Home /News /national /

NIA ਦੀ ਕਾਰਵਾਈ 'ਚ ਹੋਇਆ ਵੱਡਾ ਖੁਲਾਸਾ ! PFI ਆਪਰੇਟਿਵ ਦੀ ਅੱਤਵਾਦੀ ਸਾਜ਼ਿਸ਼ ਦਾ ਲੱਗਾ ਪਤਾ, ਘਰ ਤੋਂ ਮਿਲੇ 2 ਵਾਇਰਲੈੱਸ ਡਿਵਾਈਸ

NIA ਦੀ ਕਾਰਵਾਈ 'ਚ ਹੋਇਆ ਵੱਡਾ ਖੁਲਾਸਾ ! PFI ਆਪਰੇਟਿਵ ਦੀ ਅੱਤਵਾਦੀ ਸਾਜ਼ਿਸ਼ ਦਾ ਲੱਗਾ ਪਤਾ, ਘਰ ਤੋਂ ਮਿਲੇ 2 ਵਾਇਰਲੈੱਸ ਡਿਵਾਈਸ

NIA ਦੀ ਕਾਰਵਾਈ 'ਚ PFI ਆਪਰੇਟਿਵ ਦੇ ਘਰ ਤੋਂ ਮਿਲੇ 2 ਵਾਇਰਲੈੱਸ ਡਿਵਾਈਸ

NIA ਦੀ ਕਾਰਵਾਈ 'ਚ PFI ਆਪਰੇਟਿਵ ਦੇ ਘਰ ਤੋਂ ਮਿਲੇ 2 ਵਾਇਰਲੈੱਸ ਡਿਵਾਈਸ

PFI 'ਤੇ ਕਾਰਵਾਈ ਤੋਂ ਬਾਅਦ, ਪਾਪੂਲਰ ਫਰੰਟ ਆਫ ਇੰਡੀਆ ਦੇ ਇੱਕ ਆਪਰੇਟਿਵ ਤੋਂ ਵਾਇਰਲੈੱਸ ਸੰਚਾਰ ਉਪਕਰਣ ਬਰਾਮਦ ਕੀਤੇ ਗਏ ਹਨ, ਜਿਸ ਵਿੱਚ ਜੀਪੀਐਸ ਵੀ ਲਗਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਆਪਰੇਟਿਵ ਸਮੁੰਦਰੀ ਅੱਤਵਾਦੀ ਗਤੀਵਿਧੀਆਂ ਅਤੇ ਪੈਸੇ ਦੇ ਲੈਣ-ਦੇਣ ਲਈ ਇਸਦੀ ਵਰਤੋਂ ਕਰਦਾ ਸੀ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ : ਟੈਰਰ ਫੰਡਿੰਗ ਮਾਮਲੇ 'ਚ PFI ਯਾਨੀ ਪਾਪੂਲਰ ਫਰੰਟ ਆਫ ਇੰਡੀਆ 'ਤੇ NIA ਦੀ ਕਾਰਵਾਈ ਤੋਂ ਬਾਅਦ ਇਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿਸ 'ਚ ਅੱਤਵਾਦੀ ਸਾਜ਼ਿਸ਼ਾਂ ਦਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਖੁਫੀਆ ਸੂਤਰਾਂ ਦੇ ਅਨੁਸਾਰ, PFI 'ਤੇ ਕਾਰਵਾਈ ਤੋਂ ਬਾਅਦ, ਪਾਪੂਲਰ ਫਰੰਟ ਆਫ ਇੰਡੀਆ ਦੇ ਇੱਕ ਆਪਰੇਟਿਵ ਤੋਂ ਵਾਇਰਲੈੱਸ ਸੰਚਾਰ ਉਪਕਰਣ ਬਰਾਮਦ ਕੀਤੇ ਗਏ ਹਨ, ਜਿਸ ਵਿੱਚ ਜੀਪੀਐਸ ਵੀ ਲਗਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਆਪਰੇਟਿਵ ਸਮੁੰਦਰੀ ਅੱਤਵਾਦੀ ਗਤੀਵਿਧੀਆਂ ਅਤੇ ਪੈਸੇ ਦੇ ਲੈਣ-ਦੇਣ ਲਈ ਇਸਦੀ ਵਰਤੋਂ ਕਰਦਾ ਸੀ।

