Home /News /national /

ਯੂਪੀ 'ਚ ਭਾਜਪਾ ਨੂੰ ਝਟਕਾ, ਸਵਾਮੀ ਪ੍ਰਸਾਦ ਮੌਰਿਆ ਨੇ ਯੋਗੀ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ, ਸਪਾ 'ਚ ਸ਼ਾਮਲ

ਯੂਪੀ 'ਚ ਭਾਜਪਾ ਨੂੰ ਝਟਕਾ, ਸਵਾਮੀ ਪ੍ਰਸਾਦ ਮੌਰਿਆ ਨੇ ਯੋਗੀ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ, ਸਪਾ 'ਚ ਸ਼ਾਮਲ

ਯੂਪੀ 'ਚ ਭਾਜਪਾ ਨੂੰ ਝਟਕਾ, ਸਵਾਮੀ ਪ੍ਰਸਾਦ ਮੌਰਿਆ ਨੇ ਯੋਗੀ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ, ਸਪਾ 'ਚ ਸ਼ਾਮਲ

ਯੂਪੀ 'ਚ ਭਾਜਪਾ ਨੂੰ ਝਟਕਾ, ਸਵਾਮੀ ਪ੍ਰਸਾਦ ਮੌਰਿਆ ਨੇ ਯੋਗੀ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ, ਸਪਾ 'ਚ ਸ਼ਾਮਲ

Swami Prasad Maurya resigned: ਸਵਾਮੀ ਪ੍ਰਸਾਦ ਮੌਰਿਆ ਵੱਲੋਂ ਰਾਜਪਾਲ ਆਨੰਦੀਬੇਨ ਪਟੇਲ ਨੂੰ ਆਪਣਾ ਅਸਤੀਫ਼ਾ ਸੌਂਪਣ ਤੋਂ ਤੁਰੰਤ ਬਾਅਦ, ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸਮਾਜਵਾਦੀ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ।

 • Share this:

  ਸੀਨੀਅਰ ਓਬੀਸੀ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ(Swami Prasad Maurya resigned) ਦੇ ਦਿੱਤਾ ਹੈ। ਇਸ ਦੇ ਨਾਲ ਹੀ ਸਵਾਮੀ ਪ੍ਰਸਾਦ ਮੋਰਿਆ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਸਮਾਜਵਾਦੀ ਪਾਰਟੀ (ਸਪਾ) ਵਿੱਚ ਸ਼ਾਮਲ ਹੋ ਗਏ ਹਨ।

  ਰਾਜਪਾਲ ਆਨੰਦੀਬੇਨ ਪਟੇਲ ਨੂੰ ਭੇਜੇ ਗਏ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਸਵਾਮੀ ਪ੍ਰਸਾਦ ਮੌਰਿਆ ਨੇ ਕਿਹਾ, "ਕਿਰਤ ਅਤੇ ਰੁਜ਼ਗਾਰ ਅਤੇ ਤਾਲਮੇਲ ਮੰਤਰੀ ਹੋਣ ਦੇ ਨਾਤੇ, ਮੈਂ ਔਕੜਾਂ ਅਤੇ ਵਿਚਾਰਧਾਰਾ ਵਿੱਚ ਰਹਿਣ ਦੇ ਬਾਵਜੂਦ, ਮੈਂ ਆਪਣੀ ਜ਼ਿੰਮੇਵਾਰੀ ਬਹੁਤ ਤਨਦੇਹੀ ਨਾਲ ਨਿਭਾਈ ਹੈ, ਪਰ ਦਲਿਤ, ਪਛੜੇ ਕਿਸਾਨ, ਬੇਰੁਜ਼ਗਾਰ ਨੌਜਵਾਨ ਅਤੇ ਛੋਟੇ-ਛੋਟੇ ਅਤੇ ਦਰਮਿਆਨੇ ਪੱਧਰ ਦੇ ਵਪਾਰੀਆਂ ਦੇ ਘੋਰ ਅਣਗਹਿਲੀ ਵਾਲੇ ਰਵੱਈਏ ਕਾਰਨ ਉੱਤਰ ਪ੍ਰਦੇਸ਼ ਦੀ ਕੈਬਨਿਟ ਤੋਂ ਅਸਤੀਫਾ ਦਿੰਦਾ ਹਾਂ।‘’


  ਪੰਜ ਵਾਰ ਦੇ ਵਿਧਾਇਕ ਅਤੇ ਪੂਰਵਾਂਚਲ ਦੇ ਕੁਸ਼ੀਨਗਰ ਦੇ ਪਦਰੂਨਾ ਤੋਂ ਮੌਜੂਦਾ ਵਿਧਾਇਕ ਨੇ ਯੋਗੀ ਆਦਿਤਿਆਨਾਥ ਕੈਬਨਿਟ ਵਿੱਚ ਲੇਬਰ, ਰੁਜ਼ਗਾਰ ਅਤੇ ਤਾਲਮੇਲ ਵਿਭਾਗ ਸੰਭਾਲਿਆ ਹੋਇਆ ਸੀ।

  ਮੌਰਿਆ ਵੱਲੋਂ ਰਾਜਪਾਲ ਆਨੰਦੀਬੇਨ ਪਟੇਲ ਨੂੰ ਆਪਣਾ ਅਸਤੀਫ਼ਾ ਸੌਂਪਣ ਤੋਂ ਤੁਰੰਤ ਬਾਅਦ, ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸਮਾਜਵਾਦੀ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ।


  ਖਿਲੇਸ਼ ਯਾਦਵ ਨੇ ਟਵੀਟ ਕੀਤਾ 'ਸਮਾਜਕ ਨਿਆਂ ਅਤੇ ਸਮਾਨਤਾ ਲਈ ਲੜਨ ਵਾਲੇ ਹਰਮਨ ਪਿਆਰੇ ਨੇਤਾ ਸ਼੍ਰੀ ਸਵਾਮੀ ਪ੍ਰਸਾਦ ਮੌਰਿਆ ਜੀ ਅਤੇ ਸਪਾ ਵਿੱਚ ਉਨ੍ਹਾਂ ਦੇ ਨਾਲ ਆਏ ਸਾਰੇ ਨੇਤਾਵਾਂ, ਵਰਕਰਾਂ ਅਤੇ ਸਮਰਥਕਾਂ ਦਾ ਨਿੱਘਾ ਸੁਆਗਤ ਅਤੇ ਸ਼ੁਭਕਾਮਨਾਵਾਂ! ਸਮਾਜਿਕ ਨਿਆਂ ਦੀ ਕ੍ਰਾਂਤੀ ਆਵੇਗੀ ~ ਬਾਈਸ ਵਿੱਚ ਤਬਦੀਲੀ ਆਵੇਗੀ'


  ਮੌਰਿਆ ਦਾ ਜਾਣਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰਬ ਅਤੇ ਮੱਧ ਯੂਪੀ ਵਿੱਚ ਭਾਜਪਾ ਦੇ ਓਬੀਸੀ ਗੇਮਪਲੈਨ ਨੂੰ ਵੱਡਾ ਨੁਕਸਾਨ ਹੈ ਕਿਉਂਕਿ ਜ਼ਿਆਦਾਤਰ ਜੀਵਨ ਬਸਪਾ ਵਿੱਚ ਬਿਤਾਉਣ ਵਾਲੇ ਮੋਰਿਆ ਸਭ ਤੋਂ ਪਛੜੀਆਂ ਜਾਤੀਆਂ ਵਿੱਚ ਇੱਕ ਪ੍ਰਸਿੱਧ ਚਿਹਰਾ ਮੰਨਿਆ ਜਾਂਦਾ ਹੈ। ਖਾਸ ਕਰਕੇ ਮੌਰਿਆ ਅਤੇ ਕੁਸ਼ਵਾਹਾ ਭਾਈਚਾਰਿਆਂ ਦੀ ਉਹ ਅਗਵਾਈ ਕਰਦਾ ਹੈ।

