ਵਿਆਹ ਤੋਂ ਪਹਿਲਾਂ ਕੁੜੀ ਦੀ ਮਾਂ ਨੂੰ ਭਜਾ ਕੇ ਲੈ ਗਿਆ ਮੁੰਡੇ ਦਾ ਪਿਉ

News18 Punjabi | News18 Punjab
Updated: January 21, 2020, 5:20 PM IST
share image
ਵਿਆਹ ਤੋਂ ਪਹਿਲਾਂ ਕੁੜੀ ਦੀ ਮਾਂ ਨੂੰ ਭਜਾ ਕੇ ਲੈ ਗਿਆ ਮੁੰਡੇ ਦਾ ਪਿਉ
ਵਿਆਹ ਤੋਂ ਪਹਿਲਾਂ ਕੁੜੀ ਦੀ ਮਾਂ ਨੂੰ ਭਜਾ ਕੇ ਲੈ ਗਿਆ ਮੁੰਡੇ ਦਾ ਪਿਉ

ਦੋਵੇਂ ਬਜ਼ੁਰਗ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ ਅਤੇ ਆਪਣੇ ਬੱਚਿਆਂ ਦੇ ਵਿਆਹ ਤੋਂ ਇਕ ਮਹੀਨਾਂ ਪਹਿਲਾਂ ਇਕੱਠੇ ਗਾਇਬ ਹੋ ਗਏ। ਉਨ੍ਹਾਂ ਦੇ ਗਾਇਬ ਹੋਣ ਕਰਕੇ ਲੜਕੇ-ਲੜਕੀ ਦਾ ਵਿਆਹ ਵੀ ਰੁੱਕ ਗਿਆ ਹੈ।

  • Share this:
  • Facebook share img
  • Twitter share img
  • Linkedin share img
ਗੁਜਰਾਤ ਦੇ ਸੂਰਤ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲਾੜੇ ਦੇ ਪਿਉ ਵਿਆਹ ਤੋਂ ਪਹਿਲਾਂ ਲਾੜੀ ਦੀ ਮਾਂ ਨਾਲ ਫਰਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਦੋਵੇਂ ਬਜ਼ੁਰਗ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ ਅਤੇ ਆਪਣੇ ਬੱਚਿਆਂ ਦੇ ਵਿਆਹ ਤੋਂ ਇਕ ਮਹੀਨਾਂ ਪਹਿਲਾਂ ਇਕੱਠੇ ਗਾਇਬ ਹੋ ਗਏ। ਉਨ੍ਹਾਂ ਦੇ ਗਾਇਬ ਹੋਣ ਕਰਕੇ ਲੜਕੇ-ਲੜਕੀ ਦਾ ਵਿਆਹ ਵੀ ਰੁੱਕ ਗਿਆ ਹੈ। ਦੋਵਾਂ ਦਾ ਵਿਆਹ ਫਰਵਰੀ ਦੇ ਦੂਜੇ ਹਫਤੇ ਨੂੰ ਹੋਣਾ ਸੀ। ਪਰ 48 ਸਾਲਾਂ ਮਰਦ ਅਤੇ 46 ਸਾਲਾ ਔਰਤ ਦੇ ਗਾਇਬ ਹੋਣ ਕਾਰਨ ਮਾਮਲਾ ਠੰਡਾ ਪੈ ਗਿਆ ਹੈ।

ਅੰਗਰੇਜ਼ੀ ਅਖਬਾਰ ਟਾਇਮਸ ਆਫ ਇੰਡੀਆ ਦੀ ਰਿਪੋਰਟ ਅਨੁਸਾਰ, ਲੜਕੇ ਦਾ ਪਿਉ ਕਟਾਰਗਾਮ ਇਲਾਕੇ ਵਿਚੋਂ ਗਾਇਬ ਹੋਇਆ ਹੈ ਤੇ ਔਰਤ ਨਵਸਾਰੀ ਤੋਂ ਲਾਪਤਾ ਹੈ। ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਹ ਦੋਵੇਂ ਭੱਜ ਗਏ ਹਨ।  ਲੜਕੇ ਦਾ ਪਿਉ ਟੈਕਸਟਾਇਲ ਅਤੇ ਜ਼ਮੀਨ ਦਾ ਵਪਾਰ ਕਰਦਾ ਹੈ। 10 ਜਨਵਰੀ ਤੋਂ ਲਾਪਤਾ ਸ਼ਖਸ ਇਕ ਰਾਜਨੀਤਕ ਪਾਰਟੀ ਦਾ ਮੈਂਬਰ ਵੀ ਹੈ। ਉਹ ਲੜਕੀ ਦੀ ਮਾਂ ਨੂੰ ਜਾਣਦੇ ਸਨ ਅਤੇ ਦੋਵੇਂ ਕਟਾਰਗਾਮ ਇਲਾਕ ਵਿਚ ਗਵਾਂਢੀ ਅਤੇ ਚੰਗੇ ਦੋਸਤ ਵੀ ਸਨ।

ਦੋਵਾਂ ਪਰਿਵਾਰਾਂ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਦੋਵੇਂ ਇਕ ਦੂਜੇ ਨੂੰ ਉਦੋਂ ਤੋਂ ਜਾਣਦੇ ਸਨ ਜਦੋਂ ਤੋਂ ਉਹ ਇਕੋ ਸੁਸਾਇਟੀ ਵਿਚ ਰਹਿੰਦੇ ਸਨ। ਉਸ ਦੇ ਕੁਝ ਕਰੀਬੀ ਦੋਸਤਾਂ ਨੇ ਸਾਨੂੰ ਦੱਸਿਆ ਹੈ ਕਿ ਪਹਿਲਾਂ ਵੀ ਦੋਵਾਂ ਦਾ ਰਿਸ਼ਤਾ ਸੀ। ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਔਰਤ ਅਤੇ ਮਰਦ ਦੇ ਗਾਇਬ ਹੋਣ ਦੀ ਚਰਚਾ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
 
First published: January 21, 2020
ਹੋਰ ਪੜ੍ਹੋ
ਅਗਲੀ ਖ਼ਬਰ