ਅੱਜਕੱਲ੍ਹ ਹਰ ਕੋਈ ਡਿਜੀਟਲ ਵਾਲਿਟ ਦੀ ਵਰਤੋਂ ਕਰਦਾ ਹੈ, ਇੱਥੋਂ ਤੱਕ ਕਿ ਚੇੱਨਈ ਵਿੱਚ ਲੁਟੇਰੇ ਵੀ! ਇਸੇ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਤਿੰਨ ਲੁਟੇਰਿਆਂ ਨੇ ਸੋਮਵਾਰ ਰਾਤ ਨੂੰ ਇੱਕ ਰਾਹਗੀਰ ਨੂੰ GPay ਦੀ ਵਰਤੋਂ ਕਰਕੇ ਆਪਣੇ ਬੈਂਕ ਖਾਤੇ ਵਿੱਚ 13,000 ਰੁਪਏ ਟ੍ਰਾਂਸਫਰ ਕਰਨ ਲਈ ਮਜ਼ਬੂਰ ਕੀਤਾ।
ਪਰ ਸ਼ਾਇਦ ਇਹ ਚੋਰ ਅਜੇ ਨਵੇਂ-ਨਵੇਂ ਚੋਰ ਬਣੇ ਸਨ ਅਤੇ ਉਹਨਾਂ ਦੀ ਇਸ ਗੱਲ 'ਤੇ ਹਾਸਾ ਆ ਸਕਦਾ ਹੈ ਕਿਉਂਕਿ ਪੁਲਿਸ ਬੈਂਕ ਖਾਤੇ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਆਸਾਨੀ ਨਾਲ ਫੜ ਸਕਦੀ ਹੈ। ਪੁਲਿਸ ਨੇ ਦੱਸਿਆ ਕਿ ਕੁਨਰਾਥੁਰ ਦੇ ਕਲੈਗਨਾਰ ਨਗਰ ਦਾ 24 ਸਾਲਾ ਅਜੀਤ ਕੁਮਾਰ ਪੂਨਮੱਲੀ ਵਿੱਚ ਇੱਕ ਦੋਸਤ ਨੂੰ ਮਿਲਣ ਜਾ ਰਿਹਾ ਸੀ ਜਦੋਂ ਇੱਕ ਵਧੀਆ ਕੱਪੜੇ ਪਹਿਣੇ ਵਿਅਕਤੀ ਨੇ ਉਸਨੂੰ ਹੱਥ ਦੇ ਕੇ ਰੋਕਿਆ ਅਤੇ ਲਿਫਟ ਮੰਗੀ। ਆਦਮੀ ਨੇ ਉਸਨੂੰ ਦੱਸਿਆ ਕਿ ਆਲੇ ਦੁਆਲੇ ਕੋਈ ਆਟੋਰਿਕਸ਼ਾ ਨਹੀਂ ਹੈ।
TOI ਦੀ ਖ਼ਬਰ ਅਨੁਸਾਰ, ਅਜੀਤ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ 'ਤੇ ਉਸਨੇ ਉਸ ਵਿਅਕਤੀ ਨੂੰ ਬਿਠਾ ਲਿਆ। ਦੋ ਕੁ ਕਿਲੋਮੀਟਰ ਅੱਗੇ, ਸੜਕ ਕਿਨਾਰੇ ਖੜ੍ਹੇ ਦੋ ਆਦਮੀਆਂ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ। ਅਜੀਤ ਕੁਮਾਰ ਹੌਲੀ ਹੋ ਗਿਆ ਅਤੇ ਵਿਅਕਤੀਆਂ ਨੇ ਉਸ ਦੀ ਬਾਈਕ ਅੱਗੇ ਛਾਲ ਮਾਰ ਦਿੱਤੀ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਾਈਕ 'ਤੇ ਲਿਫਟ ਲੈ ਕੇ ਸਵਾਰ ਆਦਮੀ ਵੀ ਇਹਨਾਂ ਨਾਲ ਮਿਲਿਆ ਹੋਇਆ ਸੀ। ਲੁਟੇਰਿਆਂ ਨੇ ਅਜੀਤ ਕੁਮਾਰ ਨੂੰ ਚਾਕੂ ਨਾਲ ਲਹੂ ਲੁਹਾਣ ਕੀਤਾ ਅਤੇ ਉਸ ਦਾ ਫ਼ੋਨ ਖੋਹ ਲਿਆ। ਫਿਰ ਉਨ੍ਹਾਂ ਨੇ ਜਾਂਚ ਕੀਤੀ ਕਿ ਕੀ ਅਜੀਤ ਕੁਮਾਰ ਦੇ ਫ਼ੋਨ 'ਤੇ GPay ਹੈ ਜਾਂ ਨਹੀਂ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਉਸਨੂੰ ਆਪਣਾ ਪਾਸਵਰਡ ਵਰਤਣ ਅਤੇ ਉਸਦੇ ਖਾਤੇ ਵਿੱਚ ਜੋ ਵੀ ਪੈਸਾ ਸੀ, ਨੂੰ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ, ਜੋ ਕਿ 13,000 ਰੁਪਏ ਸੀ।
ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇੱਕ ਜਾਂਚ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨੇ ਉਸ ਤੋਂ ਨਕਦੀ ਵੀ ਨਹੀਂ ਮੰਗੀ ਪਰ ਤੁਰੰਤ ਇਹ ਚੈੱਕ ਕੀਤਾ ਕਿ ਕੀ ਉਸ ਕੋਲ GPay ਹੈ ਜਾਂ ਨਹੀਂ। ਤਿੰਨਾਂ ਨੇ ਫਿਰ ਅਜੀਤ ਕੁਮਾਰ ਨੂੰ ਸੜਕ ਤੋਂ ਧੱਕਾ ਦੇ ਦਿੱਤਾ ਅਤੇ ਉਸ ਦਾ ਮੋਬਾਈਲ ਫੋਨ ਲੈ ਕੇ ਬਾਈਕ 'ਤੇ ਫਰਾਰ ਹੋ ਗਏ। ਅਜੀਤ ਕੁਮਾਰ ਰਾਹਗੀਰ ਦੀ ਮਦਦ ਨਾਲ ਆਵਦੀ ਥਾਣੇ ਪਹੁੰਚ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਬੈਂਕ ਖਾਤੇ ਦੇ ਵੇਰਵਿਆਂ ਦੀ ਵਰਤੋਂ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Google, Tamil Nadu