
AIIMS ਦੇ ਡਾਕਟਰ ਦਾ ਪੁਰਾਣਾ ਆਡੀਓ ਲੀਕ, ਕਿਹਾ ਸੀ-ਸੁਸ਼ਾਂਤ ਦੀ ਹੱਤਿਆ ਹੋਈ
Sushant Singh Rajput Death Case : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ (Sushant Singh Case) ਦਾ ਮਾਮਲਾ ਅਜੇ ਵੀ ਅਣਸੁਲਝਿਆ ਹੋਇਆ ਹੈ। ਇਸ ਦੌਰਾਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS) ਦੇ ਡਾਕਟਰ ਸੁਧੀਰ ਗੁਪਤਾ ਦੀ ਇਕ ਆਡੀਓ ਟੇਪ ਲੀਕ ਹੋ ਗਈ ਹੈ, ਜਿਸ ਵਿਚ ਉਹ ਮੰਨ ਰਹੇ ਹਨ ਕਿ ਸੁਸ਼ਾਂਤ ਦੀ ਹੱਤਿਆ ਹੋਈ ਸੀ।
ਇਹ ਆਡੀਓ ਟੇਪ ਉਦੋਂ ਦੀ ਹੈ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਸੁਸ਼ਾਂਤ ਦੀ ਫੋਟੋ ਵੇਖੀ। ਜਦੋਂ ਜਾਂਚ ਹੋਈ ਤਾਂ ਉਨ੍ਹਾਂ ਨੇ ਇਸ ਨੂੰ ਆਤਮਹੱਤਿਆ ਮੰਨਿਆ। ਹਾਲਾਂਕਿ, ਡਾ: ਸੁਧੀਰ ਗੁਪਤਾ ਦਾ ਬਿਆਨ ਉਸ ਸਮੇਂ ਦਾ ਹੈ ਜਦੋਂ ਉਹ ਜਾਂਚ ਲਈ ਗਏ ਹੀ ਨਹੀਂ ਸਨ। ਸੁਧੀਰ ਗੁਪਤਾ ਉਸੇ ਟੀਮ ਦੇ ਮੁਖੀ ਹਨ, ਜਿਸ ਨੇ ਸੁਸ਼ਾਂਤ ਕੇਸ ਦੀ ਫੋਰੈਂਸਿਕ ਰਿਪੋਰਟ ਸੌਂਪੀ ਹੈ।
‘ਟਾਈਮਜ਼ ਆਫ ਇੰਡੀਆ’ ਦੀ ਰਿਪੋਰਟ ਦੇ ਅਨੁਸਾਰ ਲੀਕ ਹੋਈ ਆਡੀਓ ਟੇਪ ਵਿੱਚ, ਡਾ: ਗੁਪਤਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਕੋਲ ਪਹਿਲੀਆਂ ਤਸਵੀਰਾਂ ਆਈਆਂ ਤਾਂ ਇੰਜ ਜਾਪਦਾ ਹੈ ਕਿ ਸੁਸ਼ਾਂਤ ਦੀ ਹੱਤਿਆ ਕੀਤੀ ਗਈ ਸੀ। ਹਾਲਾਂਕਿ, ਬਾਅਦ ਵਿੱਚ ਏਮਜ਼ ਦੇ ਫੋਰੈਂਸਿਕ ਪੈਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਸ਼ਾਂਤ ਦੀ ਮੌਤ ਫਾਹਾ ਲੈਣ ਕਾਰਨ ਹੋਈ ਹੈ।
ਇਸ ਪੈਨਲ ਦੀ ਰਿਪੋਰਟ ਤੋਂ ਬਾਅਦ ਸੁਸ਼ਾਂਤ ਦਾ ਪਰਿਵਾਰ ਖੁਸ਼ ਨਹੀਂ ਹੈ। ਉਸ ਨੇ ਸੀਬੀਆਈ ਨੂੰ ਬੇਨਤੀ ਕੀਤੀ ਹੈ ਕਿ ਡਾਕਟਰਾਂ ਦੇ ਨਵਾਂ ਪੈਨਲ ਨੂੰ ਪੂਰੇ ਮਾਮਲੇ ਨੂੰ ਵੇਖਣਾ ਚਾਹੀਦਾ ਹੈ। ਪੈਨਲ ਨੇ ਫੋਰੈਂਸਿਕ ਰਿਪੋਰਟ ਸੀਬੀਆਈ ਨੂੰ ਸੌਂਪੀ ਹੈ। ਹੁਣ ਵੇਖਣਾ ਇਹ ਹੈ ਕਿ ਸੀਬੀਆਈ ਕੀ ਕਾਰਵਾਈ ਕਰਦੀ ਹੈ?
ਪਰਿਵਾਰ ਕੀ ਕਹਿੰਦਾ ਹੈ?
ਸੁਸ਼ਾਂਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਏਮਜ਼ ਪੈਨਲ ਦੀ ਜਾਂਚ ਵਿਚ ਵਿਸ਼ਵਾਸ ਨਹੀਂ ਕਰਦਾ ਹੈ। ਹੁਣ ਵੇਖਣਾ ਇਹ ਹੈ ਕਿ ਸੀਬੀਆਈ ਸੁਸ਼ਾਂਤ ਦੇ ਪਰਿਵਾਰ ਦੀ ਬੇਨਤੀ ਨੂੰ ਸਵੀਕਾਰ ਕਰਦੀ ਹੈ ਜਾਂ ਨਹੀਂ। ਇਸ ਦੇ ਨਾਲ ਹੀ ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਸੀਬੀਆਈ ਵੀ ਉਹੀ ਗੱਲ ਕਹਿ ਰਹੀ ਹੈ ਜੋ ਸਾਡੀ ਜਾਂਚ ਵਿਚ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸੁਸ਼ਾਂਤ ਦੇ ਪਰਿਵਾਰ ਨੇ ਵੀ ਬਿਹਾਰ ਪੁਲਿਸ ਅਤੇ ਮੁੰਬਈ ਪੁਲਿਸ ਦੀ ਜਾਂਚ ਵਿਚ ਭਰੋਸਾ ਨਹੀਂ ਦਿਖਾਇਆ ਸੀ ਅਤੇ ਕਿਹਾ ਸੀ ਕਿ ਸੀਬੀਆਈ ਤੋਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।