ਹੈਦਰਾਬਾਦ: ਟਰੱਕ ਅਤੇ ਸਕੂਟਰ ਦੀ ਟੱਕਰ ਵਿੱਚ ਡੈਂਟਲ ਕਾਲਜ ਦੀ 20 ਸਾਲਾ ਸਟੂਡੈਂਟ ਐੱਮ ਅਦੀ ਰੇਸ਼ਮਾ ਦੀ ਮੌਤ ਹੋ ਗਈ ਹੈ। ਕਿਉਂਕਿ ਰੇਸ਼ਮਾ ਕੋਲ ਡਰਾਈਵਿੰਗ ਲਾਇਸੰਸ (driving license) ਨਹੀਂ ਸੀ ਜਿਸ ਦੀ ਵਜਾ ਨਾਲ ਪੁਲਿਸ ਦੁਆਰਾ ਉਸ ਦੇ ਇੱਕ ਦੋਸਤ 'ਤੇ ਕੇਸ ਦਰਜ ਕੀਤਾ ਗਿਆ ਹੈ, ਜਿਸ ਨੇ ਰੇਸ਼ਮਾ ਨੂੰ ਸਕੂਟਰ ਚਲਾਉਣ ਲਈ ਦਿੱਤੀ ਸੀ। ਇਸ ਦੇ ਨਾਲ ਹੀ ਟਰੱਕ ਡਰਾਈਵਰ 'ਤੇ ਵੀ ਲਾਪਰਵਾਹੀ ਨਾਲ ਟਰੱਕ ਚਲਾਉਣ ਦੀ ਵਜਾ ਕਾਰਨ ਹੋਈ ਮੌਤ ਲਈ ਕੇਸ ਦਰਜ ਕੀਤਾ ਗਿਆ ਹੈ।
ਦੀ ਟਾਈਮਜ਼ ਆਫ਼ ਇੰਡੀਆ ਦੀ ਵੈੱਬਸਾਈਟ 'ਤੇ ਛਪੀ ਖ਼ਬਰ ਅਨੁਸਾਰ, ਮ੍ਰਿਤਕ ਰੇਸ਼ਮਾ ਆਂਧਰਾ ਪ੍ਰਦੇਸ਼ ਦੇ ਕਦਾਪਾ ਜ਼ਿਲ੍ਹੇ (Kadapa district) ਦੇ ਬਦਵੇਲ ਦੀ ਰਹਿਣ ਵਾਲੀ ਸੀ। ਪੁਲਿਸ ਦੇ ਮੁਤਾਬਿਕ, ਸ਼ੁੱਕਰਵਾਰ ਨੂੰ ਉਹ ਕੇਪੀਐਚਬੀ ਵਿਚ ਰਹਿੰਦੀ ਆਪਣੀ ਦੋਸਤ ਸ਼੍ਰੀਜਾ ਨੂੰ ਮਿਲਣ ਹੈਦਰਾਬਾਦ ਆਈ ਸੀ। ਸ਼ਨੀਵਾਰ ਰਾਤ ਨੂੰ ਰੇਸ਼ਮਾ, ਸ਼੍ਰੀਜਾ ਸਮੇਤ ਆਪਣੇ ਕੁੱਝ ਹੋਰ ਦੋਸਤਾਂ ਮਮਤਾ, ਅਜੈ ਸਿੰਘ ਅਤੇ ਸ਼ਰਵਣ ਕੁਮਾਰ ਨਾਲ ਮਦੀਨਗੁਡਾ ਦੇ ਜੀਐਸਐਮ ਮਾਲ ਵਿੱਚ ਇੱਕ ਫ਼ਿਲਮ ਦੇਖਣ ਗਈ ਸੀ। ਇਸੇ ਦੌਰਾਨ ਜਦੋਂ ਉਹ ਦੋਸਤ ਤੋਂ ਮੰਗਿਆ ਸਕੂਟਰ ਚਲਾ ਰਹੀ ਸੀ ਤਾਂ ਇੱਕ ਤੇਜ਼ ਰਫ਼ਤਾਰ ਲਾਰੀ / ਟਰੱਕ ਨੇ ਉਸ ਦੀ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ (Accident) ਇੰਨਾ ਭਿਆਨਕ ਸੀ ਕਿ ਇਸ ਵਿੱਚ ਰੇਸ਼ਮਾ ਦੀ ਮੌਤ ਹੋ ਗਈ।
ਪੁਲਿਸ ਅਨੁਸਾਰ, ਫ਼ਿਲਮ ਦੇਖਣ ਤੋਂ ਬਾਅਦ, ਤਕਰੀਬਨ 11.40 ਵਜੇ ਜਦੋਂ ਉਹ ਦੋ-ਪਹੀਆ ਵਾਹਨਾਂ 'ਤੇ ਕੇਪੀਐਚਬੀ ਕਾਲੋਨੀ ਵੱਲ ਵਾਪਸ ਜਾ ਰਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਵਾਲੇ ਪਾਣੀ ਦੇ ਟੈਂਕਰ ਨੇ ਉਸ ਨੂੰ ਓਵਰਟੇਕ ਕੀਤਾ ਜਿਸ ਨਾਲ ਰੇਸ਼ਮਾ ਆਪਣੇ ਸਕੂਟਰ ਦਾ ਸੰਤੁਲਨ ਗੁਆ ਬੈਠੀ ਅਤੇ ਉਸ ਦਾ ਸਕੂਟਰ ਸੜਕ ਤੇ ਡਿੱਗ ਗਿਆ। ਪਿੱਛੇ ਤੋਂ ਆ ਰਿਹਾ ਇੱਕ ਟਰੱਕ ਰੇਸ਼ਮਾ ਦੇ ਉੱਪਰ ਚੜ੍ਹ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਰੇਸ਼ਮਾ ਦੇ ਦੋਸਤ ਅਜੇ ਕੁਮਾਰ ਨੇ ਉਸ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਹੋਣ ਦੇ ਬਾਵਜੂਦ ਸਕੂਟਰ ਚਲਾਉਣ ਲਈ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਰੇਸ਼ਮਾ ਨੇ ਵੀ ਹੈਲਮਟ ਨਹੀਂ ਪਾਇਆ ਸੀ।
ਪੁਲਿਸ ਨੇ ਅਜੈ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 304 (ii) ਅਤੇ ਟਰੱਕ ਚਾਲਕ ਕ੍ਰਿਸ਼ਨਾ ਖ਼ਿਲਾਫ਼ ਆਈਪੀਸੀ ਦੀ ਧਾਰਾ 304-ਏ ਦੇ ਤਹਿਤ ਕੇਸ ਦਰਜ ਕੀਤਾ ਸੀ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Hyderabad