Home /News /national /

ਮੰਨਤ ਪੂਰੀ ਕਰਨ ਲਈ ਸਰਕਾਰੀ ਨੌਕਰੀ ਮਿਲਣ ਦੇ ਤੁਰਤ ਪਿੱਛੋਂ ਕੀਤੀ ਖੁਦਕੁਸ਼ੀ

ਮੰਨਤ ਪੂਰੀ ਕਰਨ ਲਈ ਸਰਕਾਰੀ ਨੌਕਰੀ ਮਿਲਣ ਦੇ ਤੁਰਤ ਪਿੱਛੋਂ ਕੀਤੀ ਖੁਦਕੁਸ਼ੀ

ਮੰਨਤ ਪੂਰੀ ਕਰਨ ਲਈ ਸਰਕਾਰੀ ਨੌਕਰੀ ਮਿਲਣ ਦੇ ਤੁਰਤ ਪਿੱਛੋਂ ਕੀਤੀ ਖੁਦਕੁਸ਼ੀ (ਸੰਕੇਤਕ ਫੋਟੋ)

ਮੰਨਤ ਪੂਰੀ ਕਰਨ ਲਈ ਸਰਕਾਰੀ ਨੌਕਰੀ ਮਿਲਣ ਦੇ ਤੁਰਤ ਪਿੱਛੋਂ ਕੀਤੀ ਖੁਦਕੁਸ਼ੀ (ਸੰਕੇਤਕ ਫੋਟੋ)

  • Share this:
    ਤਾਮਿਲਨਾਡੂ (Tamil Nadu) ਦੇ ਕੰਨਿਆਕੁਮਾਰੀ (Kanyakumari) ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੇ ਸਰਕਾਰੀ ਨੌਕਰੀ ਮਿਲਣ ਤੋਂ ਤੁਰਤ ਬਾਅਦ ਖੁਦਕੁਸ਼ੀ ਕਰ ਲਈ। ਦਰਅਸਲ, ਇਸ ਆਦਮੀ ਨੇ ਇਕ ਸੁੱਖਣਾ ਸੁੱਖੀ ਸੀ ਕਿ ਜੇ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਤਾਂ ਉਹ ਆਪਣੀ ਜਾਨ ਦੇ ਦੇਵੇਗਾ ਅਤੇ ਰੱਬ ਦੀ ਸ਼ਰਨ ਵਿਚ ਜਾਵੇਗਾ। ਜਿਵੇਂ ਹੀ ਉਸ ਦੀ ਇੱਛਾ ਪੂਰੀ ਹੋਈ, ਉਸਨੇ ਅਜਿਹਾ ਕਦਮ ਚੁੱਕਿਆ ਕਿ ਹਰ ਕੋਈ ਹੈਰਾਨ ਰਹਿ ਗਿਆ।

    ਇਹ ਮਾਮਲਾ ਤਾਮਿਲਨਾਡੂ ਦੇ ਕੰਨਿਆਕੁਮਾਰੀ ਜ਼ਿਲ੍ਹੇ ਦੇ ਨਾਗਰਕੋਇਲ ਖੇਤਰ ਨਾਲ ਸਬੰਧਤ ਹੈ। ਨਾਗਰਕੋਇਲ ਵਿੱਚ ਰਹਿਣ ਵਾਲਾ ਨਵੀਨ (32) ਲੰਬੇ ਸਮੇਂ ਤੋਂ ਨੌਕਰੀ ਦੀ ਭਾਲ ਵਿੱਚ ਸੀ। ਹਰ ਜਗ੍ਹਾ ਤੋਂ ਨਿਰਾਸ਼ ਹੋਣ ਤੋਂ ਬਾਅਦ, ਨਵੀਨ ਨੇ ਪ੍ਰਮਾਤਮਾ ਦੇ ਅੱਗੇ ਇਕ ਸੁੱਖਣਾ ਸੁਖੀ ਕਿ ਜੇ ਉਸ ਨੂੰ ਨੌਕਰੀ ਮਿਲ ਗਈ ਤਾਂ ਉਹ ਆਪਣੀ ਜਾਨ ਦੇ ਦੇਵੇਗਾ ਅਤੇ ਪ੍ਰਮਾਤਮਾ ਦੀ ਸ਼ਰਨ ਵਿਚ ਆ ਜਾਵੇਗਾ।

    ਸੁੱਖਣਾ ਸੁੱਖਣ ਤੋਂ ਤੁਰੰਤ ਬਾਅਦ, ਨਵੀਨ ਦੀ ਨੌਕਰੀ ਮੁੰਬਈ ਦੇ ਬੈਂਕ ਆਫ਼ ਇੰਡੀਆ ਵਿਖੇ ਲੱਗ ਗਈ। ਉਹ ਨਵੀਂ ਨੌਕਰੀ ਜੁਆਇੰਨ ਕਰਨ ਲਈ ਦਫ਼ਤਰ ਵੀ ਗਿਆ ਅਤੇ ਉਥੇ 15 ਦਿਨ ਬਿਤਾਏ। ਇਸ ਤੋਂ ਬਾਅਦ, ਨਵੀਨ ਸ਼ੁੱਕਰਵਾਰ ਨੂੰ ਤ੍ਰਿਵੇਂਦਰਮ ਲਈ ਰਵਾਨਾ ਹੋ ਗਿਆ ਅਤੇ ਇੱਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਟਰੈਕ 'ਤੇ ਲੈਟ ਗਿਆ।

    ਰੇਲਵੇ ਪੁਲਿਸ ਨੂੰ ਨਵੀਨ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਉਸਨੇ ਰੱਬ ਨਾਲ ਇਕ ਵਾਅਦਾ ਕੀਤਾ ਹੈ ਕਿ ਉਹ ਜਲਦੀ ਹੀ ਤੁਹਾਡੀ ਸ਼ਰਨ ਵਿਚ ਆਵੇਗਾ। ਉਸ ਨੇ ਸੁਸਾਈਡ ਨੋਟ ਵਿੱਚ ਨੌਕਰੀ ਮਿਲਣ ਦੀ ਸਹੁੰ ਖਾਣ ਬਾਰੇ ਵੀ ਦੱਸਿਆ ਹੈ।
    Published by:Gurwinder Singh
    First published:

    Tags: Suicide

    ਅਗਲੀ ਖਬਰ