Success Story, IPS Divya Tanwar: ਹਰ ਸਾਲ ਲੱਖਾਂ ਉਮੀਦਵਾਰ UPSC ਦੀ ਪ੍ਰੀਖਿਆ ਦਿੰਦੇ ਹਨ। ਇਨ੍ਹਾਂ ਵਿਚੋਂ ਕੁਝ ਹੀ ਸਫਲ ਹੁੰਦੇ ਹਨ ਅਤੇ ਮੈਰਿਟ ਸੂਚੀ (UPSC Exam) ਵਿੱਚ ਥਾਂ ਬਣਾਉਂਦੇ ਹਨ।
ਉਨ੍ਹਾਂ ਵਿਚੋਂ ਕੁਝ ਅਜਿਹੇ ਹਨ ਜੋ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇਸ ਮੰਜ਼ਿਲ 'ਤੇ ਪਹੁੰਚਦੇ ਹਨ। 2021 ਬੈਚ ਦੀ ਆਈਪੀਐਸ ਦਿਵਿਆ ਤੰਵਰ ਅਜਿਹੇ ਅਧਿਕਾਰੀਆਂ ਵਿੱਚ ਗਿਣੀ ਜਾਂਦੀ ਹੈ।
ਹਰਿਆਣਾ ਦੇ ਮਹਿੰਦਰਗੜ੍ਹ ਦੀ ਰਹਿਣ ਵਾਲੀ ਦਿਵਿਆ ਤੰਵਰ ਹਰ ਯੂਪੀਐਸਸੀ ਪ੍ਰੀਖਿਆਰਥੀ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੀ ਮਾਂ ਬੇਸ਼ੱਕ ਘੱਟ ਪੜ੍ਹੀ-ਲਿਖੀ ਸੀ ਪਰ ਉਸ ਨੇ ਹਮੇਸ਼ਾ ਆਪਣੀ ਧੀ ਨੂੰ ਪੜ੍ਹਾਈ ਕਰਨ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਦਿਵਿਆ ਨੇ UPSC ਪ੍ਰੀਖਿਆ ਦੀ ਤਿਆਰੀ ਲਈ ਕੋਈ ਕੋਚਿੰਗ ਨਹੀਂ ਲਈ ਸੀ। ਜਾਣੋ IPS ਦਿਵਿਆ ਤੰਵਰ (IPS Divya Tanwar Biography) ਦੀ ਸਫਲਤਾ ਦੀ ਕਹਾਣੀ...
ਆਈਪੀਐਸ ਦਿਵਿਆ ਤੰਵਰ ਨੇ ਨਵੋਦਿਆ ਵਿਦਿਆਲਿਆ ਮਹਿੰਦਰਗੜ੍ਹ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਹੈ। ਉਸ ਦੇ ਘਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ। ਸਕੂਲੀ ਪੜ੍ਹਾਈ ਦੌਰਾਨ ਪਿਤਾ ਦੀ ਮੌਤ ਹੋ ਜਾਣ ਕਾਰਨ ਉਸ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਦਿਵਿਆ ਪੜ੍ਹਾਈ ਵਿਚ ਹੁਸ਼ਿਆਰ ਸੀ ਅਤੇ ਇਸੇ ਲਈ ਉਸ ਦੀ ਮਾਂ ਬਬੀਤਾ ਤੰਵਰ ਨੇ ਉਸ ਦੀ ਪੜ੍ਹਾਈ ਵਿਚ ਕਦੇ ਰੁਕਾਵਟ ਨਹੀਂ ਆਉਣ ਦਿੱਤੀ।
ਕਾਲਜ ਦੇ ਬਾਅਦ ਦੀ ਤਿਆਰੀ
ਦਿਵਿਆ ਦੀ ਮਾਂ ਨੇ ਆਪਣੇ ਤਿੰਨ ਬੱਚਿਆਂ ਦਿਵਿਆ, ਤਨੀਸ਼ਾ ਅਤੇ ਸਾਹਿਲ ਨੂੰ ਸਿਲਾਈ-ਕਢਾਈ ਅਤੇ ਮਜ਼ਦੂਰੀ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਯੋਗ ਬਣਾਇਆ। ਦਿਵਿਆ ਨੇ ਬੀਐਸਸੀ ਪਾਸ ਕਰਨ ਤੋਂ ਬਾਅਦ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੇ ਘਰ ਦੇ ਇਕ ਛੋਟੇ ਜਿਹੇ ਕਮਰੇ ਵਿਚ 10 ਘੰਟੇ ਪੜ੍ਹ ਕੇ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਕੀਤੀ ਸੀ।
ਪਹਿਲੀ ਕੋਸ਼ਿਸ਼ ਵਿੱਚ ਪਾਸ ਕੀਤਾ
ਆਈਪੀਐਸ ਦਿਵਿਆ ਤੰਵਰ ਨੇ 2021 ਵਿੱਚ 21 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ। ਉਹ ਇਸ ਵਿੱਚ 438ਵਾਂ ਰੈਂਕ ਪ੍ਰਾਪਤ ਕਰਕੇ ਆਈਪੀਐਸ ਅਧਿਕਾਰੀ ਬਣ ਗਈ। ਦਿਵਿਆ ਦੇ ਕਈ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਪਤਾ ਨਹੀਂ ਸੀ ਕਿ ਉਹ ਬੰਦ ਕਮਰੇ ਵਿੱਚ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Board exams, Examination, Exams