"ਤਾਜ ਮਹਿਲ ਦੀ ਸੰਭਾਲ ਕਰੋ, ਬੰਦ ਕਰੋ ਜਾਂ ਫਿਰ ਉਸਨੂੰ ਢਾਹ ਦਿਓ"


Updated: July 11, 2018, 5:44 PM IST
"ਤਾਜ ਮਹਿਲ ਦੀ ਸੰਭਾਲ ਕਰੋ, ਬੰਦ ਕਰੋ ਜਾਂ ਫਿਰ ਉਸਨੂੰ ਢਾਹ ਦਿਓ"

Updated: July 11, 2018, 5:44 PM IST
ਨਵੀਂ ਦਿੱਲੀ- ਤਾਜ ਮਹਿਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਉਤੇ ਜੰਮ ਫਟਕਾਰ ਲਗਾਈ ਹੈ। ਕੋਰਟ ਨੇ ਕਿਹਾ ਹੈ ਕਿ ਤਾਜ ਮਹਿਲ ਨੂੰ ਜਾਂ ਤਾਂ ਸੰਭਾਲ ਲਓ, ਜਾਂ ਉਸਨੂੰ ਬੰਦ ਕਰ ਦਓ ਜਾਂ ਫਿਰ ਢਾਹ ਦਿਓ। ਕੋਰਟ ਨੇ ਕਿਹਾ ਕਿ ਪੈਰਿਸ ਦੇ ਐਫਿਲ ਟਾਵਰ ਨੂੰ ਦੇਖਣ ਲਈ 80 ਮਿਲੀਅਨ ਲੋਕ ਆਉਂਦੇ ਹਨ ਜਦਕਿ ਤਾp ਮਹਿਲ ਨੂੰ ਦੇਖਣ ਲ਼ਈ ਮਿਲੀਅਨ ਦੇ ਹਿਸਾਬ ਨਾਲ ਲੋਕ ਆਉਂਦੇ ਹਨ। ਤੁਸੀਂ ਲੋਕ ਤਾਜ ਮਹਿਲ ਨੂੰ ਲੈ ਕੇ ਗੰਭੀਰ ਨਹੀਂ ਹੋ ਤੇ ਨਾ ਹੀ ਤੁਹਾਨੂੰ ਇਸਦੀ ਪਰਵਾਹ ਹੈ। ਸਾਡਾ ਤਾਜ ਜ਼ਿਆਦਾ ਖੂੂਬਸੂਰਤ ਹੈ ਤੇ ਤੁਸੀਂ ਸੈਲਾਨੀਆਂ ਨੂੰ ਲੈ ਕੇ ਗੰਭੀਰ ਨਹੀਂ ਹੋ। ਇਹ ਦੇਸ਼ ਦਾ ਨੁਕਸਾਨ ਹੈ, ਤਾਜ ਮਹਿਲ ਨੂੰ ਲੈ ਕੇ ਤੁਸੀਂ ਬੇਪਰਵਾਹ ਹੋ।

