ਭਾਰਤ ਵਿਚ ਸਾਲ 2020 ਵਿਚ ਖੁਦਕੁਸ਼ੀ ਦੇ 1,53,052 ਭਾਵ ਰੋਜ਼ਾਨਾ ਔਸਤਨ 418 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 10,677 ਮਾਮਲੇ ਖੇਤੀ ਖੇਤਰ ਨਾਲ ਸਬੰਧਤ ਹਨ। ਇਹ ਜਾਣਕਾਰੀ ਕੇਂਦਰ ਸਰਕਾਰ ਦੇ ਤਾਜ਼ਾ ਅੰਕੜਿਆਂ ਵਿੱਚ ਦਿੱਤੀ ਗਈ ਹੈ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ 2019 ਦੇ ਮੁਕਾਬਲੇ 2020 ਵਿੱਚ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਸਾਲ 2019 ਵਿੱਚ ਇਨ੍ਹਾਂ ਦੀ ਗਿਣਤੀ 1,39,123 ਸੀ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਐਨਸੀਆਰਬੀ ਨੇ ਕਿਹਾ ਕਿ ਖੁਦਕੁਸ਼ੀ ਦਰ (ਪ੍ਰਤੀ ਲੱਖ ਆਬਾਦੀ) ਵਿੱਚ ਵੀ ਵਾਧਾ ਹੋਇਆ ਹੈ। 2019 ਵਿੱਚ ਇਹ 10.4 ਸੀ, ਪਰ ਪਿਛਲੇ ਸਾਲ ਇਹ 11.3 ਸੀ।
ਖੁਦਕੁਸ਼ੀਆਂ ਦਾ 7% ਹਿੱਸਾ ਖੇਤੀਬਾੜੀ ਸੈਕਟਰ...
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2020 ਦੌਰਾਨ ਖੇਤੀ ਖੇਤਰ ਵਿੱਚ 10,677 ਲੋਕਾਂ (5,579 ਕਿਸਾਨ ਅਤੇ 5,098 ਖੇਤ ਮਜ਼ਦੂਰਾਂ) ਨੇ ਖੁਦਕੁਸ਼ੀਆਂ ਕੀਤੀਆਂ, ਜੋ ਦੇਸ਼ ਵਿੱਚ ਹੋਈਆਂ ਖੁਦਕੁਸ਼ੀਆਂ (1,53,052) ਦਾ ਸੱਤ ਫੀਸਦੀ ਹੈ।
ਰਿਪੋਰਟ ਅਨੁਸਾਰ 5,579 ਕਿਸਾਨ ਖੁਦਕੁਸ਼ੀ ਦੇ ਕੇਸਾਂ ਵਿੱਚੋਂ ਕੁੱਲ 5,335 ਮਰਦ ਅਤੇ 244 ਔਰਤਾਂ ਸਨ। ਇਸ ਵਿੱਚ ਕਿਹਾ ਗਿਆ ਹੈ ਕਿ 2020 ਦੌਰਾਨ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਗਈਆਂ 5,098 ਖੁਦਕੁਸ਼ੀਆਂ ਵਿੱਚੋਂ 4,621 ਮਰਦ ਅਤੇ 477 ਔਰਤਾਂ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmer suicide, Punjab farmers, Suicide