  ਬਹੁਜਨ ਰਾਜਨੀਤੀ ਦੇ ਕਾਂਸ਼ੀਰਾਮ ਦੇ ਖੇਤਰ ਤੋਂ ਆਉਂਦੇ ਮੌਰਿਆ, ਤਿੱਖੀ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ। ਉਨਾਂ ਨੇ ਕਿਹਾ ਕਿ ਉਸਨੇ "ਪ੍ਰਤੀਕੂਲ ਹਾਲਾਤਾਂ" ਅਤੇ ਭਾਜਪਾ ਤੋਂ ਵੱਖਰੀ ਵਿਚਾਰਧਾਰਾ ਦੇ ਬਾਵਜੂਦ ਸਰਕਾਰ ਵਿੱਚ ਲਗਨ ਨਾਲ ਕੰਮ ਕੀਤਾ। ਉਨ੍ਹਾਂ ਦੀ ਧੀ ਸੰਘਮਿੱਤਰਾ ਮੌਰਿਆ ਭਾਜਪਾ ਦੀ ਲੋਕ ਸਭਾ ਮੈਂਬਰ ਹੈ, ਜਿਸ ਨੇ 2019 ਵਿੱਚ ਸਾਂਝੇ ਸਪਾ-ਬਸਪਾ ਉਮੀਦਵਾਰ ਧਰਮਿੰਦਰ ਯਾਦਵ ਨੂੰ ਹਰਾਇਆ ਸੀ।

  ਮੌਰੀਆ ਨੇ 1980 ਵਿੱਚ ਪ੍ਰਯਾਗਰਾਜ, ਫਿਰ ਇਲਾਹਾਬਾਦ ਵਿੱਚ ਯੁਵਾ ਲੋਕ ਦਲ ਨਾਲ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ, 1996 ਵਿੱਚ ਬਸਪਾ ਸੂਬਾ ਜਨਰਲ ਸਕੱਤਰ ਨਿਯੁਕਤ ਹੋਣ ਤੋਂ ਪਹਿਲਾਂ 1991 ਤੋਂ 1995 ਤੱਕ ਜਨਤਾ ਦਲ ਦੇ ਸੂਬਾ ਜਨਰਲ ਸਕੱਤਰ ਵਜੋਂ ਕਾਰਜਕਾਲ ਮਾਣਿਆ। ਉਹ ਬਸਪਾ ਮੁਖੀ ਮਾਇਆਵਤੀ ਦੀ ਅਗਵਾਈ ਵਾਲੀ ਸਰਕਾਰਾਂ ਵਿੱਚ ਮੰਤਰੀ ਰਹਿ ਚੁੱਕੇ ਹਨ। ਹਾਲਾਂਕਿ, 2016 ਵਿੱਚ, ਸ਼੍ਰੀਮਤੀ ਮਾਇਆਵਤੀ ਨਾਲ ਟਿਕਟਾਂ ਦੀ ਵੰਡ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਦੇ ਮੁੱਦੇ 'ਤੇ ਮਤਭੇਦਾਂ ਦੇ ਬਾਅਦ, ਮੌਰਿਆ ਨੇ ਬਸਪਾ ਛੱਡ ਦਿੱਤੀ। ਜਨਤਕ ਤੌਰ 'ਤੇ, ਉਨ੍ਹਾਂ ਨੇ ਮਾਇਆਵਤੀ 'ਤੇ ਟਿਕਟਾਂ ਦੀ ਨਿਲਾਮੀ ਦਾ ਦੋਸ਼ ਲਗਾਇਆ ਅਤੇ ਭਾਜਪਾ ਵਿੱਚ ਸ਼ਾਮਲ ਹੋਏ।

  Published by:Sukhwinder Singh
  First published:

  Tags: Assembly Elections 2022, BJP, Yogi Adityanath