ਸੁਪਰੀਮ ਕੋਰਟ ਨੇ ਕਿਹਾ ਕਿ ਅਗਰ ਧਿਆਨ ਰੱਖਿਆ ਜਾਵੇ ਤਾਂ ਸਾਡੀ ਵਿਦੇਸ਼ੀ ਮੁਦਰਾ ਦੀ ਦਿੱਕਤ ਦੂਰ ਹੋ ਜਾਵੇਗੀ। ਸੁਪਰੀਮ ਕੋਰਟ ਨੇ ਫਿਰ ਸਵਾਲ ਚੁੱਕਿਆ ਕਿ ਟੀਟੀਜੇਡ (ਤਾਜ ਟ੍ਰੈਪੋਜ਼ਿਅਮ ਜ਼ੋਨ) ਇਲਾਕੇ ਵਿੱਚ ਉਦਯੋਗ ਲਗਾਉਣ ਲਈ ਲੋਕ ਆਵੇਦਨ ਕਰ ਰਹੇ ਹਨ ਤੇ ਉਨ੍ਹਾਂ ਦੇ ਆਵੇਦਨ ਉੱਤੇ ਵਿਚਾਰ ਹੋ ਰਿਹਾ ਹੈ। ਇਹ ਆਦੇਸ਼ਾਂ ਦੀ ਉਲੰਘਣਾ ਹੈ। ਸੁਪਰੀਮ ਕੋਰਟ ਨੇ ਟਿੱਪਣੀ ਕਰਦੇ ਹੋਏ ਪੀਐਚਡੀ ਚੈਂਬਰਸ ਨੂੰ ਕਿਹਾ ਕਿ ਜੋ ਇੰਡਸਟਰੀ ਚੱਲ ਰਹੀ ਹੈ ਉਸਨੂੰ ਕਿਉਂ ਨਾ ਤੁਸੀਂ ਖੁਦ ਹੀ ਬੰਦ ਕਰ ਦਿਓ। ਉਦੋਂ ਟੀਟੀਜੇਡ ਵੱਲੋਂ ਕਿਹਾ ਗਿਆ ਕਿ ਉਹ ਹੁਣ ਟੀਟੀਜ਼ੇਡ ਵਿੱਚ ਕੋਈ ਨਵੀਂ ਫੈਕਟਰੀ ਖੋਲਣ ਦੀ ਇਜਾਜ਼ਤ ਨਹੀਂ ਦੇਣਗੇ।

ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਟੀਟੀਜੇਡ ਨੇ ਕੁੱਝ ਨਵੀਆਂ ਫੈਕਟਰੀਆਂ ਦੇ ਆਵੇਦਨ ਉੱਤੇ ਵਿਚਾਰ ਕਰ ਰਹੀ ਹੈ। ਸੁਪਰੀਮ ਕੋਰਟ ਨੇ ਟੀਟੀਜੇਡ ਦੇ ਚੇਅਰਮੈਨ ਨੂੰ ਨੋਟਿਸ ਜਾਰੀ ਕੀਤਾ। ਟੀਟੀਜੇਡ ਦੇ ਮੁਖੀ ਨੂੰ ਸੁਪਰੀਮ ਕੋਰਟ ਵਿੱਚ ਤਲਬ ਕੀਤਾ ਗਿਆ । ਉੱਥੇ ਹੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ MOEF ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜੋ ਇਹ ਦੇਖੇਗੀ ਕਿ ਤਾਜ ਮਹਿਲ ਕਿੰਨ ਗੰਦਾ ਹੋ ਰਿਹਾ ਹੈ ਤੇ ਕਿਹੜੇ ਕਾਰਨਾਂ ਕਰਕੇ ਗੰਦਾ ਹੋ ਰਿਹਾ ਹੈ। ਕਮੇਟੀ ਦੀ ਰਿਪੋਰਟ 4 ਮਹੀਨੇ ਦੇ ਅੰਦਰ ਆ ਜਾਵੇਗੀ ਤੇ ਇਸ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਕੀ ਕਿਸੇ ਵਿਦੇਸ਼ੀ ਮਾਹਿਰ ਨੂੰ ਕਮੇਟੀ ਵਿੱਚ ਸ਼ਾਮਿਲ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ...

