ਵਿਆਹ ਸਮਾਗਮ ਦੌਰਾਨ ਫਾਇਰਿੰਗ ਵਿਚ ਲਾੜੀ ਨੂੰ ਲੱਗੀ ਗੋਲੀ..

News18 Punjabi | News18 Punjab
Updated: July 17, 2021, 3:26 PM IST
share image
ਵਿਆਹ ਸਮਾਗਮ ਦੌਰਾਨ ਫਾਇਰਿੰਗ ਵਿਚ ਲਾੜੀ ਨੂੰ ਲੱਗੀ ਗੋਲੀ..
ਵਿਆਹ ਸਮਾਗਮ ਦੌਰਾਨ ਫਾਇਰਿੰਗ ਵਿਚ ਲਾੜੀ ਨੂੰ ਵੱਜੀ ਗੋਲੀ

  • Share this:
  • Facebook share img
  • Twitter share img
  • Linkedin share img
ਬਿਹਾਰ ਦੇ ਸੁਪੌਲ ਜ਼ਿਲ੍ਹੇ ਵਿਚ ਵਿਆਹ ਸਮਾਗਮ ਦੌਰਾਨ ਫਾਇਰਿੰਗ ਵਿਚ ਦੁਲਹਨ ਜ਼ਖਮੀ ਹੋ ਗਈ। ਮਾਮਲਾ ਸੁਪੌਲ ਦੇ ਪ੍ਰਤਾਪਗੰਜ ਥਾਣਾ ਖੇਤਰ ਦੇ ਗੋਵਿੰਦਪੁਰ ਦਾ ਹੈ, ਜਿੱਥੇ ਵਰਮਾਲਾ ਦੌਰਾਨ ਚੱਲੀ ਗੋਲੀ ਦੁਲਹਨ ਦੀ ਲੱਤ 'ਤੇ ਜਾ ਲੱਗੀ। ਹਾਲਾਂਕਿ, ਇਸ ਦੇ ਬਾਅਦ ਵੀ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਸਨ।

ਲਾੜੀ ਸਹਰਸਾ ਦੇ ਇਕ ਪ੍ਰਾਈਵੇਟ ਕਲੀਨਿਕ ਵਿਚ ਜ਼ੇਰੇ ਇਲਾਜ ਹੈ। ਡਾਕਟਰ ਦਾ ਕਹਿਣਾ ਹੈ ਕਿ ਲਾੜੀ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਲੱਤ ਦਾ ਆਪ੍ਰੇਸ਼ਨ ਕੀਤਾ, ਜਿਸ ਨਾਲ ਉਸ ਦੀ ਜਾਨ ਬਚ ਗਈ।

ਇੱਥੇ, ਵਿਆਹ ਸਮਾਗਮ ਵਿੱਚ ਫਾਇਰਿੰਗ ਦੌਰਾਨ ਗੋਲੀ ਲਾੜੀ ਨੂੰ ਜਾ ਲੱਗੀ। ਪੁਲਿਸ ਨੂੰ ਇਸ ਮਾਮਲੇ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇਹ ਘਟਨਾ ਆਸ ਪਾਸ ਦੇ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਦੱਸਿਆ ਗਿਆ ਕਿ ਬਰਾਤ ਪ੍ਰਤਾਪਗੰਜ ਦੇ ਗੋਵਿੰਦਪੁਰ ਵਿਚ ਸੁਪੌਲ ਦੇ ਕਿਸ਼ਨਪੁਰ ਖਾਪ ਪਿੰਡ ਤੋਂ ਆਈ ਸੀ। ਵਾਇਰਲ ਹੋ ਰਹੀ ਇਸ ਘਟਨਾ ਦੀ ਵੀਡੀਓ ਵਿਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਵਰਮਾਲਾ ਦੇ ਸਮੇਂ ਇਕ ਵਿਅਕਤੀ ਹੱਥ ਵਿਚ ਦੇਸੀ ਪਿਸਤੌਲ ਨਾਲ ਗੋਲੀਬਾਰੀ ਕਰ ਰਿਹਾ ਸੀ।

supaul bride injured in harsh firing during wedding ceremony ਵਿਆਹ ਸਮਾਗਮ ਦੌਰਾਨ ਫਾਇਰਿੰਗ ਵਿਚ ਲਾੜੀ ਨੂੰ ਵੱਜੀ ਗੋਲੀ
ਵਿਆਹ ਸਮਾਗਮ ਦੌਰਾਨ ਫਾਇਰਿੰਗ ਵਿਚ ਲਾੜੀ ਨੂੰ ਵੱਜੀ ਗੋਲੀ


ਜਦੋਂ ਲਾੜੇ ਨੇ ਲਾੜੀ ਦੇ ਗਲ ਵਿਚ ਵਰਮਾਲਾ ਪਾਈ, ਇਸੇ ਦੌਰਾਨ ਫਾਇਰਿੰਗ ਹੋਈ ਅਤੇ ਲੜਕੀ ਥੱਲੇ ਡਿੱਗ ਗਈ। ਇਸ ਨਾਲ ਮੌਕੇ 'ਤੇ ਦਹਿਸ਼ਤ ਫੈਲ ਗਈ। ਬਾਅਦ ਵਿੱਚ ਲੋਕਾਂ ਨੂੰ ਪਤਾ ਲੱਗਿਆ ਕਿ ਲਾੜੀ ਦੀ ਲੱਤ ਵਿੱਚ ਗੋਲੀ ਲੱਗੀ ਸੀ।
Published by: Gurwinder Singh
First published: July 17, 2021, 3:22 PM IST
ਹੋਰ ਪੜ੍ਹੋ
ਅਗਲੀ ਖ਼ਬਰ