VIDEO- ਦੋ ਬੱਸਾਂ ਦੀ ਸਿੱਧੀ ਟੱਕਰ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ

VIDEO- ਦੋ ਬੱਸਾਂ ਦੀ ਸਿੱਧੀ ਟੱਕਰ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ (Photo-ANI)

  • Share this:
    ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ਵਿੱਚ ਦੋ ਬੱਸਾਂ ਦੀ ਟੱਕਰ ਵਿੱਚ 30 ਲੋਕ ਜ਼ਖ਼ਮੀ ਹੋ ਗਏ। ਟੱਕਰ ਦੀ ਵੀਡੀਓ ਬੱਸ ਦੇ ਅੰਦਰ ਲੱਗੇ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

    ਵਾਇਰਲ ਹੋ ਰਿਹਾ ਵੀਡੀਓ ਕਾਫੀ ਡਰਾਉਣਾ ਹੈ। ਇਹ ਸੜਕ ਹਾਦਸਾ ਮੰਗਲਵਾਰ, 17 ਮਈ ਦੀ ਸ਼ਾਮ ਨੂੰ ਵਾਪਰਿਆ, ਜਦੋਂ ਏਡਾਪਦੀ ਤੋਂ ਤੀਹ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਬੱਸ ਇੱਕ ਹੋਰ ਨਿੱਜੀ ਬੱਸ ਨਾਲ ਟਕਰਾ ਗਈ।


    ਸੀਸੀਟੀਵੀ ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਸਕਿੰਟ ਵਿੱਚ ਟੱਕਰ ਦੌਰਾਨ ਬੱਸ ਡਰਾਈਵਰ ਆਪਣੀ ਸੀਟ ਤੋਂ ਹੇਠਾਂ ਡਿੱਗ ਗਿਆ। ਕਿਸ ਤਰ੍ਹਾਂ ਟੱਕਰ ਦੌਰਾਨ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਸੜਕ ਹਾਦਸੇ ਵਿੱਚ ਕੁੱਲ 30 ਸਵਾਰੀਆਂ ਜ਼ਖ਼ਮੀ ਹੋ ਗਈਆਂ ਅਤੇ ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।

    ਜਾਣਕਾਰੀ ਮੁਤਾਬਕ ਇਕ ਬੱਸ ਦੇ ਸਾਹਮਣੇ ਗਲਤ ਲੇਨ 'ਚ ਆਉਣ ਕਾਰਨ ਦੂਜੀ ਬੱਸ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ 'ਚ ਸਵਾਰ ਕਈ ਲੋਕ ਵਿੰਡ ਸਕਰੀਨ 'ਤੇ ਡਿੱਗ ਗਏ।

    ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਆਪਣੀ ਲੇਨ 'ਚ ਆਰਾਮ ਨਾਲ ਗੱਡੀ ਚਲਾ ਰਿਹਾ ਸੀ ਪਰ ਸਾਹਮਣੇ ਤੋਂ ਇਕ ਬੱਸ ਨੇ ਗਲਤ ਲੇਨ 'ਚ ਆ ਕੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦੌਰਾਨ ਬੱਸ ਦਾ ਡਰਾਈਵਰ, ਕੰਡਕਟਰ ਅਤੇ ਇੱਕ ਹੋਰ ਸਵਾਰੀ ਬੱਸ ਦੀ ਵਿੰਡਸ਼ੀਟ ਨਾਲ ਟਕਰਾ ਗਏ, ਜਿਸ ਨਾਲ ਸ਼ੀਸ਼ਾ ਟੁੱਟ ਗਿਆ ਅਤੇ ਡਰਾਈਵਰ ਦੇ ਸਿਰ ਵਿੱਚ ਜਾ ਵੜਿਆ।
    Published by:Gurwinder Singh
    First published: