ਬੈਂਕ ਅਤੇ ਮੋਬਾਇਲ ਨੂੰ ਆਧਾਰ ਨਾਲ ਨਹੀਂ ਕਰਨਾ ਹੋਵੇਗਾ ਲਿੰਕ, SC ਨੇ ਕਿਹਾ ਸਰਕਾਰ ਨਹੀਂ ਕਰ ਸਕਦੀ ਮਜ਼ਬੂਰ


Updated: March 14, 2018, 1:10 AM IST
ਬੈਂਕ ਅਤੇ ਮੋਬਾਇਲ ਨੂੰ ਆਧਾਰ ਨਾਲ ਨਹੀਂ ਕਰਨਾ ਹੋਵੇਗਾ ਲਿੰਕ, SC ਨੇ ਕਿਹਾ ਸਰਕਾਰ ਨਹੀਂ ਕਰ ਸਕਦੀ ਮਜ਼ਬੂਰ

Updated: March 14, 2018, 1:10 AM IST
ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਬੈਂਕ ਖਾਤੇ ਨਾਲ ਜੋੜਨ ਦੀ ਸਮੇਂ-ਸੀਮਾ ਨੂੰ ਅਨਿਸਚਿਤਕਾਲ ਲਈ ਵਧਾ ਦਿੱਤਾ ਹੈ, ਆਦੇਸ਼ ਤੋਂ ਪਹਿਲਾ ਡੇਡਲਾਈਨ 31 ਮਾਰਚ 2018 ਤੱਕ ਸੀ, ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਰਕਾਰ ਤਤਕਾਲ ਪਾਸਪੋਰਟ ਲਈ ਵੀ ਆਧਾਰ ਨੂੰ ਜ਼ਰੂਰੀ ਨਹੀਂ ਬਣਾ ਸਕਦੀ, ਗੌਰਤਲਬ ਹੈ ਕਿ ਪਿਛਲੇ ਸਾਲ 15 ਦਸਬੰਰ ਨੂੰ ਕੋਰਟ ਨੇ ਆਧਾਰ ਨੂੰ ਬੈਂਕ ਖਾਤੇ ਅਤੇ ਮੋਬਾਇਲ ਫੋਨ ਨਾਲ ਲਿੰਕ ਕਰਨ ਦੀ ਡੇਡਲਾਈਨ ਨੂੰ ਵਧਾ ਕੇ 31 ਮਾਰਚ 2018 ਕਰ ਦਿੱਤਾ ਸੀ.

ਆਮ ਲੋਕਾਂ ਨੂੰ ਵੱਡੀ ਰਾਹਤ

ਸੁਪਰੀਮ ਕੋਰਟ ਦਾ ਇਹ ਫੈਸਲਾ ਉਨਾਂ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਲੈ ਕੇ ਆਇਆ ਹੈ ਜਿਨਾਂ ਨੇ ਅਜੇ ਤੱਕ ਆਪਣਾ ਬੈਂਕ ਖਾਤਾ ਅਤੇ ਫੋਨ ਆਧਾਰ ਨਾਲ ਲਿੰਕ ਨਹੀਂ ਕਰਵਾਇਆ.

31 ਮਾਰਚ ਤੱਕ ਇਨਾਂ ਲਈ ਜ਼ਰੂਰੀ ਸੀ ਆਧਾਰ ਲਿਕਿੰਗ

ਬੈਂਕ ਖਾਤਾ

ਮਿਊਚਅਲ ਫੰਡ

ਪੋਸਟ ਆਫਿਸ ਦੀਆਂ ਯੋਜਨਾਵਾਂ

ਬੀਮਾਮੋਬਾਈਲ ਸਿਮ

ਸਮਾਜਿਕ ਸੁਰੱਖਿਆ ਸਕੀਮਾਂ

ਹੁਣ ਅੱਗੇ ਕੀ ?

ਇਸ ਤੋਂ ਪਹਿਲਾ ਸਰਕਾਰ ਨੇ ਕੋਰਟ ਨੂੰ ਕਿਹਾ ਸੀ ਕਿ ਉਹ ਆਧਾਰ ਲਿਕਿੰਗ ਡੇਡਲਾਈਨ ਨੂੰ 31 ਮਾਰਚ ਤੋਂ ਅੱਗੇ ਵਧਾਉਣ ਬਾਰੇ ਵਿਚਾਰ ਕਰ ਸਕਦੀ ਹੈ, ਪੰਜ ਜੱਜਾ ਦੀ ਬੈਂਚ ਨੇ ਆਧਾਰ ਸਕੀਮ ਦੀ ਸੰਵਿਧਾਨਿਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਯਾਚਿਕਾ ਉੱਪਰ ਵਿਚਾਰ ਕਰ ਰਹੀ ਹੈ, ਕਿਉਂ ਕਿ ਇਹ ਮਾਮਲਾ ਵਿਚਾਰਾਧੀਨ ਹੈ ਇਸ ਲਈ ਇਸ ਉੱਪਰ ਮਹੀਨੇ ਦੇ ਆਖਰ ਤੱਕ ਅੰਤਿਮ ਫੈਸਲਾ ਆਉਣਾ ਮੁਸ਼ਕਿਲ ਹੈ.
First published: March 14, 2018
ਹੋਰ ਪੜ੍ਹੋ
ਅਗਲੀ ਖ਼ਬਰ