ਪਿਆਜ਼ ਦੀਆਂ ਕੀਮਤਾਂ ਹੋਈਆਂ 200 ਤੋਂ ਪਾਰ

ਪਿਆਜ਼ ਦੀਆਂ ਕੀਮਤਾਂ ਹੋਈਆਂ 200 ਤੋਂ ਪਾਰ

  • Share this:
    ਪਿਆਜ਼ ਦੀਆਂ ਕੀਮਤਾਂ ਦੇਸ਼ ਭਰ ਵਿਚ ਅਸਮਾਨੀ ਹਨ। ਬੰਗਲੌਰ ਵਿੱਚ ਅੱਜ ਪਿਆਜ਼ 200 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕਿਆ। ਥੋਕ ਬਾਜ਼ਾਰ ਵਿੱਚ ਪਿਆਜ਼ 5500 ਤੋਂ 14,000 ਪ੍ਰਤੀ ਕੁਇੰਟਲ ਵਿਕਣ ਮਗਰੋਂ ਬੰਗਲੂਰੂ ਦੀਆਂ ਪ੍ਰਚੂਨ ਦੁਕਾਨਾਂ ’ਤੇ ਪਿਆਜ਼ ਦੀ ਕੀਮਤ ਦੋ ਸੌ ਰੁਪਏ ਪ੍ਰਤੀ ਕਿਲੋ ਨੂੰ ਪੁੱਜ ਗਈ ਹੈ। ਮਦੁਰਾਈ (ਤਾਮਿਲਨਾਡੂ) ਵਿੱਚ ਪਿਆਜ਼ 200 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਇਸ ਮਾਮਲੇ ਵਿਚ, ਪਿਆਜ਼ ਵੇਚਣ ਵਾਲੇ ਮੂਰਥੀ ਨੇ ਕਿਹਾ ਕਿ ਜੋ ਗਾਹਕ 5 ਕਿਲੋ ਪਿਆਜ਼ ਖਰੀਦਦੇ ਸਨ, ਹੁਣ ਉਹ 1 ਕਿਲੋ ਖਰੀਦ ਰਹੇ ਹਨ।

    ਉਂਜ ਅਸਮਾਨੀ ਪੁੱਜੀਆਂ ਕੀਮਤਾਂ ਕਰਕੇ ਪਿਆਜ਼ ਨਾ ਸਿਰਫ਼ ਘਰਾਂ ਬਲਕਿ ਤਕਨੀਕੀ ਹੱਬ ਕਹੇ ਜਾਂਦੇ ਸ਼ਹਿਰ ਦੇ ਰੇਸਤਰਾਵਾਂ ’ਚੋਂ ਵੀ ਗਾਇਬ ਹੋਣ ਲੱਗਾ ਹੈ। ਅਧਿਕਾਰੀ ਨੇ ਕਿਹਾ ਕਿ ਜਨਵਰੀ ਦੇ ਅੱਧ ਤਕ ਪਿਆਜ਼ ਕੀਮਤਾਂ ਵਿੱਚ ਕੁਝ ਰਾਹਤ ਮਿਲਣ ਦੇ ਆਸਾਰ ਹਨ।
    Published by:Gurwinder Singh
    First published: