ਸੁਪਰੀਮ ਕੋਰਟ ਨੇ ਮੁੜ EVM 'ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਕੀਤੀ ਖਾਰਿਜ਼...

News18 Punjab
Updated: May 21, 2019, 1:29 PM IST
ਸੁਪਰੀਮ ਕੋਰਟ ਨੇ ਮੁੜ EVM 'ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਕੀਤੀ ਖਾਰਿਜ਼...
ਸੁਪਰੀਮ ਕੋਰਟ ਨੇ ਮੁੜ EVM 'ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਕੀਤੀ ਖਾਰਿਜ਼...
News18 Punjab
Updated: May 21, 2019, 1:29 PM IST
ਸੁਪਰੀਮ ਕੋਰਟ ਨੇ EVM ਅਤੇ VVPAT ਮਿਲਾਨ ਨੂੰ ਲੈ ਕੇ ਪਾਈ ਗਈ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਟੀਸ਼ਨਕਰਤਾ ਨੂੰ ਝਾੜ ਵੀ ਪਾਈ ਹੈ। ਅਦਾਲਤ ਨੇ ਕਿਹਾ ਕਿ ਅਜਿਹੀ ਪਟੀਸ਼ਨ ਨਾਲ ਲੋਕਤੰਤਰ ਨੂੰ ਨੁਕਸਾਨ ਪਹੁੰਚੇਗਾ। ਅਦਾਲਤ ਨੇ ਟਿੱਪਣੀ ਕੀਤੀ ਕਿ ਇਸ ਤੇ ਵਾਰ-ਵਾਰ ਸੁਣਵਾਈ ਨਹੀਂ ਕੀਤੀ ਜਾਵੇਗੀ।

ਪਟੀਸ਼ਨਕਰਤਾ ਨੇ EVM ਤੇ ਸਵਾਲ ਚੁੱਕਦਿਆਂ 100 ਫੀਸਦ EVM ਅਤੇ VVPAT ਪਰਚੀਆਂ ਦੇ ਮਿਲਾਨ ਦੀ ਮੰਗ ਕੀਤੀ ਸੀ ਤਾਂ ਦੂਜੇ ਪਾਸੇ ਵਿਰੋਧੀ ਧਿਰਾਂ ਵੀ EVM ਤੇ ਸਵਾਲ ਚੁੱਕ ਰਹੀਆਂ ਹਨ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਅਗਵਾਈ ਚ ਅੱਜ ਦੁਪਹਿਰ 3 ਵਜੇ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਗੀਆਂ।

Loading...
EVM ਦੀ ਸੁਰੱਖਿਆ ਬਾਰੇ ਸ਼ਿਕਾਇਤ ਕਰਨ ਲਈ 10 ਦਲਾਂ ਦਾ ਇੱਕ ਵਫ਼ਦ ਚੋਣ ਕਮਿਸ਼ਨ ਨੂੰ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਤੋਂ ਵੋਟਾਂ ਦੇ ਗਿਣਤੀ ਦੇ ਦਿਨ 50 ਫੀਸਦ EVM ਅਤੇ VVPAT ਪਰਚੀਆਂ ਦੇ ਮਿਲਾਨ ਦੀ ਮੰਗ ਕੀਤੀ ਜਾਵੇਗੀ।
ਨਾਇਡੂ ਦਾ ਕਹਿਣਾ ਹੈ ਕਿ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਚ ਕਈ ਸਮੱਸਿਆਵਾਂ ਹਨ, ਜਿਨ੍ਹਾਂ ਦੇ ਹੱਲ ਲਈ ਕਮਿਸ਼ਨ ਨੂੰ ਕਦਮ ਚੁੱਕਣੇ ਚਾਹੀਦੇ। EVM ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਨੇ ਨਾਇਡੂ ਤੋਂ ਇਲਾਵਾ ਪੱਛਮੀ ਬੰਗਾਲੀ ਦੀ ਮੁੱਖ ਮੰਤਰੀ ਮਮਤਾ ਬੈਨਰਜੀ, AAP ਆਗੂ ਸੰਜੇ ਸਿੰਘ, ਕਰਨਾਟਕ ਦੇ ਮੁੱਖ ਮੰਤਰੀ ਕੁਮਾਰਾਸਵਾਮੀ, ਕਾਂਗਰਸ ਅਤੇ RJD ਦੇ ਕੁਝ ਆਗੂਆਂ ਨੇ ਵੀ EVM ਤੇ ਸਵਾਲ ਚੁੱਕੇ ਹਨ।
First published: May 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...