ਵਿੱਤ ਮੰਤਰੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੇਕਸ 1300 ਅੰਕ ਉਪਰ

News18 Punjab
Updated: September 20, 2019, 4:42 PM IST
ਵਿੱਤ ਮੰਤਰੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੇਕਸ 1300 ਅੰਕ ਉਪਰ
5.82 ਲੱਖ ਕਰੋੜ ਲੋਕਾਂ ਨੂੰ ਫ਼ਾਇਦਾ
News18 Punjab
Updated: September 20, 2019, 4:42 PM IST
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਕੰਪਨੀਆਂ ਨੂੰ ਵੱਡੇ ਟੈਕਸ ਛੋਟ ਦੇਣ ਦੇ ਐਲਾਨ ਤੋਂ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਆ ਗਈ ਹੈ। ਬੰਬੇ ਸਟਾਕ ਐਕਸਚੇਂਜ (BSE) ਦੇ 30 ਸ਼ੇਅਰਾਂ ਵਾਲਾ ਬੈਂਚਮਾਰਕ ਇੰਡੈਕਸ 1920 ਅੰਕ ਤੋਂ ਵੱਧ ਕੇ 38013 ਉਪਰ ਪਹੁੰਚ ਗਿਆ ਹੈ। NSE ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ ਵਿਚ ਵੀ 570 ਦੇ ਵਾਧੇ ਨਾਲ 11,266 ਉੱਤੇ ਕਾਰੋਬਾਰ ਕਰ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਨਿਫਟੀ ਵਿਚ ਹੁਣ ਤੱਕ ਦੇ ਸਭ ਉਪਰਲੇ ਰਿਕਾਰਡ ਉਪਰ ਆ ਗਿਆ ਹੈ।

ਵਿੱਤ ਮੰਤਰੀ ਨੇ ਕੰਪਨੀਆਂ ਨੂੰ ਵੱਡੀ ਰਾਹਤ ਦਿੰਦਿਆਂ ਕਾਰਪੋਰੇਟ ਟੈਕਸ ਘਟਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਰਾਹਤ ਘਰੇਲੂ ਕੰਪਨੀਆਂ ਅਤੇ ਨਵੀਂ ਕੰਪਨੀਆਂ ਲਈ ਹੈ। ਇਸ ਨੂੰ ਆਰਡੀਨੈਂਸ ਜਰੀਏ ਲਾਗੂ ਕੀਤਾ ਜਾਵੇਗਾ। ਸੀਤਾਰਮਣ ਨੇ ਕਿਹਾ ਕਿ ਬਿਨਾਂ ਕਿਸੇ ਛੋਟ ਤੋਂ ਇਨਕਮ ਟੈਕਸ 22 ਫ਼ੀਸਦੀ ਹੋਵੇਗਾ ਅਤੇ ਮੈਨੂਫੈਕਚਰਿੰਗ ਕੰਪਨੀਆਂ ਲਈ ਵੀ ਟੈਕਸ ਘਟੇਗਾ। ਸ਼ੇਅਰ ਬਾਜ਼ਾਰ ਵਿਚ ਤੇਜ਼ੀ ਨਾਲ ਨਿਵੇਸ਼ਕਾਂ ਨੂੰ 5.82 ਲੱਖ ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਹੈ। ਮਾਹਿਰਾਂ ਨੇ ਕਿਹਾ ਕਿ ਐਨਐਸਈ ਤੇ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਦਾ ਮੁੱਲ ਕੁੱਝ ਹੀ ਘੰਟਿਆਂ ਵਿਚ 5.82 ਲੱਖ ਰੁਪਏ ਵੱਧ ਗਿਆ ਹੈ।

Loading...
ਕੈਪੀਟਲ ਸਿੰਡੀਕੇਟ ਦੇ ਮੈਨੇਜਿੰਗ ਪਾਰਟਨਰ ਸੁਬਰਾਮਣਯਮ ਪਸ਼ੂਪਤੀ ਨੇ News18 Hindi ਨੂੰ ਦੱਸਿਆ ਕਿ ਕੰਪਨੀਆਂ ਮਿਨੀਮਮ ਅਲਟਰਨੇਟ ਟੈਕਸ (MAT) ਨੂੰ ਹਟਾਉਣ ਦੀ ਮੰਗ ਕਰ ਰਹੀਆਂ ਸਨ। ਹਾਲ ਵਿਚ ਟੈਕਸ ਰਿਫਾਰਮ ਬਾਰੇ ਬਣੀ ਕਮੇਟੀ ਨੇ ਇਸ ਨੂੰ ਹਟਾਉਣ ਦੀ ਸਿਫ਼ਾਰਸ਼ ਕੀਤੀ ਸੀ। ਕਾਰਪੋਰੇਟ ਕੰਪਨੀਆਂ ਲਈ ਟੈਕਸ ਛੋਟ ਅਤੇ ਮੈਟ ਖ਼ਤਮ ਹੋਣ ਨਾਲ ਮੁਨਾਫੇ ਉਪਰ ਵੱਡਾ ਅਸਰ ਹੋਵੇਗਾ। ਇਸ ਲਈ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਆਈ ਹੈ।
First published: September 20, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...