  CNN-News18 ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਤਾਮਿਲਨਾਡੂ ਦੇ ਬਰਕਤੁੱਲਾ ਵਿੱਚ ਇੱਕ PFI ਆਪਰੇਟਿਵ ਦੇ ਘਰ ਤੋਂ 2 ਵਾਇਰਲੈੱਸ ਸੈੱਟ ਜ਼ਬਤ ਕੀਤੇ ਗਏ ਹਨ। ਡਿਵਾਈਸ ਵਿੱਚ ਇੱਕ GPS ਅਤੇ ਇੱਕ ਇਨ-ਬਿਲਟ GPS ਰਿਸੀਵਰ ਹੈ। ਇੰਨਾ ਹੀ ਨਹੀਂ, ਇਸ ਵਿੱਚ ਇੱਕ ਡਿਸਟ੍ਰੈਸ ਕਾਲ ਬਟਨ (ਮਦਦ ਲਈ ਜਾਂ ਐਮਰਜੈਂਸੀ ਵਿੱਚ ਦਬਾਉਣ ਲਈ ਬਟਨ) ਅਤੇ ਰਾਤ ਨੂੰ ਵਰਤੋਂ ਲਈ ਕਈ ਫੰਕਸ਼ਨ ਕੁੰਜੀਆਂ ਵੀ ਹਨ। ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਸਮੁੰਦਰੀ ਮਾਰਗਾਂ ਨੂੰ ਨੈਵੀਗੇਟ ਕਰਨ ਲਈ ਕੀਤੀ ਜਾਂਦੀ ਹੈ ਅਤੇ ਸੰਭਵ ਤੌਰ 'ਤੇ ਪੀਐਫਆਈ ਆਪਰੇਟਿਵ ਦੁਆਰਾ ਸਮੁੰਦਰੀ ਅੱਤਵਾਦੀ ਗਤੀਵਿਧੀਆਂ ਅਤੇ ਪੈਸੇ ਦੇ ਆਦਾਨ-ਪ੍ਰਦਾਨ ਲਈ ਵਰਤਿਆ ਗਿਆ ਸੀ।

  ਕੇਰਲ ਹਾਈ ਕੋਰਟ ਨੇ ਨੋਟਿਸ ਲਿਆ ਹੈ

  ਇਸ ਦੇ ਨਾਲ ਹੀ ਕੇਰਲ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸੂਬੇ ਭਰ 'ਚ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਵੱਲੋਂ ਬੁਲਾਈ ਗਈ ਹੜਤਾਲ ਅਤੇ ਸੂਬੇ 'ਚ ਛਿਟਕਿਆਂ ਹਿੰਸਾ ਦੀਆਂ ਘਟਨਾਵਾਂ ਦਾ ਖੁਦ ਨੋਟਿਸ ਲਿਆ। ਅਦਾਲਤ ਨੇ ਕਿਹਾ ਕਿ ਉਹ ਪਹਿਲਾਂ ਹੀ ਹੜਤਾਲ 'ਤੇ ਪਾਬੰਦੀ ਲਗਾ ਚੁੱਕੀ ਹੈ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਅਦਾਲਤ ਨੇ ਸੂਬਾ ਪ੍ਰਸ਼ਾਸਨ ਨੂੰ ਹੜਤਾਲ 'ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸਰਕਾਰ ਨੂੰ ਹਿੰਸਾ ਨੂੰ ਰੋਕਣ ਲਈ ਹਰ ਸੰਭਵ ਉਪਾਅ ਕਰਨ ਲਈ ਵੀ ਕਿਹਾ।

