• Home
  • »
  • News
  • »
  • national
  • »
  • TAMIL NADU BODY POLL BJP CANDIDATE GOT ONLY ONE VOTE CLARIFIED ON TWITTER

ਤਾਮਿਲਨਾਡੂ: ਭਾਜਪਾ ਨੇਤਾ ਨੂੰ ਮਿਲੀ ਸਿਰਫ ਇਕ ਵੋਟ, ਟਵਿੱਟਰ 'ਤੇ ਹੋਈ ਖਿਚਾਈ ਤਾਂ ਦਿੱਤੀ ਇਹ ਸਫਾਈ...

ਤਾਮਿਲਨਾਡੂ: ਭਾਜਪਾ ਨੇਤਾ ਨੂੰ ਮਿਲੀ ਸਿਰਫ ਇਕ ਵੋਟ, ਟਵਿੱਟਰ 'ਤੇ ਹੋਈ ਖਿਚਾਈ ਤਾਂ ਦਿੱਤਾ ਇਹ ਸਪਸ਼ਟੀਕਰਨ... (ਫਾਇਲ ਫੋਟੋ)

ਤਾਮਿਲਨਾਡੂ: ਭਾਜਪਾ ਨੇਤਾ ਨੂੰ ਮਿਲੀ ਸਿਰਫ ਇਕ ਵੋਟ, ਟਵਿੱਟਰ 'ਤੇ ਹੋਈ ਖਿਚਾਈ ਤਾਂ ਦਿੱਤਾ ਇਹ ਸਪਸ਼ਟੀਕਰਨ... (ਫਾਇਲ ਫੋਟੋ)

  • Share this:
    ਹਾਲ ਹੀ ਵਿੱਚ ਤਾਮਿਲਨਾਡੂ ਵਿੱਚ ਹੋਈਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ (Local Body Elections) ਵਿੱਚ ਭਾਜਪਾ ਆਗੂ ਡੀ. ਕਾਰਤਿਕ (D Karthik) ਨੂੰ ਸਿਰਫ ਇੱਕ ਵੋਟ ਮਿਲੀ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਸ ਦੇ ਘਰ ਵਿੱਚ ਕੁੱਲ ਪੰਜ ਮੈਂਬਰ ਹਨ। ਡੀ. ਕਾਰਤਿਕ ਨੂੰ ਇੱਕ ਵੋਟ ਮਿਲਣ ਦੀ ਖ਼ਬਰ ਸੋਸ਼ਲ ਮੀਡੀਆ ਉੱਤੇ ਇਸ ਤਰ੍ਹਾਂ ਵਾਇਰਲ ਹੋਈ ਕਿ ਇਸ ਆਗੂ ਨੂੰ ਆਪਣੀ ਸਫਾਈ ਦੇਣੀ ਪੈ ਗਈ।

    ਕੋਇੰਬਟੂਰ ਜ਼ਿਲ੍ਹੇ ਦੇ ਪੇਰਿਆਨਾਇਕਨਾਪਲਯਮ ਸੰਘ ਵਿੱਚ ਵਾਰਡ ਮੈਂਬਰ ਦੇ ਅਹੁਦੇ ਲਈ ਚੋਣ ਲੜਨ ਵਾਲੇ ਡੀ ਕਾਰਤਿਕ ਨੂੰ ਇੱਕ ਵੋਟ ਮਿਲਣ ਦੀ ਖ਼ਬਰ ਉੱਤੇ, ਲੇਖਿਕਾ ਅਤੇ ਕਾਰਕੁਨ ਮੀਨਾ ਕੰਦਾਸਾਮੀ ਨੇ ਟਵੀਟ ਕੀਤਾ, “ਸਥਾਨਕ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਨੂੰ ਸਿਰਫ ਇੱਕ ਵੋਟ ਮਿਲਿਆ। ਮੈਨੂੰ ਉਸ ਦੇ ਘਰ ਦੇ ਚਾਰ ਹੋਰ ਵੋਟਰਾਂ 'ਤੇ ਮਾਣ ਹੈ ਜਿਨ੍ਹਾਂ ਨੇ ਦੂਜਿਆਂ ਨੂੰ ਵੋਟ ਪਾਉਣ ਦਾ ਫੈਸਲਾ ਕੀਤਾ।''



