ਨਸ਼ੇ ’ਚ ਟੱਲੀ ਵਿਦੇਸ਼ੀ ਦਾ ਸਿਰ ਟੁਆਇਲਟ ਵਿੱਚ ਫਸਿਆ

ਸਵੀਡਿਸ਼ ਨਾਗਰਿਕ ਵੇਟਰਸਟੇਡ ਸੇਗਰ ਇੰਡੀਗੋ ਦੀ ਫਲਾਇਟ ਨੰਬਰ 6E-744 ਵਿਚ ਗੋਵਾ ਤੋਂ ਹੈਦਰਾਬਾਦ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਡਰਗਜ ਦੇ ਨਸ਼ੇ ਵਿਚ ਜਹਾਜ਼ ਵਿਚ ਹੰਗਾਮਾ ਕਰਨ ਲੱਗਾ। ਬਾਅਦ ਵਿਚ ਕਰੂ ਮੈਂਬਰਾਂ ਨੇ ਦੇਖਿਆ ਕਿ ਉਹ ਟੁਆਇਲਟ ਵਿਚ ਬੰਦ ਹੋ ਗਿਆ ਅਤੇ ਉਸਦਾ ਸਿਰ ਫੱਸ ਗਿਆ।

News18 Punjab
Updated: October 12, 2019, 11:49 AM IST
ਨਸ਼ੇ ’ਚ ਟੱਲੀ ਵਿਦੇਸ਼ੀ ਦਾ ਸਿਰ ਟੁਆਇਲਟ ਵਿੱਚ ਫਸਿਆ
ਨਸ਼ੇ ’ਚ ਟੱਲੀ ਵਿਦੇਸ਼ੀ ਦਾ ਸਿਰ ਟੁਆਇਲਟ ਵਿੱਚ ਫਸਿਆ
News18 Punjab
Updated: October 12, 2019, 11:49 AM IST
ਇੰਡੀਗੋ ਦੀ ਫਲਾਇਟ (IndiGo flight) ਵਿਚ ਇਕ ਸਵੀਡਿਸ਼ ਨਾਗਰਿਕ (Swedish citizen) ਨੇ ਨਸ਼ੇ ਦੀ ਹਾਲਤ ਵਿਚ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਉਸਦਾ ਸਿਰ ਜਹਾਜ਼ ਦੇ ਟੁਆਇਲਟ ਵਿਚ ਫਸ ਗਿਆ। ਜਿਸ ਨੂੰ ਕੱਢਣ ਲਈ ਜਹਾਜ਼ ਦੇ ਚਾਲਕ ਦਲ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੂੰ ਸੱਦਿਆ। ਸੀਆਈਐਸਐਫ ਨੇ ਦੋਸ਼ੀ ਨੂੰ ਹਿਰਾਸਤ ਵਿਚ ਲੈਕੇ ਮੈਂਟਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਹੈ। ਸਵੀਡਿਸ਼ ਨਾਗਰਿਕ ਵੇਟਰਸਟੇਡ ਸੇਗਰ ਇੰਡੀਗੋ ਦੀ ਫਲਾਇਟ ਨੰਬਰ 6E-744 ਵਿਚ ਗੋਵਾ ਤੋਂ ਹੈਦਰਾਬਾਦ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਡਰਗਜ ਦੇ ਨਸ਼ੇ ਵਿਚ ਜਹਾਜ਼ ਵਿਚ ਹੰਗਾਮਾ ਕਰਨ ਲੱਗਾ। ਬਾਅਦ ਵਿਚ ਕਰੂ ਮੈਂਬਰਾਂ ਨੇ ਦੇਖਿਆ ਕਿ ਉਹ ਟੁਆਇਲਟ ਵਿਚ ਬੰਦ ਹੋ ਗਿਆ ਅਤੇ ਉਸਦਾ ਸਿਰ ਫੱਸ ਗਿਆ।

ਸੀਆਈਐਸਐਫ ਨੇ ਦੋਸ਼ੀ ਸੇਗਰ ਨੂੰ ਜਬਰਜਸਤੀ ਜਹਾਜ਼ ਵਿਚ ਉਤਾਰ ਕੇ ਓਸਮਾਨੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਉਸਨੇ ਡਾਕਟਰਾਂ ਨਾਲ ਉਲਝ ਕੇ ਭੱਜਣ ਦਾ ਕੋਸ਼ਿਸ਼ ਕੀਤੀ। ਏਅਰਪੋਰਟ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੇਗਰ ਦੇ ਮੈਡੀਕਲ ਜਾਂਚ ਵਿਚ ਡਰਗਜ ਲੈਣ ਦੀ ਪੁਸ਼ਟੀ ਹੋਈ ਹੈ ਅਤੇ ਉਸਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ। ਇਸ ਲਈ ਸੇਗਰ ਨੂੰ ਸੀਆਈਐਸਐਫ ਨੇ ਮੈਂਟਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਹੈ।
Loading...
First published: October 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...