  ਇਹ ਵੀ ਪੜ੍ਹੋ :  ਆਪਣੀ ਸੁਰੱਖਿਆ ਆਪਣੇ ਹੱਥ : KSRTC ਡਰਾਈਵਰ ਨੇ ਹੈਲਮੇਟ ਪਾ ਕੇ ਚਲਾਈ ਬੱਸ


  15 ਰਾਜਾਂ 'ਚ 96 ਥਾਵਾਂ 'ਤੇ ਛਾਪੇਮਾਰੀ, 100 ਤੋਂ ਵੱਧ PFI ਵਰਕਰ ਗ੍ਰਿਫਤਾਰ

  ਦਰਅਸਲ, ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਐਨਆਈਏ ਅਤੇ ਈਡੀ ਨੇ ਮਿਲ ਕੇ 15 ਰਾਜਾਂ ਵਿੱਚ 96 ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਕਈ ਰਾਜਾਂ ਦੇ ਪੀਐਫਆਈ ਮੁਖੀਆਂ ਸਮੇਤ 100 ਤੋਂ ਵੱਧ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੀਐਫਆਈ ਖ਼ਿਲਾਫ਼ ਕਾਰਵਾਈ ਨੂੰ ਜਾਂਚ ਅਧਿਕਾਰੀਆਂ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਜਾਂਚ ਪ੍ਰਕਿਰਿਆ ਕਰਾਰ ਦਿੱਤਾ ਹੈ। ਇਨ੍ਹਾਂ ਛਾਪਿਆਂ ਤੋਂ ਬਾਅਦ PFI 'ਤੇ ਪਾਬੰਦੀ ਲੱਗਣ ਦੀ ਸੰਭਾਵਨਾ ਹੈ। ਹਾਲਾਂਕਿ NIA ਦੀ ਕਾਰਵਾਈ ਕਾਰਨ PFI ਨੇ ਕੇਰਲ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਬੰਦ ਦਾ ਸੱਦਾ ਦਿੱਤਾ ਹੈ।

  ਕੇਰਲ 'ਚ ਕੁਝ ਥਾਵਾਂ 'ਤੇ ਹਿੰਸਾ ਹੋਈ

  ਕੇਰਲ ਵਿੱਚ ਸ਼ੁੱਕਰਵਾਰ ਨੂੰ ਪੀਐਫਆਈ ਦੁਆਰਾ ਇੱਕ ਦਿਨ ਦੀ ਹੜਤਾਲ ਦੇ ਸੱਦੇ ਦੇ ਦੌਰਾਨ ਰਾਜ ਵਿੱਚ ਕੁਝ ਥਾਵਾਂ 'ਤੇ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲਾਂਕਿ ਹਿੰਸਾ ਦੇ ਮੱਦੇਨਜ਼ਰ ਪੁਲਿਸ ਵੀ ਥਾਂ-ਥਾਂ ਤਾਇਨਾਤ ਹੈ। ਦੇਸ਼ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਸਮਰਥਨ ਦੇਣ ਦੇ ਦੋਸ਼ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਹੋਰ ਏਜੰਸੀਆਂ ਦੁਆਰਾ ਆਪਣੇ ਨੇਤਾਵਾਂ ਨਾਲ ਜੁੜੇ ਪੀਐਫਆਈ ਦਫਤਰਾਂ ਅਤੇ ਅਹਾਤਿਆਂ 'ਤੇ ਵੀਰਵਾਰ ਨੂੰ ਛਾਪੇਮਾਰੀ ਦੇ ਵਿਰੋਧ ਵਿਚ ਪੀਐਫਆਈ ਦੁਆਰਾ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ।

  ਇਸ ਦੇ ਨਾਲ ਹੀ ਕੇਰਲ ਦੇ KSRTC ਬੱਸ ਦੇ ਇਕ ਡਰਾਈਵਰ ਦਾ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਹੈਲਮੇਟ ਪਾ ਕੇ ਬੱਸ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਰਾਈਵਰ ਨੇ ਇਹ ਹੈਲਮੇਟ ਆਪਣੇ ਬਚਾਅ ਲਈ ਪਾਇਆ ਹੈ। ਤਾਂ ਜੋ ਬੰਦ ਦੇ ਚਲਦਿਆਂ ਹੋ ਰਹੀ ਹੜਤਾਲ 'ਚ ਹੋ ਰਹੇ ਪਥਰਾਵ ਤੋਂ ਉਹ ਸੁਰੱਖਿਅਤ ਰਹੇ।

  Published by:Tanya Chaudhary
  First published:

  Tags: ED, NIA, Raid, Terror