    ਕਾਂਗਰਸੀ ਆਗੂ ਅਸ਼ੋਕ ਕੁਮਾਰ ਨੇ ਕਿਹਾ, “ਵਾਰਡ ਮੈਂਬਰ ਦੇ ਅਹੁਦੇ ਲਈ ਚੋਣ ਲੜ ਰਹੇ ਭਾਜਪਾ ਉਮੀਦਵਾਰ ਦੇ ਘਰ ਪੰਜ ਮੈਂਬਰ ਹਨ। ਭਾਜਪਾ ਉਮੀਦਵਾਰ ਨੂੰ ਕੋਇੰਬਟੂਰ ਤੋਂ ਇੱਕ ਵੋਟ ਮਿਲਿਆ ਹੈ।ਇੱਕ ਹੋਰ ਟਵਿੱਟਰ ਯੂਜ਼ਰ ਨੇ ਕਿਹਾ ਕਿ ਕਾਰਤਿਕ ਵੱਲੋਂ ਉਨ੍ਹਾਂ ਦੇ ਚੋਣ ਪ੍ਰਚਾਰ ਲਈ ਜਾਰੀ ਕੀਤੇ ਗਏ ਪੋਸਟਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਨ੍ਹਾਂ ਸਮੇਤ ਸੱਤ ਹੋਰ ਨੇਤਾਵਾਂ ਦੀਆਂ ਤਸਵੀਰਾਂ ਸਨ, ਪਰ ਉਨ੍ਹਾਂ ਨੂੰ ਸਿਰਫ ਇੱਕ ਵੋਟ ਮਿਲੀ।'

    'ਦਿ ਨਿਊ ਇੰਡੀਅਨ ਐਕਸਪ੍ਰੈਸ' ਨਾਲ ਗੱਲਬਾਤ ਕਰਦਿਆਂ ਭਾਜਪਾ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਾਰਤਿਕ ਨੇ ਕਿਹਾ, ਮੈਂ ਭਾਜਪਾ ਦੀ ਤਰਫ਼ੋਂ ਚੋਣ ਨਹੀਂ ਲੜੀ ਸੀ। ਮੈਂ ਕਾਰ ਚਿੰਨ੍ਹ 'ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਮੇਰੇ ਪਰਿਵਾਰ ਦੀਆਂ ਚਾਰ ਵੋਟਾਂ ਹਨ ਅਤੇ ਸਾਰੀਆਂ ਵੋਟਾਂ ਪੰਚਾਇਤ ਦੇ ਵਾਰਡ 4 ਵਿੱਚ ਹਨ।

    ਉਨ੍ਹਾਂ ਨੇ ਦੱਸਿਆ, “ਵਾਰਡ ਨੰਬਰ 9 ਜਿੱਥੋਂ ਮੈਂ ਚੋਣ ਲੜੀ ਸੀ, ਮੇਰੇ ਪਰਿਵਾਰ ਦੇ ਚਾਰ ਮੈਂਬਰ ਅਤੇ ਮੇਰੀ ਵੋਟ ਨਹੀਂ ਹੈ। ਇਸ ਦੌਰਾਨ, ਸੋਸ਼ਲ ਮੀਡੀਆ 'ਤੇ ਟਰੋਲਰਾਂ ਦੁਆਰਾ ਗਲਤ ਤੌਰ 'ਤੇ ਮੇਰਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਮੈਂ ਭਾਜਪਾ ਦੀ ਤਰਫੋਂ ਚੋਣ ਲੜੀ ਸੀ ਅਤੇ ਮੈਨੂੰ ਆਪਣੇ ਪਰਿਵਾਰ ਦੇ ਮੈਂਬਰ ਦੀ ਵੋਟ ਵੀ ਨਹੀਂ ਮਿਲੀ, ਜੋ ਕਿ ਸੱਚ ਨਹੀਂ ਹੈ।''

    ਜ਼ਿਕਰਯੋਗ ਹੈ ਕਿ ਰਾਜ ਵਿੱਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ 6 ਅਤੇ 9 ਅਕਤੂਬਰ ਨੂੰ ਦੋ ਪੜਾਵਾਂ ਵਿੱਚ ਹੋਈਆਂ ਸਨ। ਇਸ ਚੋਣ ਵਿੱਚ ਕੁੱਲ 27,003 ਅਹੁਦਿਆਂ ਲਈ 79,433 ਉਮੀਦਵਾਰ ਮੈਦਾਨ ਵਿੱਚ ਸਨ। ਚੋਣ ਪ੍ਰਚਾਰ ਦੌਰਾਨ, ਕਾਰਤਿਕ ਨੇ ਆਪਣੇ ਪੋਸਟਰਾਂ ਨਾਲ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਵੱਡੇ ਚਿਹਰਿਆਂ ਦੀ ਵਰਤੋਂ ਕੀਤੀ, ਫਿਰ ਵੀ ਉਹ ਆਪਣੇ ਲਈ ਸਿਰਫ ਇੱਕ ਵੋਟ ਇਕੱਠੀ ਕਰ ਸਕੇ।
    Published by:Gurwinder Singh
    First published: