Overspending in Polls: ਸਨੀ ਦਿਓਲ ਦੀ ਲੋਕ ਸਭਾ ਸੀਟ ਖ਼ਤਰੇ ਵਿੱਚ

News18 Punjab
Updated: June 19, 2019, 5:28 PM IST
Overspending in Polls: ਸਨੀ ਦਿਓਲ ਦੀ ਲੋਕ ਸਭਾ ਸੀਟ ਖ਼ਤਰੇ ਵਿੱਚ
News18 Punjab
Updated: June 19, 2019, 5:28 PM IST
ਪੰਜਾਬ ਦੇ ਗੁਰਦਾਸਪੁਰ ਤੋਂ ਜਿੱਤ ਹਾਸਿਲ ਕਰ ਕੇ ਆਏ ਭਾਜਪਾ ਦੇ ਸਨੀ ਦਿਓਲ ਦੀ ਲੋਕ ਸਭਾ ਦੀ ਸੀਟ ਖ਼ਤਰੇ ਵਿੱਚ ਹੈ। ਚੋਣ ਕਮਿਸ਼ਨ ਨੇ ਲੋਕ ਸਭਾ ਦੇ ਉਮੀਦਵਾਰਾਂ ਲਈ ਕੁੱਲ ਖ਼ਰਚ ਦੀ ਸੀਮਾ 70 ਲੱਖ ਤੈਅ ਕੀਤੀ ਸੀ। ਨੇਮਾਂ ਮੁਤਾਬਿਕ ਇਸ ਤੈਅ ਸੀਮਾ ਤੋਂ ਵੱਧ ਖ਼ਰਚ ਕਰਨ ਤੇ ਸੰਬੰਧਿਤ ਉਮੀਦਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਦੂਜੇ ਨੰਬਰ ਤੇ ਰਹੇ ਉਮੀਦਵਾਰ ਨੂੰ ਘੋਸ਼ਿਤ ਕਰ ਦਿੱਤਾ ਜਾਵੇਗਾ।ਗੁਰਦਾਸਪੁਰ ਤੋਂ ਚੋਣ ਲੜ ਕੇ ਜਿੱਤ ਪ੍ਰਾਪਤ ਕਰਨ ਵਾਲ਼ੇ ਭਾਜਪਾ ਕੈਂਡੀਡੇਟ ਸਨੀ ਦਿਓਲ ਦਾ ਚੋਣਾਂ 'ਤੇ ਖ਼ਰਚ 86 ਲੱਖ ਰੁਪਏ ਤੋਂ ਵੀ ਜ਼ਿਆਦਾ ਪਾਇਆ ਗਿਆ ਹੈ। ਉਹੀ ਸਨੀ ਦਿਓਲ ਤੋਂ ਖ਼ਰਚ ਦਾ ਹਿਸਾਬ ਕਿਤਾਬ ਦੁਬਾਰਾ ਮੰਗਿਆ ਗਿਆ ਹੈ।
ਉੱਥੇ ਦੂਜੇ ਪਾਸੇ ਸਨੀ ਦਿਓਲ ਦੇ ਲੀਗਲ ਐਡਵਾਈਜ਼ਰ ਦਾ ਕਹਿਣਾ ਹੈ ਕਿ ਚੋਣ ਖ਼ਰਚ ਦਾ ਹਿਸਾਬ -ਕਿਤਾਬ ਲਗਾਉਣ ਵਿੱਚ ਚੋਣ ਕਮਿਸ਼ਨ ਦੀ ਟੀਮ ਤੋਂ ਗ਼ਲਤੀ ਹੋ ਗਈ ਹੈ। ਜਲਦ ਹੀ ਚੋਣ ਕਮਿਸ਼ਨ ਦੀ ਟੀਮ ਨੂੰ ਜਾਂਚ ਕਰਨ ਤੋਂ ਬਾਅਦ ਸਹੀ ਖ਼ਰਚ ਦੀ ਡਿਟੇਲਜ਼ ਦੇ ਦਿੱਤੀ ਜਾਵੇਗੀ। ਗੁਰਦਾਸਪੁਰ ਸੀਟ ਤੋਂ ਸਨੀ ਦਿਓਲ ਤੋਂ ਹਾਰਨ ਵਾਲੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਚੋਣਾਂ ਵਿੱਚ 63 ਲੱਖ, ਪੀਟਰ ਮਸੀਹ ਨੇ 7 ਲੱਖ 65 ਹਜ਼ਾਰ, ਲਾਲ ਚੰਦ ਕਤਾਰੁਚੱਕ ਨੇ 9 ਲੱਖ 62 ਹਜ਼ਾਰ ਰੁਪਏ ਖ਼ਰਚ ਕੀਤੇ।

ਚੋਣ ਕਮਿਸ਼ਨ ਮੁਤਾਬਿਕ ਆਰ ਪੀ ਐਕਟ 1951 ਦੀ ਧਾਰਾ 77 ਮੁਤਾਬਿਕ ਜੇ ਕੋਈ ਉਮੀਦਵਾਰ ਚੋਣਾਂ ਤੇ ਹੋਏ ਖ਼ਰਚੇ ਨੂੰ ਲੁਕਾਉਂਦਾ ਹੈ ਤਾਂ ਉਹ ਨੂੰ ਡਿਸਕਵਾਲੀਫਾਈ ਕੀਤਾ ਜਾ ਸਕਦਾ ਹੈ. ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਦੇ ਨੇਮਾਂ ਮੁਤਾਬਿਕ ਗ਼ਲਤ ਸਾਬਤ ਹੋਣ ਤੇ ਸਨੀ ਦਿਓਲ 'ਤੇ ਕਾਰ ਵਾਹੀ ਕੀਤੀ ਜਾਣੀ ਚਾਹੀਦੀ।
Loading...
First published: June 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...