Home /News /national /

ਕਾਂਗਰਸੀ ਨੇਤਾ ਸ਼ਸ਼ੀ ਥਰੂਰ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸ਼ੱਕੀ ਆਰੋਪੀ

ਕਾਂਗਰਸੀ ਨੇਤਾ ਸ਼ਸ਼ੀ ਥਰੂਰ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸ਼ੱਕੀ ਆਰੋਪੀ

ਕਾਂਗਰਸੀ ਨੇਤਾ ਸ਼ਸ਼ੀ ਥਰੂਰ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸ਼ੱਕੀ ਆਰੋਪੀ

ਕਾਂਗਰਸੀ ਨੇਤਾ ਸ਼ਸ਼ੀ ਥਰੂਰ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸ਼ੱਕੀ ਆਰੋਪੀ

  • Share this:

ਸੁਨੰਦਾ ਪੁਸ਼ਕਰ ਮਾਮਲੇ ਵਿੱਚ ਕਰੀਬ 4 ਸਾਲ ਬਾਅਦ ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਵਿੱਚ ਚਾਰਜਸ਼ੀਟ ਪੇਸ਼ ਕੀਤੀ ਹੈ। ਪੁਲਿਸ ਨੇ ਸੁਨੰਦਾ ਦੇ ਪਤੀ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਸ਼ੱਕੀ ਆਰੋਪੀ ਮੰਨਿਆ ਹੈ। ਉਹ ਇਸ ਚਾਰਜਸ਼ੀਟ ਵਿੱਚ ਇਕੱਲੇ ਆਰੋਪੀ ਹਨ। ਪੁਲਿਸ ਨੇ ਕੋਰਟ ਵਿੱਚ 3,000 ਪੇਜਾਂ ਦੀ ਚਾਰਜਸ਼ੀਟ ਪੇਸ਼ ਕੀਤੀ ਹੈ। ਆਈਪੀਸੀ ਦੀ ਧਾਰਾ 306 ਤੇ 498A ਤਹਿਤ ਚਾਰਜਸ਼ੀਟ ਪੇਸ਼ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀਆਂ ਮੁਸ਼ਕਿਲਾਂ ਹੁਣ ਵੱਧ ਸਕਦੀਆਂ ਹਨ। ਦਿੱਲੀ ਪੁਲਿਸ ਵੱਲੋਂ ਦਾਖਿਲ ਕੀਤੀ ਗਈ ਚਾਰਜਸ਼ੀਟ ਵਿੱਚ ਉਨ੍ਹਾਂ ਨੂੰ ਸ਼ੱਕੀ ਆਰੋਪੀ ਮੰਨਿਆ ਗਿਆ ਹੈ। ਪਟਿਆਲਾ ਹਾਊਸ ਕੋਰਟ 24 ਮਈ ਨੂੰ ਇਸ ਚਾਰਜਸ਼ੀਟ ਉੱਤੇ ਨੋਟਿਸ ਲਵੇਗਾ। ਇਸੇ ਦਿਨ ਕੋਰਟ ਸ਼ਸ਼ੀ ਥਰੂਰ ਨੂੰ ਸੰਮਨ ਵੀ ਜਾਰੀ ਕਰ ਸਕਦਾ ਹੈ। ਉੱਥੇ ਹੀ ਇਸ ਚਾਰਜਸ਼ੀਟ ਨੂੰ ਸ਼ਸ਼ੀ ਥਰੂਰ ਨੇ ਅਕਾਲਪਨਿਕ ਦੱਸਿਆ ਹੈ।

ਭਾਜਪਾ ਨੇਤਾ ਸੁਭਰਾਮਣਿਅਮ ਸਵਾਮੀ ਨੇ ਕਿਹਾ ਕਿ ਇਸ ਕੇਸ ਨਾਲ ਜੁੜੇ ਸਾਰੇ ਗਵਾਹਾਂ ਤੇ ਦਸਤਾਵੇਜ਼ਾਂ ਨੂੰ ਯੂਪੀਏ ਸਰਕਾਰ ਤੇ ਭ੍ਰਿਸ਼ਟ ਪੁਲਿਸ ਨੇ ਤਹਿਸ-ਨਹਿਸ ਕਰ ਦਿੱਤਾ ਸੀ। ਮੌਜੂਦਾ ਸਬੂਤ ਦੇ ਆਧਾਰ ਉੱਤੇ ਚਾਰਜਸ਼ੀਟ ਦਾਖਿਲ ਹੋਈ ਹੈ, ਟ੍ਰਾਇਲ ਦੌਰਾਨ ਵੱਧ ਸੂਚਨਾਵਾਂ ਸਾਹਮਣੇ ਆਉਣਗੀਆਂ। ਸ਼ਸ਼ੀ ਥਰੂਰ ਉੱਤੇ ਆਰੋਪ ਹਨ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕੀਤਾ ਸੀ।

ਤੁਹਾਨੂੰ ਦੱਸ ਦਈਏ ਕਿ 17 ਜਨਵਰੀ, 2014 ਦੀ ਰਾਤ ਦਿੱਲੀ ਦੇ ਇੱਕ 5 ਸਟਾਰ ਹੋਟਲ ਦੇ ਕਮਰੇ ਵਿੱਚ ਕਾਂਗਰਸ ਨੇਤਾ ਤੇ ਸਾਂਸਦ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ (51) ਮ੍ਰਿਤਕ ਹਾਲਤ ਵਿੱਚ ਮਿਲੀ ਸੀ। ਕਥਿਤ ਤੌਰ ਤੇ ਇਸ ਤੋਂ ਇੱਕ ਦਿਨ ਪਹਿਲਾਂ ਸੁਨੰਦਾ ਤੇ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਦੇ ਵਿੱਚ ਟਵਿੱਟਰ ਤੇ ਬਹਿਸ ਹੋਈ ਸੀ। ਇਹ ਬਹਿਸ ਸ਼ਸ਼ੀ ਥਰੂਰ ਦੇ ਨਾਲ ਮੇਹਰ ਦੇ ਕਥਿਤ ਅਫੇਅਰ ਨੂੰ ਲੈ ਕੇ ਹੋਈ ਸੀ।

ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿੱਚ ਸ਼ਸ਼ੀ ਥਰੂਰ ਸਮੇਤ ਕਈ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਦਿੱਲੀ ਪੁਲਿਸ ਥਰੂਰ ਦੇ ਘਰੇਲੂ ਸਹਾਇਕ ਨਾਰਾਇਣ ਸਿੰਘ, ਚਾਲਕ ਬਜਰੰਗੀ ਤੇ ਦੋਸਤ ਸੰਜੇ ਦੀਵਾਨ ਦਾ ਪਾੱਲੀਗ੍ਰਾਫ ਟੈਸਟ ਵੀ ਕਰਵਾ ਚੁੱਕੀ ਹੈ। ਇੱਥੋਂ ਤੱਕ ਕਿ ਵਿਸਰਾ ਨੂੰ ਦੋਬਾਰਾ ਜਾਂਚ ਦੇ ਲਈ ਐਫਬੀਆਈ ਲੈਬ ਭੇਜਿਆ ਗਿਆ, ਫਿਰ ਵੀ ਕੁੱਝ ਪਤਾ ਨਹੀਂ ਲੱਗ ਪਾਇਆ ਸੀ।

29 ਸਤੰਬਰ 2014 ਨੂੰ ਏਮਜ਼ ਦੇ ਮੈਡੀਕਲ ਬੋਰਡ ਨੇ ਸੁਨੰਦਾ ਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਰਿਪੋਰਟ ਪੁਲਿਸ ਨੂੰ ਸੌਂਪੀ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸੁਨੰਦਾ ਦੀ ਮੌਤ ਜ਼ਹਿਰ ਨਾਲ ਹੋਈ ਹੈ। ਬੋਰਡ ਨੇ ਕਿਹਾ ਸੀ ਕਿ ਕਈ ਅਜਿਹੇ ਰਸਾਇਣ ਹਨ ਜੋ ਪੇਟ ਵਿੱਚ ਜਾਣ ਜਾਂ ਖੂਨ ਵਿੱਚ ਮਿਲਣ ਤੋਂ ਬਾਅਦ ਜ਼ਹਿਰ ਬਣ ਜਾਂਦੇ ਹਨ। ਲਿਹਾਜ਼ਾ ਉਨ੍ਹਾਂ ਦੇ ਵਾਸਤਵਿਕ ਰੂਪ ਦੇ ਬਾਰੇ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੈ।

ਪੋਸਟਮਾਰਟਮ ਰਿਪੋਰਟ ਤੋਂ ਬਾਅਦ 1 ਜਨਵਰੀ 2015 ਨੂੰ ਸਰੋਜਨੀ ਨਗਰ ਥਾਣੇ ਵਿੱਚ ਅਣਪਛਾਤੇ ਲੋਕਾਂ ਖਿਲਾਫ਼ ਹੱਤਿਆ ਦੀ ਧਾਰਾ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਸੁਨੰਦਾ ਦੇ ਵਿਸਰਾ ਨੂੰ ਜਾਂਚ ਲਈ ਐਫਬੀਆਈ ਲੈਬ ਅਮਰੀਕਾ ਭੇਜਿਆ ਗਿਆ ਸੀ। ਉੱਥੋਂ ਦੀ ਲੈਬ ਵਿੱਚ ਵੀ ਜ਼ਹਿਰ ਦੇ ਬਾਰੇ ਪਤਾ ਨਹੀਂ ਲੱਗ ਸਕਿਆ ਸੀ। ਪੁਲਿਸ ਨੇ ਫੋਰੈਂਸਿਕ ਸਾਈਕਾਲੋਜੀ ਏਨਾਲਿਸਿਸ ਟੈਸਟ ਵੀ ਕਰਵਾਇਆ ਸੀ।

Published by:Damanjeet Kaur
First published:

Tags: Congress, Murder, Shashi