Home /News /national /

ਦਿੱਲੀ ਵਿਚ ਲੌਕਡਾਊਨ ਦੀ ਤਿਆਰੀ, ਪ੍ਰਦੂਸ਼ਣ ਮਾਮਲੇ ਉਤੇ ਸੁਪਰੀਮ ਕੋਰਟ ਸਖਤ

ਦਿੱਲੀ ਵਿਚ ਲੌਕਡਾਊਨ ਦੀ ਤਿਆਰੀ, ਪ੍ਰਦੂਸ਼ਣ ਮਾਮਲੇ ਉਤੇ ਸੁਪਰੀਮ ਕੋਰਟ ਸਖਤ

ਦਿੱਲੀ ਵਿਚ ਲੌਕਡਾਊਨ ਦੀ ਤਿਆਰੀ, ਪ੍ਰਦੂਸ਼ਣ ਮਾਮਲੇ ਉਤੇ ਸੁਪਰੀਮ ਕੋਰਟ ਸਖਤ

ਦਿੱਲੀ ਵਿਚ ਲੌਕਡਾਊਨ ਦੀ ਤਿਆਰੀ, ਪ੍ਰਦੂਸ਼ਣ ਮਾਮਲੇ ਉਤੇ ਸੁਪਰੀਮ ਕੋਰਟ ਸਖਤ

  • Share this:
    ਦਿੱਲੀ ਵਿਚ ਪ੍ਰਦੂਸ਼ਣ ਖਿਲਾਫ਼ ਸੁਪਰੀਮ ਕੋਰਟ ਵਿਚ ਸੁਣਵਾਈ ਦੌਰਾਨ ਅਦਾਲਤ ਦਾ ਰੁਖ ਸਖਤ ਰਿਹਾ। ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਸਾਰਾ ਹਲਫਨਾਮਾ ਕਿਸਾਨਾਂ 'ਤੇ ਦੋਸ਼ ਲਗਾਉਣ ਵਾਲਾ ਹੈ। ਅਦਾਲਤ ਨੇ ਕਿਹਾ ਕਿ ਚਾਰਟ ਮੁਤਾਬਕ ਸਿਰਫ਼ 4 ਫ਼ੀਸਦੀ ਪ੍ਰਦੂਸ਼ਣ ਪਰਾਲੀ ਕਾਰਨ ਹੁੰਦਾ ਹੈ।

    ਦਿੱਲੀ 'ਚ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਨੇ ਪੁੱਛਿਆ- ਕਿਉਂ ਨਾ 2 ਦਿਨਾਂ ਲਈ ਵਾਹਨਾਂ 'ਤੇ ਪਾਬੰਦੀ ਲਗਾ ਦਿੱਤੀ ਜਾਵੇ? ਦਿੱਲੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਫਟਕਾਰ ਲਾਈ, ਕਿਹਾ- ਕੋਈ ਬਹਾਨਾ ਨਹੀਂ, ਕੱਲ੍ਹ ਤੱਕ ਗੱਡੀਆਂ-ਫੈਕਟਰੀਆਂ ਬਾਰੇ ਫੈਸਲਾ ਕਰੋ।

    ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਤੁਸੀਂ ਹੁਣ ਤੱਕ ਕੀ ਕਦਮ ਚੁੱਕੇ ਹਨ। ਸੜਕ ਦੀ ਸਫਾਈ ਲਈ ਕੀ ਕੀਤਾ ਗਿਆ ਹੈ? ਅਦਾਲਤ ਨੇ ਦਿੱਲੀ ਸਰਕਾਰ ਦੇ ਵਕੀਲ ਨੂੰ ਪੁੱਛਿਆ, 'ਤੁਸੀਂ ਕੀ ਕਦਮ ਚੁੱਕੇ ਹਨ? ਸਰਕਾਰੀ ਵਕੀਲ ਨੂੰ ਕਿਹਾ ਕਿ ਹਲਫੀਆ ਬਿਆਨ ਭੁੱਲ ਜਾਓ, ਦੱਸੋ ਤੁਸੀਂ ਕੀ ਕੰਮ ਕੀਤਾ ਹੈ?'

    ਉਧਰ, ਸੁਣਵਾਈ ਤੋਂ ਪਹਿਲਾਂ ‘ਆਪ’ ਸਰਕਾਰ ਨੇ ਸਰਬਉੱਚ ਅਦਾਲਤ ਨੂੰ ਕਿਹਾ ਹੈ ਕਿ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਉਹ ਪੂਰਨ ਲੌਕਡਾਊਨ ਲਗਾਉਣ ਲਈ ਤਿਆਰ ਹੈ।

    ਇਸੇ ਦੌਰਾਨ ਸਰਕਾਰ ਨੇ ਅਦਾਲਤ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਹੈ ਕਿ ਇਸ ਲੌਕਡਾਊਨ ਦਾ ਤਾਂ ਹੀ ਫਾਇਦਾ ਹੋਵੇਗਾ ਜੇਕਰ ਐਨਸੀਆਰ (ਨੈਸ਼ਨਲ ਕੈਪੀਟਲ ਰਿਜਨ) ਵਿੱਚ ਵੀ ਲੌਕਡਾਊਨ ਲਗਾਇਆ ਜਾਵੇ। ਦਿੱਲੀ ਸਰਕਾਰ ਨੇ ਇਹ ਖੁਲਾਸਾ ਆਪਣੇ ਹਲਫਨਾਮੇ ਵਿੱਚ ਕੀਤਾ ਹੈ।
    Published by:Gurwinder Singh
    First published:

    Tags: Air pollution, Pollution, Supreme Court

    ਅਗਲੀ ਖਬਰ