ਦਰਜ ਹੋਏ ਸਨ। ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐਸਐਫ) ਨੇ ਇਸ ਗਿਣਤੀ ਨੂੰ ਘੱਟ ਕਰਨ ਲਈ ਕਾਫ਼ੀ ਕਦਮ ਚੁੱਕੇ ਹਨ। ਵਿਸ਼ੇਸ਼ ਅਭਿਆਨ ਚਲਾ ਕੇ ਇਸ ਗਿਣਤੀ ਨੂੰ 2018 ਵਿਚ 497 ਤੱਕ ਲਿਆਂਦਾ ਹੈ। ਇਸ ਵਿਚੋਂ ਵੀ 94 ਫ਼ੀਸਦੀ ਮਾਮਲਿਆਂ ਵਿਚ ਜੇਬ ਕਤਰੀਆਂ ਦੀ ਘਟਨਾ ਨੂੰ ਔਰਤਾਂ ਨੇ ਅੰਜਾਮ ਦਿਤਾ ਸੀ। 2017 ਵਿਚ ਇਹ 85 ਫ਼ੀਸਦੀ ਸੀ। 2017 ਦੇ ਅੰਕੜਿਆਂ ਨੇ ਸੀਆਈਐਸਐਫ ਨੂੰ ਪ੍ਰੇਸ਼ਾਨ ਕਰ ਦਿਤਾ ਸੀ ਜਿਸ ਦੇ ਮੋਢਿਆਂ 'ਤੇ ਮੈਟਰੋ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਹੈ। ਅਧਿਕਾਰੀਆਂ ਨੇ ਹਿਊਮਨ ਇੰਟੈਲੀਜੈਂਸ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸ਼ੱਕੀਆਂ ਦੀ ਪਹਿਚਾਣ ਕਰਨਾ ਸ਼ੁਰੂ ਕਰ ਦਿਤਾ ਸੀ ਅਤੇ ਉਨ੍ਹਾਂ ਨੂੰ ਇਮਾਰਤ ਵਿਚ ਵੜਣ ਤੋਂ ਮਨ੍ਹਾ ਕਰ ਦਿਤਾ ਜਾਂਦਾ ਸੀ।

ਸੀਆਈਐਸਐਫ ਦੇ ਸੀਨੀਅਰ ਅਧਿਕਾਰੀ ਦੇ ਅਨੁਸਾਰ 236 ਮੈਟਰੋ ਸਟੇਸ਼ਨ 'ਤੇ ਜ਼ਿਆਦਾ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਅਤੇ ਜ਼ਿਆਦਾ ਜਵਾਨਾਂ (ਮਹਿਲਾ ਅਤੇ ਪੁਰਸ਼ ਦੋਵੇਂ) ਨੂੰ ਅਸੁਰੱਖਿਅਤ ਸਥਾਨਾਂ 'ਤੇ ਲਗਾਇਆ ਗਿਆ ਤਾਂਕਿ ਜੇਬ ਕਤਰੀਆਂ ਨੂੰ ਰੰਗੇ ਹੱਥੀਂ ਫੜਿਆ ਜਾ ਸਕੇ। ਪੁਲਿਸ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਗਿਆ। ਜਿਸ ਦੇ ਚਾਰ ਕਾਂਸਟੇਬਲਾਂ ਦੀ ਵਿਸ਼ੇਸ਼ ਟੀਮ ਮੈਟਰੋ ਸਟੇਸ਼ਨ ਅਤੇ ਇਸ ਗੈਂਗ ਦੀ ਪਸੰਦੀਦਾ ਜਗ੍ਹਾਵਾਂ 'ਤੇ ਨਜ਼ਰ ਰੱਖਣ ਦਾ ਕੰਮ ਕਰਦੇ। ਸਾਦੀ ਵਰਦੀ ਵਿਚ ਤੈਨਾਤ ਇਹ ਪੁਲਿਸਵਾਲੇ ਸਟੇਸ਼ਨ ਵਿਚ ਏਧਰ - ਉੱਧਰ ਘੁੰਮਦੇ ਅਤੇ ਜੇਬ ਕਤਰੀਆਂ ਅਤੇ ਝਪਟਮਾਰਾ 'ਤੇ ਨਜ਼ਰ ਰੱਖਦੇ। 