ਭਾਰਤ ਦੀ ਵੱਡੀ ਆਬਾਦੀ ਰੋਜ਼ੀ-ਰੋਟੀ ਲਈ ਖੇਤੀ ਉਤੇ ਨਿਰਭਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਤੋਂ ਕੋਈ ਖਾਸ ਆਮਦਨ ਵੀ ਨਹੀਂ ਮਿਲਦੀ। ਦੇਸ਼ ਦੇ ਕਰੋੜਾਂ ਪਰਿਵਾਰ ਖੇਤੀ ਰਾਹੀਂ ਹੋਣ ਵਾਲੀ ਮਾਮੂਲੀ ਆਮਦਨ ਨਾਲ ਹੀ ਗੁਜ਼ਾਰਾ ਕਰਦੇ ਹਨ।
ਹਾਲਾਂਕਿ, ਆਰਥਿਕ ਤੌਰ ਉਤੇ ਕਮਜ਼ੋਰ ਹੋਣ ਦੇ ਬਾਵਜੂਦ ਕਿਸਾਨ ਪਰਿਵਾਰਾਂ ਦੇ ਬੱਚੇ ਅਕਸਰ ਆਪਣੀ ਮਿਹਨਤ ਦੇ ਬਲਬੂਤੇ ਵੱਡੀ ਸਫਲਤਾ ਪ੍ਰਾਪਤ ਕਰਦੇ ਹਨ। ਤੁਸੀਂ ਅਜਿਹੀਆਂ ਕਈ ਸਫਲਤਾ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ।
ਅਜਿਹੀ ਹੀ ਇਕ ਮਿਸਾਲ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਗੌਰ ਵਿਕਾਸ ਬਲਾਕ ਦੇ ਪਿੰਡ ਬੇਲਵਰੀਆ ਜੰਗਲ ਵਾਸੀ ਰਾਮ ਪ੍ਰਕਾਸ਼ ਵਰਮਾ ਦੇ ਪੁੱਤਰ ਜਤਿੰਦਰ ਵਰਮਾ ਨੇ ਕਾਇਮ ਕੀਤੀ ਹੈ। ਬਹੁਤ ਘੱਟ ਸਹੂਲਤਾਂ ਦੇ ਬਾਵਜੂਦ ਉਸ ਨੇ ਸਖ਼ਤ ਮਿਹਨਤ ਦੇ ਬਲਬੂਤੇ ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇ ਸੰਘਰਸ਼ ਦੀ ਪੂਰੀ ਕਹਾਣੀ...
ਕਿਸਾਨ ਦੇ ਪੁੱਤ ਨੇ ਵਧਾਇਆ ਮਾਣ...
ਕਹਿੰਦੇ ਹਨ ਕਿ ਜੇਕਰ ਤੁਹਾਡੇ ਇਰਾਦੇ ਮਜ਼ਬੂਤ ਹੋਣ ਤਾਂ ਸਫਲਤਾ ਤੁਹਾਡੇ ਪੈਰ ਚੁੰਮਦੀ ਹੈ। ਉੱਤਰ ਪ੍ਰਦੇਸ਼ ਦੇ ਇੱਕ ਕਿਸਾਨ ਦੇ ਪੁੱਤਰ ਜਤਿੰਦਰ ਵਰਮਾ ਨੇ ਇਸ ਗੱਲ ਨੂੰ ਸਹੀ ਸਾਬਤ ਕੀਤਾ ਹੈ।
ਉਨ੍ਹਾਂ ਦੀ ਜੀਵਨ ਕਹਾਣੀ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਬਣੀ ਹੈ। ਸਖ਼ਤ ਸੰਘਰਸ਼ ਨਾਲ ਜੂਝਦਿਆਂ ਜਤਿੰਦਰ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਹੁਣ ਉੱਤਰ ਪ੍ਰਦੇਸ਼ ਦੇ ਸਕੱਤਰੇਤ ਵਿੱਚ ਸਮੀਖਿਆ ਅਧਿਕਾਰੀ ਵਜੋਂ ਕੰਮ ਕਰੇਗਾ। ਇਸ ਨਾਲ ਕਿਸਾਨ ਪਿਤਾ ਦਾ ਮਾਣ ਵਧਿਆ ਹੈ।
ਜਤਿੰਦਰ ਨੇ ਕਿਵੇਂ ਜਾਰੀ ਰੱਖੀ ਪੜ੍ਹਾਈ...
ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਜਦੋਂ ਜਤਿੰਦਰ ਵਰਮਾ ਨੂੰ ਉਸ ਦੇ ਹੁਣ ਤੱਕ ਦੇ ਸਫ਼ਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਆਦਰਸ਼ ਜਨਤਾ ਇੰਟਰ ਕਾਲਜ ਹਲੂਆ ਬਾਜ਼ਾਰ ਤੋਂ ਹਾਈ ਸਕੂਲ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ।
ਇਸ ਤੋਂ ਬਾਅਦ ਉਸ ਨੇ ਜਨਤਾ ਇੰਟਰ ਕਾਲਜ ਬਭਨਾਨ ਗੋਂਡਾ ਤੋਂ ਇੰਟਰਮੀਡੀਏਟ ਕੀਤਾ। ਗ੍ਰੈਜੂਏਸ਼ਨ ਲਈ ਉਹ ਸਾਕੇਤ ਕਾਲਜ, ਅਯੁੱਧਿਆ ਗਿਆ ਅਤੇ ਆਪਣੀ ਪੋਸਟ-ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਬਸਤੀ ਵਿੱਚ ਰਹਿ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਆਖਰਕਾਰ ਉਸ ਦੀ ਮਿਹਨਤ ਰੰਗ ਲਿਆਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmer, Government job, Job alert, Job update, Success story