Home /News /national /

ਅਚਾਨਕ ਜੇਬ ਵਿੱਚ ਰੱਖਿਆ ਸਮਾਰਟਫੋਨ ਫਟਿਆ, ਬੁਰੀ ਤਰ੍ਹਾਂ ਜ਼ਖਮੀ ਹੋਇਆ ਸ਼ਖਸ

ਅਚਾਨਕ ਜੇਬ ਵਿੱਚ ਰੱਖਿਆ ਸਮਾਰਟਫੋਨ ਫਟਿਆ, ਬੁਰੀ ਤਰ੍ਹਾਂ ਜ਼ਖਮੀ ਹੋਇਆ ਸ਼ਖਸ

ਅਚਾਨਕ ਜੇਬ ਵਿੱਚ ਰੱਖਿਆ ਸਮਾਰਟਫੋਨ ਫਟਿਆ, ਬੁਰੀ ਤਰ੍ਹਾਂ ਜ਼ਖਮੀ ਹੋਇਆ ਸ਼ਖਸ

ਅਚਾਨਕ ਜੇਬ ਵਿੱਚ ਰੱਖਿਆ ਸਮਾਰਟਫੋਨ ਫਟਿਆ, ਬੁਰੀ ਤਰ੍ਹਾਂ ਜ਼ਖਮੀ ਹੋਇਆ ਸ਼ਖਸ

ਰਿਪੋਰਟ ਮੁਤਾਬਿਕ ਉਪਭੋਗਤਾ ਦੀ ਜੇਬ ਵਿੱਚ ਅਚਾਨਕ 5 ਸਮਾਰਟਫੋਨ ਫੱਟਣ ਕਾਰਨ ਵਿਅਕਤੀ ਦੇ ਸੱਟਾਂ ਵੀ ਲੱਗੀਆਂ ਹਨ।

  • Share this:
    ਸਮਾਰਟਫੋਨ ਹਰ ਅਮੀਰ ਤੇ ਗਰੀਬ ਦੀ ਲੋੜ ਬਣ ਚੁੱਕਾ ਹੈ। ਫੋਨ ਦਾ ਕਿਸੇ ਨਾ ਕਿਸੇ ਕਾਰਨ ਖਰਾਬ ਹੋਣ ਤਾਂ ਆਮ ਗੱਲ ਹੈ ਪਰ ਕਈ ਵਾਰ ਫੋਨ ਦੇ ਫੱਟਣ ਦੇ ਮਾਮਲੇ ਵੀ ਆਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਯੂਟਿਊਬ ਚੈਨਲ ਟੈਕਨੀਕਲ ਦੋਸਤ ਨੇ ਸ਼ੇਅਰ ਕੀਤਾ, ਜਿਹੜਾ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਘਟਨਾ ਦੀ ਰਿਪੋਰਟ ਮੁਤਾਬਿਕ ਉਪਭੋਗਤਾ ਦੀ ਜੇਬ ਵਿੱਚ ਅਚਾਨਕ 5 ਸਮਾਰਟਫੋਨ ਫੱਟਣ ਕਾਰਨ ਵਿਅਕਤੀ ਦੇ ਸੱਟਾਂ ਵੀ ਲੱਗੀਆਂ ਹਨ।

    ਵੀਡੀਓ ਵਿਚ ਧਮਾਕੇ ਤੋਂ ਬਾਅਦ ਖਰਾਬ ਹੋਏ ਇਕ ਫੋਨ ਨੂੰ ਵੀ ਦਿਖਾਇਆ ਗਿਆ ਹੈ। ਫੋਨ ਦੇ ਪਿਛਲੇ ਪੈਨਲ ਦਾ ਹੇਠਲਾ ਹਿੱਸਾ ਉੱਡ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਹ ਘਟਨਾ ਫੋਨ ਦੀ ਬੈਟਰੀ ਕਾਰਨ ਹੋਈ ਹੈ।

    ਵੀਡੀਓ ਦੇ ਅਨੁਸਾਰ ਇਹ ਘਟਨਾ ਦਿੱਲੀ ਦੇ ਇੱਕ ਆਟੋ ਚਾਲਕ ਨਾਲ ਵਾਪਰੀ ਹੈ। ਉਸਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਨਵਾਂ ਓਪੋ ਸਮਾਰਟਫੋਨ ਖਰੀਦਿਆ ਸੀ। ਹਾਲ ਹੀ ਵਿੱਚ ਜਦੋਂ ਉਹ ਆਟੋ ਰਾਹੀਂ ਘਰ ਆ ਰਿਹਾ ਸੀ ਤਾਂ ਫੋਨ ਉਸਦੀ ਜੇਬ ਵਿੱਚ ਰੱਖਿਆ ਹੋਇਆ ਸੀ।

    ਵਿਅਕਤੀ ਦੇ ਅਨੁਸਾਰ ਅਚਾਨਕ ਫੋਨ ਤੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ, ਜਦੋਂ ਉਸਨੇ ਫੋਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਹੱਥ ਵੀ ਸੜ ਗਿਆ ਅਤੇ ਆਟੋ ਵਿੱਚ ਵੀ ਸੰਤੁਲਨ ਵਿਗੜ ਗਿਆ। ਆਟੋ ਦੇ ਡਿੱਗਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਨੂੰ ਵੀ ਕਾਫ਼ੀ ਸੱਟ ਲੱਗੀ ਹੈ। ਸਬੂਤ ਦੇ ਤੌਰ 'ਤੇ ਆਦਮੀ ਨੇ ਆਪਣੀ ਸੜੀ ਹੋਈ ਪੈਂਟ ਅਤੇ ਰੁਮਾਲ ਵੀ ਦਿਖਾਇਆ।
    Published by:Sukhwinder Singh
    First published:

    Tags: Blast, Smartphone

    ਅਗਲੀ ਖਬਰ