2017 ਵਿਚ 1,292 ਔਰਤਾਂ ਅਤੇ 100 ਆਦਮੀ ਫੜੇ ਗਏ ਉਥੇ ਹੀ 2018 ਵਿਚ ਇਹ ਗਿਣਤੀ 470 ਅਤੇ 28 ਹੈ। ਸੀਆਈਐਸਐਫ ਅਤੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਔਰਤਾਂ ਜੇਬ ਕਤਰੀਆਂ ਜ਼ਿਆਦਾਤਰ ਸੈਂਟਰਲ ਦਿੱਲੀ ਤੋਂ ਟ੍ਰੇਨ ਵਿਚ ਚੜ੍ਹਦੀਆਂ ਹਨ ਅਤੇ ਆਮ ਤੌਰ 'ਤੇ ਸੰਚਾਲਨ ਕਰਦੀਆਂ ਹਨ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਸਾਫਰਾਂ ਨੂੰ ਕਿਸੇ ਮਹਿਲਾ ਦੇ ਕਿਸੇ ਵੀ ਤਰ੍ਹਾਂ ਦੇ ਅਸਧਾਰਨ ਵਿਵਹਾਰ ਜਾਂ ਕੋਈ ਮਹਿਲਾ ਵਰਗਾ ਵਿੱਖ ਰਿਹਾ ਹੈ ਤਾਂ ਉਸ ਨੂੰ ਲੈ ਕੇ ਸੁਚੇਤ ਰਹਿਣਾ ਚਾਹੀਦਾ ਹੈ। ਕਈ ਵਾਰ ਪੁਰਸ਼ ਔਰਤਾਂ ਦੇ ਕੱਪੜੇ ਪਹਿਨ ਕੇ ਮਹਿਲਾ ਕੋਚ ਵਿਚ ਸਵਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਕੋਲ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਕੀਮਤੀ ਸਾਮਾਨ ਹੁੰਦਾ ਹੈ।ਇਕ ਅਧਿਕਾਰੀ ਨੇ ਕਿਹਾ ਜੇਬ ਕਤਰੀਆਂ ਕਰਨ ਵਾਲੀਆਂ ਔਰਤਾਂ ਬੱਚਾ ਲੈ ਕੇ ਚੱਲਦੀਆਂ ਹਨ ਜਾਂ ਫਿਰ ਸਮੂਹ ਵਿਚ ਚੱਲਦੀਆਂ ਹਨ। ਭੀੜ ਦਾ ਫਾਇਦਾ ਚੁੱਕ ਕੇ ਇਕ ਔਰਤ ਕਿਸੇ ਬੈਗ ਦੀ ਚੇਨ ਖੋਲ੍ਹਦੀ ਹੈ। ਠੀਕ ਮੌਕਾ ਮਿਲਣ 'ਤੇ ਦੂਜੀ ਔਰਤ ਕੀਮਤੀ ਸਾਮਾਨ ਨੂੰ ਕੱਢ ਲੈਂਦੀ ਹੈ ਅਤੇ ਉਸ ਨੂੰ ਸਮੂਹ ਦੇ ਦੂਜੇ ਮੈਂਬਰ ਨੂੰ ਪਾਸ ਕਰ ਦਿੰਦੀ ਹੈ। ਅਜਿਹੇ ਵਿਚ ਜੇਕਰ ਕਿਸੇ ਪੀੜਿਤ ਨੂੰ ਸਮੂਹ ਦੀ ਕਿਸੇ ਔਰਤ 'ਤੇ ਸ਼ੱਕ ਹੁੰਦਾ ਹੈ ਤਾਂ ਉਸ ਦੇ ਕੋਲੋਂ ਕੁੱਝ ਨਹੀਂ ਮਿਲਦਾ ਹੈ।
First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...