ਪਤੀ ਨੂੰ ਨੌਕਰੀ ਤੋਂ ਹਟਾਉਣ ਲਈ ਸ਼ਿਕਾਇਤ, ਬੇਲੋੜੀ ਮੁਕੱਦਮੇਬਾਜ਼ੀ ਨਿਰ੍ਹੀ 'ਬੇਰਹਿਮੀ', ਇਹ ਸਭ ਤਲਾਕ ਦੇ ਆਧਾਰ: ਸੁਪਰੀਮ ਕੋਰਟ

ਪਤੀ ਖਿਲਾਫ ਬੇਲੋੜੀ ਮੁਕੱਦਮੇਬਾਜ਼ੀ ਨਿਰ੍ਹੀ 'ਬੇਰਹਿਮੀ', ਇਹ ਸਭ ਤਲਾਕ ਦੇ ਆਧਾਰ: ਸੁਪਰੀਮ (ਫਾਇਲ ਫੋਟੋ)

 • Share this:
  ਸੁਪਰੀਮ ਕੋਰਟ (Supreme Court) ਨੇ ਸੋਮਵਾਰ ਨੂੰ ਕਰੀਬ ਦੋ ਦਹਾਕੇ ਪੁਰਾਣੇ ਉਸ ਵਿਆਹ ਨੂੰ ਖਤਮ ਕਰ ਦਿੱਤਾ ਜਿਸ ਵਿੱਚ ਇਹ ਜੋੜਾ ਇੱਕ ਦਿਨ ਵੀ ਇਕੱਠੇ ਨਹੀਂ ਰਿਹਾ। ਅਦਾਲਤ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਰਿਸ਼ਤਾ ਵਿਆਹ ਦੀ ਸ਼ੁਰੂਆਤ ਤੋਂ ਹੀ ਖ਼ਤਮ ਖਤਮ ਹੋ ਗਿਆ ਸੀ।

  ਸੁਪਰੀਮ ਕੋਰਟ ਨੇ ਨਾ ਸਿਰਫ ਸੰਵਿਧਾਨ ਦੀ ਧਾਰਾ 142 ਦੇ ਤਹਿਤ ਆਪਣੀਆਂ ਪੂਰੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿਆਹ ਰੱਦ ਕਰਨ ਲਈ ਤਲਾਕ ਦੀ ਇਜਾਜ਼ਤ ਦਿੱਤੀ, ਬਲਕਿ ਨਿਆਂਇਕ ਕਾਰਵਾਈ ਨੂੰ ਲੰਬੀ ਕਰਨ ਲਈ ਹਿੰਦੂ ਮੈਰਿਜ ਐਕਟ ਦੀ ਵਿਵਸਥਾ ਦੇ ਅਧੀਨ ਔਰਤ ਦੇ ਵਿਵਹਾਰ ਦੀ 'ਬੇਰਹਿਮੀ' ਦੇ ਕਾਰਨ ਵੀ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ।

  ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਹਾਰਸ਼ੀਕੇਸ਼ ਰਾਏ ਦੇ ਬੈਂਚ ਨੇ ਕਿਹਾ ਕਿ ਇਸ ਜੋੜੇ ਦਾ ਫਰਵਰੀ 2002 ਵਿੱਚ ਵਿਆਹ ਹੋਇਆ ਸੀ ਅਤੇ ਦੋਵਾਂ ਧਿਰਾਂ ਦੁਆਰਾ ਵਿਚੋਲਗੀ ਜਾਂ ਕਿਸੇ ਹੋਰ ਸਵੀਕਾਰਯੋਗ ਢੰਗ ਰਾਹੀਂ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ। ਬੈਂਚ ਨੇ ਇਹ ਹੁਕਮ ਉਸ ਵਿਅਕਤੀ ਵੱਲੋਂ ਦਾਇਰ ਪਟੀਸ਼ਨ 'ਤੇ ਫੈਸਲਾ ਸੁਣਾਉਂਦੇ ਹੋਏ ਦਿੱਤਾ।

  ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰ ਰਹੇ ਪਟੀਸ਼ਨਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਔਰਤ ਦਾ ਵਿਚਾਰ ਸੀ ਕਿ ਉਸ ਨੂੰ ਬਿਨਾ ਉਸ ਦੀ ਸਹਿਮਤੀ ਦੇ ਪਟੀਸ਼ਨਰ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਤੇ ਉਹ ਦੇਰ ਰਾਤ ਵਿਆਹ ਹਾਲ ਤੋਂ ਬਾਹਰ ਚਲੀ ਗਈ ਸੀ।

  ਬੈਂਚ ਨੇ ਔਰਤ ਦੇ ਵਤੀਰੇ ਦਾ ਨੋਟਿਸ ਲਿਆ, ਜਿਸ ਨੇ ਪਟੀਸ਼ਨਰ ਵਿਰੁੱਧ ਅਦਾਲਤਾਂ ਵਿੱਚ ਕਈ ਕੇਸ ਦਾਇਰ ਕੀਤੇ ਸਨ ਅਤੇ ਕਾਲਜ ਅਧਿਕਾਰੀਆਂ ਤੋਂ ਉਸ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਸੀ। ਬੈਂਚ ਨੇ ਕਿਹਾ ਕਿ ਅਜਿਹਾ ਨਿਰੰਤਰ ਵਿਵਹਾਰ ਨੂੰ 'ਬੇਰਹਿਮੀ' ਦੇ ਬਰਾਬਰ ਸਮਝਿਆ ਜਾਵੇਗਾ।
  Published by:Gurwinder Singh
  First published: