Home /News /national /

ਇਸ ਦੀ ਕੀ ਗਰੰਟੀ ਹੈ ਕਿ ਬਾਬਾ ਰਾਮਦੇਵ ਸਾਰੀਆਂ ਬਿਮਾਰੀਆਂ ਠੀਕ ਕਰ ਦੇਣਗੇ? ਸੁਪਰੀਮ ਕੋਰਟ ਨੇ ਪੁੱਛਿਆ...

ਇਸ ਦੀ ਕੀ ਗਰੰਟੀ ਹੈ ਕਿ ਬਾਬਾ ਰਾਮਦੇਵ ਸਾਰੀਆਂ ਬਿਮਾਰੀਆਂ ਠੀਕ ਕਰ ਦੇਣਗੇ? ਸੁਪਰੀਮ ਕੋਰਟ ਨੇ ਪੁੱਛਿਆ...

(ਫਾਇਲ ਫੋਟੋ)

(ਫਾਇਲ ਫੋਟੋ)

ਇਸ ਮਾਮਲੇ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਐਨਵੀ ਰਮੰਨਾ ਨੇ ਪੁੱਛਿਆ ਕਿ ਬਾਬਾ ਰਾਮਦੇਵ ਐਲੋਪੈਥਿਕ ਡਾਕਟਰਾਂ 'ਤੇ ਦੋਸ਼ ਕਿਉਂ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਮਦੇਵ ਨੇ ਯੋਗ ਨੂੰ ਹਰਮਨ ਪਿਆਰਾ ਬਣਾਇਆ ਹੈ। ਇਹ ਚੰਗੀ ਗੱਲ ਹੈ ਪਰ ਉਨ੍ਹਾਂ ਨੂੰ ਹੋਰ ਮੈਡੀਕਲ ਪ੍ਰਣਾਲੀਆਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ।

ਹੋਰ ਪੜ੍ਹੋ ...
  • Share this:

    ਸੁਪਰੀਮ ਕੋਰਟ ਨੇ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਕਥਿਤ ਤੌਰ 'ਤੇ ਐਲੋਪੈਥ ਦਾ ਮਜ਼ਾਕ ਉਡਾਉਣ 'ਤੇ ਸਵਾਲ ਚੁੱਕੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਦੋਸ਼ ਲਾਇਆ ਹੈ ਕਿ ਦੇਸ਼ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਅਤੇ ਆਧੁਨਿਕ ਐਲੋਪੈਥਿਕ ਦਵਾਈਆਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ।

    ਇਸ ਮਾਮਲੇ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਐਨਵੀ ਰਮੰਨਾ ਨੇ ਪੁੱਛਿਆ ਕਿ ਬਾਬਾ ਰਾਮਦੇਵ ਐਲੋਪੈਥਿਕ ਡਾਕਟਰਾਂ 'ਤੇ ਦੋਸ਼ ਕਿਉਂ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਮਦੇਵ ਨੇ ਯੋਗ ਨੂੰ ਹਰਮਨ ਪਿਆਰਾ ਬਣਾਇਆ ਹੈ। ਇਹ ਚੰਗੀ ਗੱਲ ਹੈ ਪਰ ਉਨ੍ਹਾਂ ਨੂੰ ਹੋਰ ਮੈਡੀਕਲ ਪ੍ਰਣਾਲੀਆਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ।

    ਜਸਟਿਸ ਰਮੰਨਾ ਨੇ ਅੱਗੇ ਕਿਹਾ ਕਿ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਜੋ ਵਿਅਕਤੀ ਉਸ ਦੀ ਸ਼ਰਨ ਵਿਚ ਰਹੇਗਾ, ਬਾਬਾ ਰਾਮਦੇਵ ਉਸ ਵਿਅਕਤੀ ਦੀਆਂ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਦੇਣਗੇ। ਚੀਫ ਜਸਟਿਸ ਨੇ ਪੁੱਛਿਆ ਕਿ ਬਾਬਾ ਰਾਮਦੇਵ ਇਸ ਤਰ੍ਹਾਂ ਸਿਸਟਮ ਦੀ ਆਲੋਚਨਾ ਕਿਉਂ ਕਰ ਰਹੇ ਹਨ?

    ਕੇਸ ਦੀ ਸੁਣਵਾਈ ਵਿੱਚ ਸ਼ਾਮਲ ਇੱਕ ਹੋਰ ਜੱਜ ਜਸਟਿਸ ਸੀਟੀ ਰਵੀਕੁਮਾਰ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਐਲੋਪੈਥੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਇਸ ਸਬੰਧੀ ਕੇਂਦਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

    ਕੋਰੋਨਾ ਦੌਰ ਦੌਰਾਨ ਬਾਬਾ ਰਾਮਦੇਵ ਨੇ ਕੋਰੋਨਿਲ ਨਾਂ ਦੀ ਦਵਾਈ ਲਾਂਚ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਦੇ ਸੇਵਨ ਨਾਲ ਮਰੀਜ਼ ਇਸ ਛੂਤ ਵਾਲੀ ਬੀਮਾਰੀ ਤੋਂ ਠੀਕ ਹੋ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਸਮੇਂ ਦੀ ਦਵਾਈ ਦੀ ਐਲੋਪੈਥਿਕ ਪ੍ਰਣਾਲੀ ਦੀ ਆਲੋਚਨਾ ਕੀਤੀ ਸੀ। ਬਾਬਾ ਰਾਮਦੇਵ ਦੇ ਇਸ ਦਾਅਵੇ ਤੋਂ ਬਾਅਦ ਹੰਗਾਮਾ ਮਚ ਗਿਆ ਸੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬਾਬਾ ਰਾਮਦੇਵ ਦੀ ਆਲੋਚਨਾ ਕੀਤੀ ਸੀ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ।

    Published by:Gurwinder Singh
    First published:

    Tags: Ramdev, Supreme Court