Home /News /national /

'ਪਾਪਾ ਅਟਲ ਨਾਲ ਸੀ, ਮੈਂ ਮੋਦੀ ਨਾਲ ਜੁੜਿਆ'-ਸਨੀ ਦਿਓਲ

'ਪਾਪਾ ਅਟਲ ਨਾਲ ਸੀ, ਮੈਂ ਮੋਦੀ ਨਾਲ ਜੁੜਿਆ'-ਸਨੀ ਦਿਓਲ

 • Share this:

  ਬਾਲੀਵੁੱਡ ਅਦਾਕਾਰ ਸਨੀ ਦਿਓਲ ਭਾਜਪਾ ਚ ਸ਼ਾਮਲ ਹੋ ਗਏ ਹਨ। ਖ਼ਬਰ ਹੈ ਕਿ ਭਾਜਪਾ ਸਨੀ ਦਿਓਲ ਨੂੰ ਗੁਰਦਾਸਪੁਰ ਤੋਂ ਟਿਕਟ ਦੇ ਸਕਦੀ ਹੈ। ਭਾਜਪਾ ਚ ਸ਼ਾਮਿਲ ਹੋਣ ਤੋਂ ਬਾਅਦ ਸਨੀ ਦਿਓਲ ਨੇ ਕਿਹਾ, 'ਜਿਸ ਤਰ੍ਹਾਂ ਪਾਪਾ ਨੇ ਅਟਲ ਜੀ ਨਾਲ ਕੰਮ ਕੀਤਾ ਉਸੇ ਤਰ੍ਹਾਂ ਮੈਂ ਮੋਦੀ ਜੀ ਨਾਲ ਸਹਿਯੋਗ ਕਰਾਂਗਾ ਤੇ ਨਾਲ ਰਲਕੇ ਕੰਮ ਕਰਾਂਗਾ। ਸਨੀ ਨੇ ਕਿਹਾ ਮੇਰਾ ਕੰਮ ਬੋਲੇਗਾ।
  ਪਹਿਲਾਂ ਸਨੀ ਦਿਓਲ ਨੂੰ ਅੰਮ੍ਰਿਤਸਰ ਤੋਂ ਟਿਕਟ ਦੇਣ ਦੀ ਗੱਲ ਚੱਲ ਰਹੀ ਸੀ ਪਰ ਭਾਜਪਾ ਨੇ ਹਰਦੀਪ ਪੂਰੀ ਨੂੰ ਟਿਕਟ ਦੇ ਦਿੱਤਾ ਹੈ।


  ਪੰਜਾਬ 'ਚ ਭਾਜਪਾ ਅਕਾਲੀ ਦਲ ਨਾਲ ਰਲਕੇ ਚੋਣ ਲੜ ਰਹੀ ਹੈ। ਇੱਥੇ 13 ਲੋਕ ਸਭਾ ਸੀਟਾਂ ਵਿੱਚੋਂ ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਤੋਂ ਭਾਜਪਾ ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਰਹੀ ਹੈ।

  ਫ਼ਿਲਮ ਅਦਾਕਾਰ ਵਿਨੋਦ ਖੰਨਾ ਦੀ ਮੌਤ ਪਿੱਛੋਂ ਖ਼ਾਲੀ ਹੋਈ ਗੁਰਦਾਸਪੁਰ ਸੀਟ ਤੋਂ ਉਪ ਚੋਣਾਂ ਕਾਂਗਰਸ ਆਗੂ ਸੁਨੀਲ ਜਾਖੜ ਨੇ ਜਿੱਤੀ ਸੀ ਤੇ ਇਸ ਵਾਰ ਉਨ੍ਹਾਂ ਨੂੰ ਟੱਕਰ ਦੇਣ ਲਈ ਭਾਜਪਾ ਨੇ ਸਨੀ ਦਿਓਲ ਨੂੰ ਮੈਦਾਨ ਚ ਉਤਾਰਿਆ ਹੈ।

  First published:

  Tags: BJP, Lok Sabha Election 2019, Lok Sabha Polls 2019, Sunny deol