9 ਮਈ ਨੂੰ ਸੁਪਰੀਮ ਕੋਰਟ ਨੇ ਏਐਸਆਈ ਨੂੰ ਫਟਕਾਰ ਲਗਾਈ ਸੀ। ਤਾਜ ਮਹਿਲ ਦੇ ਰੰਗ ਬਦਲਣ ਨੂੰ ਲੈ ਕੇ ਏਐਸਆਈ ਨੇ ਉੱਲੀ ਤੇ ਗੰਦੀਆਂ ਜੁਰਾਬਾਂ ਨੂੰ ਇਸਦਾ ਜ਼ਿੰਮੇਦਾਰ ਠਹਿਰਾਇਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ 1996 ਵਿੱਚ ਪਹਿਲੀ ਵਾਰ ਤਾਜ ਮਹਿਲ ਨੂੰ ਲੈ ਕੇ ਆਦੇਸ਼ ਜਾਰੀ ਕੀਤ ਪਰ 22 ਸਾਲ ਬਾਅਦ ਵੀ ਕੁੱਝ ਨਹੀਂ ਹੋਇਆ। ਕੋਰਟ ਨੇ ਕਿਹਾ ਕਿ ਏਐਸਆਈ ਸਮਝਣਾ ਨਹੀਂ ਚਾਹੁੰਦਾ ਕਿ ਤਾਜ ਮਹਿਲ ਵਿੱਚ ਕੀ ਸਮੱਸਿਆ ਹੈ? ਕੋਰਟ ਨੇ ਕਿਹਾ ਕਿ ਕੀ ਉੱਲੀ ਦੇ ਕੋਲ ਪੰਖ ਹੁੰਦੇ ਹਨ ਜੋ ਉਡ ਕੇ ਤਾਜ ਮਹਿਲ ਉੱਤੇ ਜਾ ਕੇ ਬੈਠ ਜਾਂਦੀ ਹੈ। ਅਗਰ ਏਐਸਆਈ ਦਾ ਇਹੀ ਸਟੈਂਡ ਹੈ ਕੋਰਟ ਵਿੱਚ ਤਾਂ ਕੇਂਦਰ ਸਰਕਾਰ ਨੂੰ ਤਾਜ ਮਹਿਲ ਦੇ ਰੱਖ-ਰਖਾਅ ਲਈ ਕਿਸੇ ਦੂਜੇ ਆਪਸ਼ਨ ਦੀ ਤਲਾਸ਼ ਕਰਨੀ ਹੋਵੇਗੀ। ਏਐਸਆਈ ਨੇ ਕਿਹਾ ਕਿ ਲੋਕ ਜੋ ਜੁਰਾਬ ਪਾ ਕੇ ਆਉਂਦੇ ਹਨ ਉਹ ਵੀ ਕਈ ਵਾਰ ਗੰਦੀਆਂ ਹੁੰਦੀਆਂ ਹਨ ਕਿ ਫਰਸ਼ ਖ਼ਰਾਬ ਹੁੰਦੇ ਹਨ। ਏਐਸਜੀ ਤੁਸ਼ਾਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਕਈ ਥਾਵਾਂ ਉੱਪਰ ਡਿਸਪੋਜ਼ੇਬਲ ਜੁਰਾਬਾ ਦਿੱਤੀਆਂ ਜਾਂਦੀਆਂ ਹਨ।

ਪਟੀਸ਼ਨ ਪਾਉਣ ਵਾਲੇ ਐਮਸੀ ਮਹਿਤਾ ਨੇ ਕਿਹਾ ਕਿ ਯਮੁਨਾ ਵਿੱਚ ਪਾਣੀ ਗੰਦਾ ਹੈ। ਪਹਿਲਾਂ ਮੱਛੀਆਂ ਹੁੰਦੀਆਂ ਸੀ ਜੋ ਉੱਲੀ ਨੂੰ ਖਾਂਦੀਆਂ ਸੀ। ਸਰਕਾਰ ਬੈਰਾਜ ਬਣਾ ਰਹੀ ਹੈ ਜਿਸਦੇ ਕਾਰਣ ਯਮੁਨਾ ਵਿੱਚ ਪਾਣੀ ਘੱਟ ਹੈ ਕੇਂਦਰ ਨੂੰ ਚਾਰ ਹਫਤਿਆਂ ਵਿੱਚ ਜਵਾਬ ਦੇਣ ਨੂੰ ਕਿਹਾ ਗਿਆ ਹੈ ਕਿ ਕੇਂਦਰ ਯਮੁਨਾ ਉੱਤੇ ਕਿੰਨੇ ਬੈਰਾਜ ਬਣਾ ਰਹੀ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਸਰਕਾਰ ਨੂੰ ਜੁਲਾਈ ਵਿੱਚ ਤਾਜ ਮਹਿਲ ਨੂੰ ਸਦੀਆਂ ਤੱਕ ਸੁਰੱਖਿਅਤ ਰੱਖਣ ਦਾ ਵਿਜ਼ਨ ਡਾਕਿਊਮੈਂਟ ਦੇਣਾ ਹੈ।
First published: July 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...