• Home
 • »
 • News
 • »
 • national
 • »
 • SUPREME COURT DIRECTS PROBE IN FOUR CASES AGAINST RAPE ACCUSED MLA KULDEEP SENGAR BE COMPLETED IN 45 DAYS AS

45 ਦਿਨ ਦੇ ਅੰਦਰ ਰੇਪ ਆਰੋਪੀ ਕੁਲਦੀਪ ਸਿੰਘ ਸੇੰਗਰ ਖ਼ਿਲਾਫ਼ 4 ਮਾਮਲਿਆਂ ਦੀ ਜਾਂਚ ਹੋਵੇ ਪੂਰੀ : SC

 • Share this:
  ਸੁਪਰੀਮ ਕੋਰਟ ਨੇ ਉਨਾਵ ਰੇਪ ਕੇਸ ਚ ਮਹੱਤਵਪੂਰਨ ਫ਼ੈਸਲਾ ਦਿੰਦੇ ਹੋਏ ਕੁਲਦੀਪ ਸਿੰਘ ਸੇੰਗਰ, ਜੋ 2017 ਦੇ ਉਨਾਵ ਰੇਪ ਮਾਮਲੇ ਵਿੱਚ ਆਰੋਪੀ ਹੈ, ਖ਼ਿਲਾਫ਼ ਚੱਲ ਰਹੇ ਚਾਰ ਮਾਮਲਿਆਂ ਵਿੱਚ ਜਾਂਚ 45 ਦਿਨ ਦੇ ਅੰਦਰ ਪੂਰੀ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ।

  ਸੇੰਗਰ ਸੀ ਬੀ ਆਈ ਵੱਲੋਂ ਚਾਰਜਸ਼ੀਟ ਹੋਣ ਤੋਂ ਬਾਅਦ ਪਿਛਲੇ ਸਾਲ ਅਪ੍ਰੈਲ 13 ਤੋਂ ਜੇਲ੍ਹ 'ਚ ਹੈ। ਸੀ ਬੀ ਆਈ ਨੇ ਐਤਵਾਰ ਨੂੰ ਸੇੰਗਰ ਤੇ 10 ਹੋਰ ਆਰੋਪੀਆਂ ਖ਼ਿਲਾਫ਼ ਰੇਪ ਪੀੜਤ ਤੇ ਉਸ ਦੇ ਪਰਿਵਾਰ ਨਾਲ ਹੋਏ ਸੜਕ ਹਾਦਸੇ ਵਿੱਚ ਮਾਮਲਾ ਦਰਜ ਕੀਤਾ ਹੈ।
  ਰੇਪ ਪੀੜਤ ਨਾਲ ਤਾਇਨਾਤ 2 ਮਹਿਲਾ ਤੇ ਇੱਕ ਪੁਲਿਸ ਸੁਰੱਖਿਆਕਰਮੀ ਨੂੰ ਸਸਪੈਂਡ ਕਰ ਦਿੱਤਾ ਹੈ।

  ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਅਦਾਲਤ ਨੇ ਹਿਦਾਇਤ ਦਿੱਤੀ ਹੈ ਕਿ ਰੇਪ ਪੀੜਤ ਨੂੰ 25 ਲੱਖ ਅੰਤਰਿਮ ਰਾਹਤ ਤੇ ਸੁਰੱਖਿਆ ਦਿੱਤੀ ਜਾਵੇ। ਰੇਪ ਪੀੜਤ ਤੇ ਉਸ ਦੇ ਵਕੀਲ ਨੂੰ ਵੀ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਸੀ ਆਰ ਪੀ ਐੱਫ ਨੂੰ ਪੀੜਤ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਗਏ ਹਨ।

  ਸੂਬਾ ਸਰਕਾਰ ਕਲ ਤੱਕ 25 ਲੱਖ ਦੀ ਰਾਹਤ ਦੇਵੇਗੀ ਜਦਕਿ ਸੀ ਆਰ ਪੀ ਐੱਫ ਕਮਾਂਡਰ ਨੂੰ ਪਰਿਵਾਰ ਦੀ ਸੁਰੱਖਿਆ ਤੇ ਰਿਪੋਰਟ ਦਾਖਲ ਕਰਨ ਨੂੰ ਕਿਹਾ ਗਿਆ ਹੈ।

  First published: