Home /News /national /

ਗੁਰੂਗ੍ਰਾਮ 'ਚ ਹਾਦਸਾ: ਕਾਰ ਨੇ ਸਕੂਟੀ ਸਵਾਰ ਵਿਦਿਆਰਥੀ ਨੂੰ ਦਰੜਿਆ, ਦਰਦਨਾਕ ਮੌਤ, ਇਕ ਜ਼ਖਮੀ

ਗੁਰੂਗ੍ਰਾਮ 'ਚ ਹਾਦਸਾ: ਕਾਰ ਨੇ ਸਕੂਟੀ ਸਵਾਰ ਵਿਦਿਆਰਥੀ ਨੂੰ ਦਰੜਿਆ, ਦਰਦਨਾਕ ਮੌਤ, ਇਕ ਜ਼ਖਮੀ

ਗੁਰੂਗ੍ਰਾਮ 'ਚ ਹਾਦਸਾ: ਕਾਰ ਨੇ ਸਕੂਟੀ ਸਵਾਰ ਵਿਦਿਆਰਥੀ ਨੂੰ ਦਰੜਿਆ, ਦਰਦਨਾਕ ਮੌਤ, ਇਕ ਜ਼ਖਮੀ

ਗੁਰੂਗ੍ਰਾਮ 'ਚ ਹਾਦਸਾ: ਕਾਰ ਨੇ ਸਕੂਟੀ ਸਵਾਰ ਵਿਦਿਆਰਥੀ ਨੂੰ ਦਰੜਿਆ, ਦਰਦਨਾਕ ਮੌਤ, ਇਕ ਜ਼ਖਮੀ

Scooty car accident: ਗੁਰੂਗ੍ਰਾਮ ਦੇ ਫਾਰੂਖਨਗਰ ਇਲਾਕੇ 'ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਸਕੂਟੀ 'ਤੇ ਸਵਾਰ 12ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦਾ ਸਹਿਪਾਠੀ ਵੀ ਇਸ 'ਚ ਜ਼ਖਮੀ ਹੋ ਗਿਆ ਹੈ। ਜ਼ਖਮੀ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਹੋਰ ਪੜ੍ਹੋ ...
  • Share this:
    Gurugram News: ਗੁਰੂਗ੍ਰਾਮ ਦੇ ਫਾਰੂਖਨਗਰ ਇਲਾਕੇ 'ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਸਕੂਟੀ 'ਤੇ ਸਵਾਰ 12ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦਾ ਸਹਿਪਾਠੀ ਵੀ ਇਸ 'ਚ ਜ਼ਖਮੀ ਹੋ ਗਿਆ ਹੈ। ਜ਼ਖਮੀ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਵਿਦਿਆਰਥੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਪੁਲਿਸ ਨੇ ਮੰਗਲਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਹੈ।

    ਗੁਰੂਗ੍ਰਾਮ ਪੁਲਿਸ ਨੇ  ਦੱਸੀ ਘਟਨਾ 

    ਗੁਰੂਗ੍ਰਾਮ ਪੁਲਿਸ ਨੇ ਦੱਸਿਆ ਕਿ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ ਜਦੋਂ ਦੋਵੇਂ ਵਿਦਿਆਰਥੀ ਸਕੂਲ ਤੋਂ ਘਰ ਪਰਤ ਰਹੇ ਸਨ। ਕਾਰ ਚਾਲਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਸ 'ਚ ਸਕੂਟੀ ਸਵਾਰ ਵਿਦਿਆਰਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਵਿੱਚ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ ਭਾਲ ਜਾਰੀ ਹੈ।

    ਹਾਦਸੇ ਤੋਂ ਬਾਅਦ ਕਾਰ ਪੁਲਸ ਦੇ ਕਬਜ਼ੇ 'ਚ ਹੈ, ਡਰਾਈਵਰ ਫਰਾਰ ਹੋ ਗਿਆ
    ਪੁਲਿਸ ਨੇ ਦੱਸਿਆ ਕਿ ਫਰੂਖਨਗਰ ਪੁਲਸ ਸਟੇਸ਼ਨ 'ਚ ਐੱਫਆਈਆਰ ਦਰਜ ਕਰ ਕੇ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਮਰਨ ਵਾਲੇ ਵਿਦਿਆਰਥੀ ਦੀ ਪਛਾਣ ਲਲਿਤ ਅਤੇ ਜ਼ਖਮੀ ਪੁਸ਼ਪੇਂਦਰ ਵਜੋਂ ਹੋਈ ਹੈ। ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਕਾਰ ਚਾਲਕ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਡਰਾਈਵਰ ਨੂੰ ਫੜਨ ਲਈ ਟੀਮ ਬਣਾਈ ਗਈ ਹੈ।
    Published by:Tanya Chaudhary
    First published:

    Tags: Accident, Gurugram, Haryana, Road accident

    ਅਗਲੀ ਖਬਰ