Home /News /national /

Road rage case : ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਦੀ ਸੁਪਰੀਮ ਕੋਰਟ 'ਚ ਸੁਣਵਾਈ ਟਲੀ...

Road rage case : ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਦੀ ਸੁਪਰੀਮ ਕੋਰਟ 'ਚ ਸੁਣਵਾਈ ਟਲੀ...

ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਦੀ ਸੁਪਰੀਮ ਕੋਰਟ ਤੋਂ ਸੁਣਵਾਈ ਟਲੀ. (File Photo)

ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਦੀ ਸੁਪਰੀਮ ਕੋਰਟ ਤੋਂ ਸੁਣਵਾਈ ਟਲੀ. (File Photo)

1998 road rage case -ਨਵਜੋਤ ਸਿੱਧੂ ਨੇ ਸੁਣਵਾਈ ਮੁਲਤਵੀ ਕਰਨ ਦੀ ਮੰਗ ਕਰਦਿਆਂ ਮਾਮਲੇ ਦੀ ਸੁਣਵਾਈ 21 ਫਰਵਰੀ ਤੱਕ ਟਾਲਣ ਦੀ ਗੱਲ ਕਹੀ। ਸਿੱਧੂ ਵੱਲੋਂ ਪੇਸ਼ ਹੋਏ ਪੀ.ਚਿਦੰਬਰਮ ਨੇ ਕਿਹਾ ਕਿ ਅਚਾਨਕ ਇਹ ਕੇਸ 2 ਫਰਵਰੀ ਦੀ ਰਾਤ ਨੂੰ ਸੂਚੀਬੱਧ ਹੋ ਗਿਆ ਸੀ, ਹੁਣ ਸਿੱਧੂ ਨੇ ਨਵਾਂ ਵਕੀਲ ਨਿਯੁਕਤ ਕੀਤਾ ਹੈ, ਸਾਨੂੰ ਜਵਾਬ ਦੇਣ ਲਈ ਸਮਾਂ ਦਿੱਤਾ ਜਾਵੇ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ ਰੋਡ ਰੇਜ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਟਾਲ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 25 ਫਰਵਰੀ ਨੂੰ ਹੋਵੇਗੀ। ਸਾਬਕਾ ਕੌਮਾਂਤਰੀ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਸੁਣਵਾਈ ਮੁਲਤਵੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਸੁਣਵਾਈ 21 ਫਰਵਰੀ ਤੱਕ ਟਾਲ ਦਿੱਤੀ ਜਾਵੇ। ਨਵਜੋਤ  ਸਿੰਘ ਸਿੱਧੂ ਵੱਲੋਂ ਪੇਸ਼ ਹੋਏ ਪੀ.ਚਿਦੰਬਰਮ ਨੇ ਕਿਹਾ ਕਿ ਅਚਾਨਕ ਇਹ ਕੇਸ 2 ਫਰਵਰੀ ਦੀ ਰਾਤ ਨੂੰ ਸੂਚੀਬੱਧ ਕੀਤਾ ਗਿਆ ਸੀ, ਹੁਣ ਸਿੱਧੂ ਨੇ ਨਵਾਂ ਵਕੀਲ ਨਿਯੁਕਤ ਕੀਤਾ ਹੈ, ਸਾਨੂੰ ਜਵਾਬ ਦੇਣ ਲਈ ਸਮਾਂ ਦਿੱਤਾ ਜਾਵੇ। ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਇੱਕ ਨਵਾਂ ਮੋੜ ਆਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਰੋਡ ਰੇਜ ਕੇਸ ਜੋ ਕਿ ਕੁਝ ਸਾਲ ਪਹਿਲਾਂ ਬੰਦ ਹੋ ਗਿਆ ਸੀ, ਮੁੜ ਖੁੱਲ੍ਹ ਗਿਆ ਹੈ। ਸੁਪਰੀਮ ਕੋਰਟ ਨੇ ਅੱਜ ਰੋਡ ਰੋਜ਼ ਮਾਮਲੇ ਦੀ ਸੁਣਵਾਈ ਕੀਤੀ। ਇਹ ਸੁਣਵਾਈ ਪੀੜਤ ਪਰਿਵਾਰ ਦੀ ਪਟੀਸ਼ਨ 'ਤੇ SC 'ਚ ਹੋਈ।

  ਇਸ ਤੋਂ ਪਹਿਲਾਂ 15 ਮਈ 2018 ਨੂੰ ਸੁਪਰੀਮ ਕੋਰਟ ਨੇ 1988 ਦੇ ਰੋਡ ਰੇਜ ਮਾਮਲੇ 'ਚ ਸਿੱਧੂ ਨੂੰ ਸਿਰਫ 1000 ਰੁਪਏ ਦੇ ਜੁਰਮਾਨੇ 'ਤੇ ਰਿਹਾਅ ਕਰ ਦਿੱਤਾ ਸੀ। ਜਦੋਂ ਇਹ ਘਟਨਾ ਹੋਈ ਉਦੋਂ ਸਿੱਧੂ ਭਾਰਤੀ ਕ੍ਰਿਕੇਟ ਟੀਮ ਵਿੱਚ ਬੱਲੇਬਾਜ਼ ਸਨ ਤੇ 1988 ਵਿੱਚ 27 ਦਸੰਬਰ ਨੂੰ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਪੁਲਿਸ ਰਿਕਾਰਡ ਅਨੁਸਾਰ ਸੜਕ ਤੋਂ ਗੱਡੀ ਹਟਾਉਣ ਦੇ ਮਾਮਲੇ ਨੂੰ ਲੈ ਕੇ ਸਿੱਧੂ ਅਤੇ ਉਸ ਦੇ ਦੋਸਤ ਰੁਪਿੰਦਰ ਸੰਧੂ ਦਾ ਗੁਰਨਾਮ ਸਿੰਘ ਨਾਲ ਝਗੜਾ ਹੋਇਆ ਸੀ। ਦੋਸ਼ ਇਹ ਸੀ ਕਿ ਸੰਧੂ ਵੱਲੋਂ ਮਾਰ ਗਏ ਘਸੁੰਨ ਕਾਰਨ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।

  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿੱਧੂ ਨੂੰ ਆਪਣੀ ਮਰਜ਼ੀ ਨਾਲ ਸੱਟ ਪਹੁੰਚਾਉਣ ਦਾ ਦੋਸ਼ੀ ਠਹਿਰਾਉਂਦੇ ਹੋਏ 3 ਸਾਲ ਦੀ ਸਜ਼ਾ ਸੁਣਾਈ ਸੀ ਪਰ SC ਨੇ 30 ਸਾਲ ਤੋਂ ਵੱਧ ਪੁਰਾਣੀ ਘਟਨਾ ਦਾ ਹਵਾਲਾ ਦਿੰਦੇ ਹੋਏ 1000 ਜੁਰਮਾਨੇ 'ਤੇ ਰਿਹਾਅ ਕਰ ਦਿੱਤਾ ਸੀ। ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਕੋਈ ਪਿਛਲੀ ਦੁਸ਼ਮਣੀ ਨਹੀਂ ਸੀ। ਦੋਸ਼ੀ ਅਤੇ ਪੀੜਤ ਵਿਚਕਾਰ। ਮੁਲਜ਼ਮਾਂ ਵੱਲੋਂ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ।

  Road rage case: ਮਾਮਲੇ 'ਚ ਸਿੱਧੂ ਦੇ ਹਿੱਤ 'ਚ ਕੀਤਾ ਹਵਨ, ਜਿੱਤ ਲਈ ਕੀਤੀ ਅਰਦਾਸ..

  ਇਸ ਮਾਮਲੇ ਵਿੱਚ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਦੇ ਦਿੱਤੀ ਗਈ ਸੀ, ਪਰ ਅਦਾਲਤ ਨੇ 12 ਸਤੰਬਰ, 2018 ਨੂੰ ਇਸ ਮਾਮਲੇ ਵਿੱਚ ਸਿੱਧੂ 'ਤੇ 1,000 ਰੁਪਏ ਦਾ ਜੁਰਮਾਨਾ ਲਗਾਉਣ ਦੇ ਆਪਣੇ 15 ਮਈ, 2018 ਦੇ ਆਦੇਸ਼ ਦੀ ਸਮੀਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ ਸੀ।

  ਕੀ ਹੈ ਸਾਰਾ ਮਾਮਲਾ

  ਇਹ ਘਟਨਾ ਹੋਈ ਉਦੋਂ ਸਿੱਧੂ ਭਾਰਤੀ ਕ੍ਰਿਕੇਟ ਟੀਮ ਵਿੱਚ ਬੱਲੇਬਾਜ਼ ਸਨ ਤੇ 1988 ਵਿੱਚ 27 ਦਸੰਬਰ ਨੂੰ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਪੁਲਿਸ ਰਿਕਾਰਡ ਅਨੁਸਾਰ ਸੜਕ ਤੋਂ ਗੱਡੀ ਹਟਾਉਣ ਦੇ ਮਾਮਲੇ ਨੂੰ ਲੈ ਕੇ ਸਿੱਧੂ ਅਤੇ ਉਸ ਦੇ ਦੋਸਤ ਰੁਪਿੰਦਰ ਸੰਧੂ ਦਾ ਗੁਰਨਾਮ ਸਿੰਘ ਨਾਲ ਝਗੜਾ ਹੋਇਆ ਸੀ। ਦੋਸ਼ ਇਹ ਸੀ ਕਿ ਸੰਧੂ ਵੱਲੋਂ ਮਾਰ ਗਏ ਘਸੁੰਨ ਕਾਰਨ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।

  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿੱਧੂ ਨੂੰ ਆਪਣੀ ਮਰਜ਼ੀ ਨਾਲ ਸੱਟ ਪਹੁੰਚਾਉਣ ਦਾ ਦੋਸ਼ੀ ਠਹਿਰਾਉਂਦੇ ਹੋਏ 3 ਸਾਲ ਦੀ ਸਜ਼ਾ ਸੁਣਾਈ ਸੀ ਪਰ SC ਨੇ 30 ਸਾਲ ਤੋਂ ਵੱਧ ਪੁਰਾਣੀ ਘਟਨਾ ਦਾ ਹਵਾਲਾ ਦਿੰਦੇ ਹੋਏ 1000 ਜੁਰਮਾਨੇ 'ਤੇ ਰਿਹਾਅ ਕਰ ਦਿੱਤਾ ਸੀ।ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਕੋਈ ਪਿਛਲੀ ਦੁਸ਼ਮਣੀ ਨਹੀਂ ਸੀ। ਦੋਸ਼ੀ ਅਤੇ ਪੀੜਤ ਵਿਚਕਾਰ। ਮੁਲਜ਼ਮਾਂ ਵੱਲੋਂ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ।
  Published by:Sukhwinder Singh
  First published:

  Tags: Navjot Sidhu, Punjab Election 2022, Supreme Court

  ਅਗਲੀ ਖਬਰ