
ਸੁਪਰੀਮ ਕੋਰਟ ਦੀ ਸਖਤ ਟਿੱਪਣੀ- ਹਰ ਕਿਸੇ 'ਚ ਪ੍ਰਦੂਸ਼ਣ ਲਈ ਕਿਸਾਨਾਂ ਉਪਰ ਦੋਸ਼ ਮੜ੍ਹਨ ਦਾ ਜਨੂੰਨ ਸਵਾਰ (ਸੰਕੇਤਕ ਫੋਟੋ)
ਸੁਪਰੀਮ ਕੋਰਟ ਨੇ ਦਿੱਲੀ ਵਿਚ ਵਧਦੇ ਹਵਾ ਪ੍ਰਦੂਸ਼ਣ ਨੂੰ ਐਮਰਜੰਸੀ ਹਾਲਾਤ ਕਰਾਰ ਦਿੱਤਾ ਹੈ ਤੇ ਤੁਰਤ ਹੰਗਾਮੀ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸੁਪਰੀਮ ਕਰੋਟ ਨੇ ਕਿਹਾ ਕਿ ਲੋਕ ਘਰਾਂ ਅੰਦਰ ਹੀ ਮਾਸਕ ਲਗਾ ਰਹੇ ਹਨ। ਅਦਾਲਤ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਪ੍ਰਦੂਸ਼ਨ ’ਤੇ ਕਾਬੂ ਪਾਉਣ ਲਈ ਤੁਰਤ ਕਦਮ ਚੁੱਕਣ ਤੇ ਇਸ ਸਬੰਧੀ ਸੋਮਵਾਰ ਤੱਕ ਜਾਣਕਾਰੀ ਦੇਣ ਲਈ ਕਿਹਾ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਹਰ ਕਿਸੇ ਉਤੇ ਪ੍ਰਦੂਸ਼ਣ ਲਈ ਕਿਸਾਨਾਂ ’ਤੇ ਦੋਸ਼ ਲਾਉਣ ਦਾ ਜਨੂੰਨ ਸਵਾਰ ਹੈ। ਕੀ ਤੁਸੀਂ ਦੇਖਿਆ ਹੈ ਕਿ ਪਿਛਲੇ 7 ਦਿਨਾਂ ਤੋਂ ਦਿੱਲੀ ਅੰਦਰ ਕਿਵੇਂ ਪਟਾਕੇ ਚਲਾਏ ਜਾ ਰਹੇ ਹਨ।
ਇਸ ਦੌਰਾਨ ਸਿਖਰਲੀ ਅਦਾਲਤ ਦੇ ਤਿੰਨ ਜੱਜਾਂ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਅਤੇ ਲੌਕਡਾਊਨ ਲਾਗੂ ਕਰਨ ਨਾਲ ਜੁੜੇ ਸਵਾਲ ਪੁੱਛੇ। ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਸੂਰਿਆ ਕਾਂਤ ਦੇ ਬੈਂਚ ਨੇ ਕੇਂਦਰ ਨੂੰ ਪੁੱਛਿਆ ਕਿ 'ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ?' ਅਦਾਲਤ ਨੇ ਕਿਹਾ ਕਿ ਸਥਿਤੀ ਬਹੁਤ ਖਰਾਬ ਹੈ। ਘਰ ਵਿੱਚ ਵੀ ਮਾਸਕ ਲਗਾਉਣ ਵਰਗੀ ਸਥਿਤੀ ਹੈ। ਬੈਂਚ ਨੇ ਪੁੱਛਿਆ- ਸਿਰਫ਼ ਪਰਾਲੀ ਦੀ ਹੀ ਗੱਲ ਕਿਉਂ ਹੋ ਰਹੀ ਹੈ? ਪਟਾਕਿਆਂ ਅਤੇ ਵਾਹਨਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਬਾਰੇ ਕੀ?
ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ, 'ਸਾਨੂੰ ਦੱਸੋ ਕਿ ਅਸੀਂ AQI ਨੂੰ 500 ਤੋਂ ਘੱਟ ਤੋਂ ਘੱਟ 200 ਅੰਕ ਤੱਕ ਕਿਵੇਂ ਘਟਾ ਸਕਦੇ ਹਾਂ। ਕੁਝ ਜ਼ਰੂਰੀ ਉਪਾਅ ਕਰੋ। ਕੀ ਤੁਸੀਂ ਦੋ ਦਿਨਾਂ ਦੇ ਲੌਕਡਾਊਨ ਜਾਂ ਕਿਸੇ ਹੋਰ ਹੱਲ ਬਾਰੇ ਸੋਚ ਸਕਦੇ ਹੋ? ਲੋਕ ਕਿਵੇਂ ਰਹਿਣਗੇ?'
ਸੁਪਰੀਮ ਕੋਰਟ ਨੇ ਕਿਹਾ ਕਿ ਤੁਰੰਤ ਐਮਰਜੈਂਸੀ ਮੀਟਿੰਗ ਬੁਲਾਓ ਅਤੇ ਜ਼ਰੂਰੀ ਫੈਸਲੇ ਲਓ। ਇਸ 'ਤੇ ਕੇਂਦਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਟਰ ਜਨਰਲ ਨੇ ਕਿਹਾ ਕਿ ਅੱਜ ਹੀ ਐਮਰਜੈਂਸੀ ਮੀਟਿੰਗ ਹੋਣੀ ਹੈ। ਅਦਾਲਤ ਨੇ ਕਿਹਾ ਕਿ ਐਮਰਜੈਂਸੀ ਮੀਟਿੰਗ ਵਿੱਚ ਕੁਝ ਫੈਸਲੇ ਲਓ ਤਾਂ ਜੋ 2-3 ਦਿਨਾਂ ਵਿੱਚ ਸਥਿਤੀ ਸੁਧਰ ਜਾਵੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।