Home /News /national /

ਤੇਲੰਗਾਨਾ ਦੇ ਮੁੱਖ ਮੰਤਰੀ ਵੱਲੋਂ ਕੇਂਦਰ ਨੂੰ ਚਿਤਾਵਨੀ, ਕਿਹਾ- 24 ਘੰਟੇ ਦੇ ਰਹੇ ਹਾਂ, ਨਹੀਂ ਤਾਂ ਸਰਕਾਰ ਡੇਗ ਦਿਆਂਗੇ

ਤੇਲੰਗਾਨਾ ਦੇ ਮੁੱਖ ਮੰਤਰੀ ਵੱਲੋਂ ਕੇਂਦਰ ਨੂੰ ਚਿਤਾਵਨੀ, ਕਿਹਾ- 24 ਘੰਟੇ ਦੇ ਰਹੇ ਹਾਂ, ਨਹੀਂ ਤਾਂ ਸਰਕਾਰ ਡੇਗ ਦਿਆਂਗੇ

(Photo Credit- ANI)

(Photo Credit- ANI)

 • Share this:

  ਤੇਲੰਗਾਨਾ (Telangana) ਦੇ ਮੁੱਖ ਮੰਤਰੀ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਪ੍ਰਧਾਨ ਚੰਦਰਸ਼ੇਖਰ ਰਾਓ (Chief Minister K Chandrashekar Rao) ਨੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਇਹ ਚੁਣੌਤੀ ਕੇਂਦਰ ਸਰਕਾਰ ਦੀ ਝੋਨਾ ਖਰੀਦ ਨੀਤੀ (Paddy Procurement Policy) ਵਿਰੁੱਧ ਦਿੱਤੀ ਹੈ।

  ਚੰਦਰਸ਼ੇਖਰ ਰਾਓ ਪਿਛਲੇ ਕੁਝ ਸਮੇਂ ਤੋਂ ਪੀਐਮ ਮੋਦੀ ਅਤੇ ਕੇਂਦਰ ਸਰਕਾਰ 'ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ ਅਤੇ ਹੁਣ ਸਰਕਾਰ ਨੂੰ ਸਿੱਧੀ ਚਿਤਾਵਨੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਨਵੀਂ ਖੇਤੀ ਨੀਤੀ ਲਿਆਓ, ਨਹੀਂ ਤਾਂ ਅਸੀਂ ਸੱਤਾ ਤੋਂ ਹਟਾ ਦੇਵਾਂਗੇ ਅਤੇ ਇਸ ਦੀ ਤਾਕਤ ਸਾਡੇ ਕੋਲ ਹੈ।

  ਦੱਸ ਦਈਏ ਕਿ ਤੇਲੰਗਾਨਾ ਦੇ ਸੀਐਮ ਚੰਦਰਸ਼ੇਖਰ ਰਾਓ, ਟੀਆਰਐਸ ਐਮਐਲਸੀ ਕੇ. ਕਵਿਤਾ ਅਤੇ ਟੀਆਰਐਸ ਪਾਰਟੀ ਦੇ ਕਈ ਹੋਰ ਨੇਤਾਵਾਂ ਨੇ ਝੋਨੇ ਦੀ ਖਰੀਦ ਦੇ ਮੁੱਦੇ 'ਤੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਦਿੱਤਾ। ਇਸ ਧਰਨੇ ਵਿੱਚ ਕੇਸੀਆਰ ਦੇ ਨਾਲ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਮੌਜੂਦ ਸਨ।

  ਕਿਸਾਨਾਂ ਨੂੰ ਐੱਮਐੱਸਪੀ ਦਵਾ ਕੇ ਰਹਾਂਗੇ

  ਸੀਐਮ ਕੇਸੀਆਰ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਕਹਿੰਦਾ ਹਾਂ ਕਿ ਕਿਰਪਾ ਕਰਕੇ ਸਾਡਾ ਅਨਾਜ ਖਰੀਦੋ। ਅਸੀਂ ਤੁਹਾਨੂੰ 24 ਘੰਟੇ ਦਿੰਦੇ ਹਾਂ। ਉਸ ਤੋਂ ਬਾਅਦ ਅਸੀਂ ਆਪਣਾ ਫੈਸਲਾ ਲੈਣ ਲਈ ਆਜ਼ਾਦ ਹਾਂ। ਇੰਨਾ ਹੀ ਨਹੀਂ, ਕੇਸੀਆਰ ਨੇ ਇਹ ਵੀ ਕਿਹਾ ਕਿ ਅਸੀਂ ਕਿਸਾਨਾਂ ਨੂੰ ਹਰ ਹਾਲਤ ਵਿੱਚ ਐਮਐਸਪੀ ਮੁਹੱਈਆ ਕਰਵਾਵਾਂਗੇ।

  ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੀਐਮ ਕੇਸੀਆਰ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਹਨ, ਇਸ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਕੇਂਦਰ ਤੋਂ ਸਰਜੀਕਲ ਸਟ੍ਰਾਈਕ ਦੇ ਸਬੂਤ ਵੀ ਮੰਗੇ ਸਨ। ਉਨ੍ਹਾਂ ਅੱਜ ਕਿਹਾ ਕਿ ਮੈਂ ਕੇਂਦਰ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਕਿਸੇ ਨਾਲ ਵੀ ਖਿਲਵਾੜ ਕਰ ਸਕਦੇ ਹਨ ਪਰ ਕਿਸਾਨਾਂ ਨਾਲ ਨਹੀਂ। ਦੇਸ਼ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਤਾਂ ਸਰਕਾਰਾਂ ਸੱਤਾ ਤੋਂ ਬਾਹਰ ਹੋਈਆਂ ਹਨ ਅਤੇ ਅੱਜ ਵੀ ਇਹ ਤਾਕਤ ਸਾਡੇ ਦੇਸ਼ ਦੇ ਕਿਸਾਨਾਂ ਵਿੱਚ ਹੈ।

  Published by:Gurwinder Singh
  First published:

  Tags: Bharti Kisan Union, Kisan andolan, Rakesh Tikait BKU