ਸੁਪਰੀਮ ਕੋਰਟ ਨੇ ਦੁਰਲੱਭ ਪਸ਼ੂ-ਪੰਛੀਆਂ ਬਾਰੇ ਕੇਂਦਰ ਦੀ ਮੁਆਫੀ ਯੋਜਨਾ ਉਤੇ ਲਾਈ ਮੋਹਰ

News18 Punjabi | News18 Punjab
Updated: November 22, 2020, 5:08 PM IST
share image
ਸੁਪਰੀਮ ਕੋਰਟ ਨੇ ਦੁਰਲੱਭ ਪਸ਼ੂ-ਪੰਛੀਆਂ ਬਾਰੇ ਕੇਂਦਰ ਦੀ ਮੁਆਫੀ ਯੋਜਨਾ ਉਤੇ ਲਾਈ ਮੋਹਰ
ਸੁਪਰੀਮ ਕੋਰਟ ਨੇ ਦੁਰਲੱਭ ਪਸ਼ੂ-ਪੰਛੀਆਂ ਬਾਰੇ ਕੇਂਦਰ ਦੀ ਮੁਆਫੀ ਯੋਜਨਾ ਉਤੇ ਲਾਈ ਮੋਹਰ

  • Share this:
  • Facebook share img
  • Twitter share img
  • Linkedin share img
ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਵਿਦੇਸ਼ੀ ਪਸ਼ੂ-ਪੰਛੀ ਰੱਖਣ ਵਾਲੇ ਦਸੰਬਰ ਤੱਕ ਜਾਣਕਾਰੀ ਜਨਤਕ ਕਰ ਦਿੰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ।

ਅਦਾਲਤ ਨੇ ਕੇਂਦਰ ਦੇ ਉਸ ਫੈਸਲੇ ਉਤੇ ਮੋਹਰ ਲਗਾ ਦਿੱਤੀ ਹੈ ਜੋ ਵਿਦੇਸ਼ੀ ਪਸ਼ੂ ਅਤੇ ਪੰਛੀਆਂ ਨੂੰ ਰੱਖਣ ਵਾਲੇ ਜਾਂ ਉਨ੍ਹਾਂ ਦੇ ਮਾਲਕਾਂ 'ਤੇ ਕਾਰਵਾਈ ਕਰਨ ਤੋਂ ਰਾਹਤ ਦੇਣ ਨਾਲ ਸਬੰਧਤ ਹੈ। ਇਹ ਸਿਰਫ ਤਾਂ ਹੀ ਸੰਭਵ ਹੈ ਜਦੋਂ ਉਹ ਆਮ ਮੁਆਫੀ ਯੋਜਨਾ ਵਿੱਚ ਖੁਲਾਸਾ ਕਰਦੇ ਹਨ।

ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਅਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਨੂੰ ਕਾਇਮ ਰੱਖਿਆ ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਲੋਕਾਂ ਖਿਲਾਫ ਮੁਕੱਦਮਾ ਨਹੀਂ ਚੱਲ਼ ਸਕਦਾ ਜੋ ਆਮ ਮੁਆਫੀ ਸਕੀਮ ਤਹਿਤ ਜੂਨ ਤੋਂ ਦਸੰਬਰ ਦੇ ਦਰਮਿਆਨ ਵਿਦੇਸ਼ੀ ਜੰਗਲੀ ਜੀਵਾਂ ਨੂੰ ਗ੍ਰਹਿਣ ਕਰਨ ਵਾਲੇ ਜਾਂ ਕਬਜੇ ਬਾਰੇ ਖੁਲਾਸਾ ਕਰ ਦਿੰਦੇ ਹਨ।
ਸੁਪਰੀਮ ਕੋਰਟ ਨੇ ਇਸ ਸਬੰਧ ਵਿਚ ਦਾਇਰ ਕੀਤੀ ਅਰਜ਼ੀ ਨੂੰ ਰੱਦ ਕਰਦਿਆਂ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਸੁਪਰੀਮ ਕੋਰਟ ਦਾ ਆਦੇਸ਼ ਮਹੱਤਵਪੂਰਣ ਹੈ ਕਿਉਂਕਿ ਇਸ ਨੇ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ ਰਾਹੀਂ ਕੇਂਦਰ ਸਰਕਾਰ ਦੁਆਰਾ ਐਲਾਨੀ ਸਵੈ-ਇੱਛੁਕ ਖੁਲਾਸਾ ਯੋਜਨਾ ਦੀ ਪੁਸ਼ਟੀ ਕੀਤੀ ਹੈ।
Published by: Gurwinder Singh
First published: November 22, 2020, 5:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading