ਮੰਤਰੀ ਦੀ ਧੀ ਨੇ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਹੈ। ਚੇਨਈ : ਤਾਮਿਲਨਾਡੂ (Tamil Nadu) ਦੇ ਇੱਕ ਮੰਤਰੀ ਦੀ ਧੀ (Minister Daughter) ਨੇ ਆਪਣੇ ਪਿਤਾ ਤੋਂ ਸੁਰੱਖਿਆ ਮੰਗਣ ਲਈ ਬੈਂਗਲੁਰੂ (Bengaluru)ਪੁਲਿਸ ਕੋਲ ਪਹੁੰਚ ਕੀਤੀ। ਅਸਲ ਵਿੱਚ ਮੰਤਰੀ ਦੀ ਧੀ ਨੇ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾਕਟਰ ਅਤੇ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟ ਮੰਤਰੀ ਪੀਕੇ ਸੇਕਰ ਬਾਬੂ (PK Sekar Babu) ਦੀ ਧੀ ਜੈਕਲਿਆਣੀ (Jayakalyani) ਨੇ ਬੈਂਗਲੁਰੂ ਸਿਟੀ ਪੁਲਿਸ ਕਮਿਸ਼ਨਰ ਕਮਲ ਪੰਤ ਦੇ ਸਾਹਮਣੇ ਸੁਰੱਖਿਆ ਦੀ ਬੇਨਤੀ ਕੀਤੀ।
ਜਨਕਲਿਆਣੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਵਿਆਹ ਸਤੀਸ਼ ਕੁਮਾਰ ਨਾਲ ਹੋਇਆ ਹੈ ਅਤੇ ਦੋਵਾਂ ਦਾ ਛੇ ਸਾਲਾਂ ਤੋਂ ਪ੍ਰੇਮ ਸਬੰਧ ਸੀ। ਉਸ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਤੀ ਨੂੰ ਖਤਰਾ ਹੈ, ਇਸ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੈਕਲਿਆਨੀ ਨੇ ਆਪਣੇ ਪਿਤਾ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ।
ਜੈਕਲਿਆਣੀ ਦਾ ਕਹਿਣਾ ਹੈ ਕਿ ਦੋਹਾਂ ਨੇ ਆਪਣੀ ਪਸੰਦ ਦਾ ਵਿਆਹ ਕੀਤਾ ਹੈ। ਮੇਰੇ ਮਾਪਿਆਂ ਨੇ ਸਾਡਾ ਰਿਸ਼ਤਾ ਸਵੀਕਾਰ ਨਹੀਂ ਕੀਤਾ। ਉਸ ਨੇ ਇਸ 'ਤੇ ਇਤਰਾਜ਼ ਜਤਾਇਆ। ਜੈਕਲਿਆਣੀ ਨੇ ਕਿਹਾ ਕਿ ਤਾਮਿਲਨਾਡੂ ਪੁਲਿਸ ਨੇ ਸਤੀਸ਼ ਨੂੰ ਕੁਝ ਮਹੀਨੇ ਪਹਿਲਾਂ ਮੇਰੇ ਨਾਲ ਵਿਆਹ ਦੀ ਪੇਸ਼ਕਸ਼ ਕਰਨ ਤੋਂ ਬਾਅਦ ਦੋ ਮਹੀਨਿਆਂ ਲਈ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿਚ ਰੱਖਿਆ ਸੀ। ਮੇਰੇ ਪਿਤਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਅਸੀਂ ਤਾਮਿਲਨਾਡੂ ਵਿੱਚ ਦਾਖਲ ਹੋਏ ਤਾਂ ਸਾਨੂੰ ਮਾਰ ਦੇਣਗੇ, ਇਸ ਲਈ ਮੈਂ ਕਰਨਾਟਕ ਪੁਲਿਸ ਨੂੰ ਸੁਰੱਖਿਆ ਦੀ ਅਪੀਲ ਕੀਤੀ ਹੈ।
ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੀਕੇ ਸ਼ੇਖਰ ਬਾਬੂ ਆਪਣੀ ਬੇਟੀ ਦੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ। ਇਸ ਜੋੜੇ ਨੂੰ ਵਿਆਹ ਕਰਵਾਉਣ ਵਿੱਚ ਮਦਦ ਕਰਨ ਵਾਲਿਆਂ ਮੁਤਾਬਕ ਜੋੜੇ ਨੇ ਕਰਨਾਟਕ ਦੇ ਜ਼ਿਲ੍ਹਾ ਹੈੱਡਕੁਆਰਟਰ ਕਸਬੇ ਰਾਏਚੁਰ ਦੇ ਹਾਲਸਵਾਮੀ ਮੱਠ ਵਿੱਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ।
ਸੂਤਰਾਂ ਨੇ ਦੱਸਿਆ ਕਿ ਮੰਤਰੀ ਨੇ ਪੁਲਿਸ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਦੀ ਬੇਟੀ ਲਾਪਤਾ ਹੋ ਗਈ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ।
Published by: Sukhwinder Singh
First published: March 09, 2022, 08:37 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।