ਦਰਦਨਾਕ- ਕਾਰ ਅਤੇ ਟਰੱਕ ਦੀ ਟੱਕਰ ‘ਚ 6 ਲੋਕ ਜ਼ਿੰਦਾ ਸੜੇ

News18 Punjabi | News18 Punjab
Updated: November 21, 2020, 1:38 PM IST
share image
ਦਰਦਨਾਕ- ਕਾਰ ਅਤੇ ਟਰੱਕ ਦੀ ਟੱਕਰ ‘ਚ 6 ਲੋਕ ਜ਼ਿੰਦਾ ਸੜੇ
ਗੁਜਰਾਤ ਵਿਚ ਵਾਪਰੇ ਸੜਕ ਹਾਦਸੇ ਦੀ ਤਸਵੀਰ (ਫੋਟੋ- News18 ਗੁਜਰਾਤੀ)

ਹਾਦਸੇ ਵਿੱਚ ਈਕੋ ਕਾਰ ਨੂੰ ਅੱਗ ਲੱਗ ਗਈ ਅਤੇ ਅੰਦਰਲੇ ਸਾਰੇ ਲੋਕ ਜਿੰਦਾ ਸੜ ਗਏ। ਕਾਰ ਇੰਨੀ ਬੁਰੀ ਤਰ੍ਹਾਂ ਸੜ ਗਈ ਕਿ ਇਸ ਵਿੱਚ ਮਰਦਾਂ ਅਤੇ ਔਰਤਾਂ ਨੂੰ ਪਛਾਣਨਾ ਅਸੰਭਵ ਸੀ।

  • Share this:
  • Facebook share img
  • Twitter share img
  • Linkedin share img
ਗੁਜਰਾਤ ਦੇ ਸੁਰੇਂਦਰ ਨਗਰ ਜ਼ਿਲ੍ਹੇ ਵਿਚ ਟਰੱਕ ਅਤੇ ਕਾਰ ਦੀ ਟੱਕਰ ਵਿਚ ਛੇ ਲੋਕਾਂ ਦੀ ਮੌਤ ਹੋ ਗਈ। News18 Gujarati ਅਨੁਸਾਰ ਇਹ ਦਰਦਨਾਕ ਹਾਦਸਾ ਮਾਲਵਨ ਖੇਰਵਾ ਦਾ ਕੋਲ ਰਾਮਾਪੀਰ ਮੰਦਰ ਦੇ ਨੇੜੇ ਵਾਪਰਿਆ।

ਜਾਣਕਾਰੀ ਅਨੁਸਾਰ ਡੰਪਰ ਦੀ ਈਕੋ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਈਕੋ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਅੰਦਰ ਸਵਾਰ ਸਾਰੇ ਲੋਕ ਜਿੰਦਾ ਸੜ ਗਏ। ਕਾਰ ਇੰਨੀ ਬੁਰੀ ਤਰ੍ਹਾਂ ਸੜ ਗਈ ਕਿ ਇਸ ਵਿੱਚ ਮਰਦਾਂ ਅਤੇ ਔਰਤਾਂ ਦੀ ਦੀ ਪਛਾਣ ਕਰਨੀ ਅਸੰਭਵ ਸੀ।

ਮੁਢਲੀ ਜਾਣਕਾਰੀ ਅਨੁਸਾਰ, ਪਾਟਨ ਜ਼ਿਲੇ ਦੇ ਵਰਹੀ ਤਾਲੁਕਾ ਦੇ ਪਿੰਡ ਕੋਇਡਾ ਦਾ ਇੱਕ ਪਰਿਵਾਰ ਚੋਟੀਲਾ ਮੰਦਰ ਗਿਆ ਸੀ। ਇਹ ਹਾਦਸਾ ਘਰ ਪਰਤਣ ਦੌਰਾਨ ਵਾਪਰਿਆ ਜਿਸ ਵਿੱਚ ਈਕੋ ਕਾਰ ਵਿੱਚ ਸਵਾਰ 6 ਲੋਕਾਂ ਨੂੰ ਜ਼ਿੰਦਾ ਸੜ ਗਏ। ਮੰਨਿਆ ਜਾ ਰਿਹਾ ਹੈ ਕਿ ਮਰਣ ਵਾਲਿਆਂ ਵਿਚ ਦੋ ਬੱਚੇ ਵੀ ਸਨ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਅਨੁਸਾਰ ਕਾਰ ਵਿੱਚ ਇੱਕ ਗੈਸ ਕਿੱਟ ਸੀ, ਜਿਸ ਕਾਰਨ ਅੱਗ ਲੱਗਣ ਦੀ ਕਿਆਸ ਲਾਏ ਜਾ ਰਹੇ ਹਨ। ਐਫਐਸਐਲ ਦੀ ਟੀਮ ਆ ਕੇ ਜਾਂਚ ਕਰੇਗੀ। ਵਾਹਨ ਦੀ ਨੰਬਰ ਪਲੇਟ ਦੇ ਅਧਾਰ 'ਤੇ ਇਨ੍ਹਾਂ ਲੋਕਾਂ ਦੀ ਰਿਹਾਇਸ਼ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ, ਸੁਰੇਂਦਰਨਗਰ ਦੇ ਜ਼ਿਲ੍ਹਾ ਡਿਪਟੀ ਐਸਪੀ ਐਚਪੀ ਦੋਸ਼ੀ ਨੇ ਕਿਹਾ ਕਿ ਇਸ ਘਟਨਾ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ।

ਪਾਲਨਪੁਰ ਵਿੱਚ ਹਿੱਟ ਐਂਡ ਰਨ ਦੀ ਘਟਨਾ

ਦੂਜੇ ਪਾਸੇ, ਅੱਜ ਪਾਲਨਪੁਰ ਹਾਈਵੇ 'ਤੇ ਵੀ ਇਕ ਹਿੱਟ ਐਂਡ ਰਨ ਦੀ ਘਟਨਾ ਵਾਪਰੀ ਹੈ। ਸ਼ਨੀਵਾਰ ਸਵੇਰੇ ਪਾਲਣਪੁਰ ਦੇ ਗਠਮਾਨਾ ਪੱਤੀਆ ਨੇੜੇ ਇਕ ਹਿੱਟ ਐਂਡ ਰਨ ਦੀ ਘਟਨਾ ਵਾਪਰੀ। ਜਿਸ ਵਿੱਚ ਅਣਪਛਾਤੇ ਤੇਜ਼ ਰਫਤਾਰ ਵਾਹਨ ਨੇ ਚਿਰਾਗ ਪ੍ਰਜਾਪਤੀ ਅਤੇ ਉਸਦੇ ਦੋਸਤ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਚਿਰਾਗ ਪ੍ਰਜਾਪਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੇ ਦੋਸਤ ਨੂੰ ਇਲਾਜ ਲਈ ਪਾਲਨਪੁਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।
Published by: Ashish Sharma
First published: November 21, 2020, 1:38 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading