ਡਾਕਟਰਾਂ ਨੇ ਅਪਰੇਸ਼ਨ ਦੌਰਾਨ ਔਰਤ ਦੇ ਢਿੱਡ ਵਿਚ ਹੀ ਛੱਡ ਦਿੱਤੀ ਕੈਂਚੀ, 2 ਮਹੀਨੇ ਪਿੱਛੋਂ ਲੱਗਿਆ ਪਤਾ

News18 Punjab
Updated: February 9, 2019, 5:24 PM IST
ਡਾਕਟਰਾਂ ਨੇ ਅਪਰੇਸ਼ਨ ਦੌਰਾਨ ਔਰਤ ਦੇ ਢਿੱਡ ਵਿਚ ਹੀ ਛੱਡ ਦਿੱਤੀ ਕੈਂਚੀ, 2 ਮਹੀਨੇ ਪਿੱਛੋਂ ਲੱਗਿਆ ਪਤਾ
News18 Punjab
Updated: February 9, 2019, 5:24 PM IST
ਹੈਦਰਾਬਾਦ ਸਥਿਤ ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਥੇ ਇਕ ਆਪਰੇਸ਼ਨ ਤੋਂ ਬਾਅਦ ਮਹਿਲਾ ਮਰੀਜ਼ ਦੇ ਢਿੱਡ ਵਿਚ ਕੈਂਚੀ ਹੀ ਛੱਡ ਦਿੱਤੀ। ਮੰਗਲਹਾਟ ਵਾਸੀ 33 ਸਾਲਾ ਮਾਹੇਸ਼ਵਰੀ ਚੌਧਰੀ ਨੇ ਢਿੱਡ ਵਿਚ ਦਰਦ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਐਕਸਰੇਅ ਕੀਤੇ ਤਾਂ ਪਤਾ ਲੱਗਾ ਕਿ ਉਸ ਦੇ ਪੇਟ ਵਿਚ ਕੈਂਚੀ ਹੈ। ਇਸ ਕੈਂਚੀ ਨਾਲ ਧਮਨੀ ਨੂੰ ਦਬਾਉਣ ਤੇ ਫੜਨ ਦਾ ਕੰਮ ਲਿਆ ਜਾਂਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਔਰਤ ਦਾ ਦੁਬਾਰਾ ਆਪਰੇਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਸਾਰੇ ਮਾਮਲੇ ਦੀ ਜਾਂਚ ਕਰੇਗੀ। ਮਹੇਸ਼ਵਰੀ ਦੇ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਪਿਛਲੇ ਸਾਲ 2 ਦਸੰਬਰ ਨੂੰ ਹਰਨੀਆਂ ਦਾ ਆਪਰੇਸ਼ਨ ਹੋਇਆ ਸੀ। ਸਰਜਰੀ ਦੇ ਕੁਝ ਦਿਨਾਂ ਬਾਅਦ ਮਹੇਸ਼ਵਰੀ ਨੇ ਦਰਦ ਦੀ ਸ਼ਿਕਾਇਤ ਕੀਤੀ। ਉਸ ਨੂੰ ਕਾਫੀ ਦਵਾਈਆਂ ਦਿੱਤੀਆਂ ਪਰ ਦਰਦ ਰੁਕ ਨਹੀਂ ਰਿਹਾ ਸੀ। ਇਸ ਤੋਂ ਬਾਅਦ ਉਸ ਦੇ ਐਕਸਰੇਅ ਕਰਵਾਏ ਗਏ ਤਾਂ ਪਤਾ ਲੱਗਾ ਕਿ ਪੇਟ ਵਿਚ ਕੈਂਚੀ ਹੈ।
First published: February 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...