Home /News /national /

16 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਅਰਿਜੀਤ ਦੇ ਗੀਤ ਨਾਲ ਵੀਡੀਓ ਬਣਾਉਣ ਦੀ ਕੀਤੀ ਅਪੀਲ

16 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਅਰਿਜੀਤ ਦੇ ਗੀਤ ਨਾਲ ਵੀਡੀਓ ਬਣਾਉਣ ਦੀ ਕੀਤੀ ਅਪੀਲ

 (ਸੰਕੇਤਕ ਫੋਟੋ)

(ਸੰਕੇਤਕ ਫੋਟੋ)

  • Share this:

ਮੱਧ ਪ੍ਰਦੇਸ਼ ਤੋਂ ਇੱਕ ਅਜਿਹੀ ਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਵੇਖ ਕੇ ਪੁਲਿਸ ਵਾਲੇ ਵੀ ਹੈਰਾਨ ਹਨ। ਦਰਅਸਲ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ 16 ਸਾਲਾ ਨੌਜਵਾਨ ਨੇ ਇੱਕ ਚੰਗਾ ਡਾਂਸਰ ਬਣਨ ਵਿੱਚ ਅਸਫਲ ਰਹਿਣ ਤੋਂ ਬਾਅਦ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਆਪਣੇ ਕਥਿਤ ਸੁਸਾਈਡ ਨੋਟ ਵਿੱਚ ਨੌਜਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਆਖਰੀ ਇੱਛਾ ਪੂਰੀ ਕਰਨ ਦੀ ਬੇਨਤੀ ਕੀਤੀ ਹੈ।

ਗਵਾਲੀਅਰ ਸ਼ਹਿਰ ਦੇ ਕੈਂਸਰ ਹਸਪਤਾਲ ਇਲਾਕੇ ਦੇ ਰਹਿਣ ਵਾਲੇ 11ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਐਤਵਾਰ ਰਾਤ ਨੂੰ ਰੇਲਵੇ ਟਰੈਕ 'ਤੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ ਦੇ ਅਨੁਸਾਰ, ਉਸਦੀ ਆਖਰੀ ਇੱਛਾ ਹੈ ਕਿ ਗਾਇਕ ਅਰਿਜੀਤ ਸਿੰਘ ਦੁਆਰਾ ਗਾਏ ਗਏ ਅਤੇ ਨੇਪਾਲੀ ਕਲਾਕਾਰ ਸੁਸ਼ਾਂਤ ਖੱਤਰੀ ਦੁਆਰਾ ਕੋਰੀਓਗ੍ਰਾਫ ਕੀਤੇ ਗਏ ਗਾਣੇ ਦੇ ਨਾਲ ਇੱਕ ਸੰਗੀਤ ਵੀਡੀਓ ਬਣਾਈ ਜਾਵੇ।

ਝਾਂਸੀ ਰੋਡ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸੰਜੀਵ ਨਯਨ ਸ਼ਰਮਾ ਨੇ ਸੋਮਵਾਰ ਨੂੰ ਦੱਸਿਆ ਕਿ ਗਵਾਲੀਅਰ ਸ਼ਹਿਰ ਦੇ ਕੈਂਸਰ ਹਸਪਤਾਲ ਇਲਾਕੇ ਦੇ ਰਹਿਣ ਵਾਲੇ 11ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਐਤਵਾਰ ਰਾਤ ਰੇਲਵੇ ਟਰੈਕ 'ਤੇ ਰੇਲਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਦੁਆਰਾ ਕਥਿਤ ਤੌਰ 'ਤੇ ਲਿਖਿਆ ਇੱਕ ਸੁਸਾਈਡ ਨੋਟ ਉਸਦੀ ਲਾਸ਼ ਦੇ ਨਾਲ ਮਿਲਿਆ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਨੇ ਜ਼ਿਕਰ ਕੀਤਾ ਹੈ ਕਿ ਉਹ ਇੱਕ ਚੰਗਾ ਡਾਂਸਰ ਨਹੀਂ ਬਣ ਪਾਇਆ, ਕਿਉਂਕਿ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਉਸਦਾ ਸਮਰਥਨ ਨਹੀਂ ਕੀਤਾ।

ਸ਼ਰਮਾ ਨੇ ਕਿਹਾ, ਸੁਸਾਈਡ ਨੋਟ ਵਿੱਚ, ਕਿਸ਼ੋਰ ਨੇ ਲਿਖਿਆ ਹੈ ਕਿ ਉਸ ਦੀ ਮੌਤ ਤੋਂ ਬਾਅਦ, ਇੱਕ ਸੰਗੀਤ ਵੀਡੀਓ ਬਣਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ ਇੱਕ ਗਾਣਾ ਅਰਿਜੀਤ ਸਿੰਘ ਦੁਆਰਾ ਗਾਇਆ ਜਾਵੇ ਅਤੇ ਨੇਪਾਲੀ ਕੋਰੀਓਗ੍ਰਾਫਰ ਸੁਸ਼ਾਂਤ ਖੱਤਰੀ ਦੁਆਰਾ ਡਾਂਸ ਕੀਤਾ ਜਾਵੇ। ਨੋਟ ਵਿੱਚ ਕਿਹਾ ਗਿਆ ਹੈ ਕਿ ਇਹ ਸੰਗੀਤ ਵੀਡੀਓ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇਗਾ। ਉਕਤ ਨੌਜਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸ ਦੀ ਆਖਰੀ ਇੱਛਾ ਪੂਰੀ ਕਰਨ ਦੀ ਅਪੀਲ ਕੀਤੀ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Published by:Amelia Punjabi
First published:

Tags: India, Madhya Pradesh, Narendra modi, News, Singer, Suicide