Home /News /national /

ਤੇਲੰਗਾਨਾ ਦੇ ਕਿਰਤ ਮੰਤਰੀ ਸੀ ਮੱਲਾ ਰੈੱਡੀ ਨੇ ਲਾਇਆ ਇਲਜ਼ਾਮ, ਸੀਆਰਪੀਐਫ ਦੇ ਜਵਾਨਾਂ ਨੇ ਕੀਤੀ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ

ਤੇਲੰਗਾਨਾ ਦੇ ਕਿਰਤ ਮੰਤਰੀ ਸੀ ਮੱਲਾ ਰੈੱਡੀ ਨੇ ਲਾਇਆ ਇਲਜ਼ਾਮ, ਸੀਆਰਪੀਐਫ ਦੇ ਜਵਾਨਾਂ ਨੇ ਕੀਤੀ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ

ਤੇਲੰਗਾਨਾ : ਮੱਲਾ ਰੈੱਡੀ ਨੇ ਲਾਇਆ ਇਲਜ਼ਾਮ, ਸੀਆਰਪੀਐਫ ਦੇ ਜਵਾਨਾਂ ਨੇ ਕੀਤੀ ਪੁੱਤਰ ਨਾਲ ਕੁੱਟਮਾਰ

ਤੇਲੰਗਾਨਾ : ਮੱਲਾ ਰੈੱਡੀ ਨੇ ਲਾਇਆ ਇਲਜ਼ਾਮ, ਸੀਆਰਪੀਐਫ ਦੇ ਜਵਾਨਾਂ ਨੇ ਕੀਤੀ ਪੁੱਤਰ ਨਾਲ ਕੁੱਟਮਾਰ

ਸੀ. ਮੱਲਾ ਰੈੱਡੀ ਨੇ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਦੇ ਜਵਾਨਾਂ ਉੱਪਰ ਉਨ੍ਹਾਂ ਦੇ ਪੁੱਤਰ ਦੇ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਤੁਹਾਨੂੰ ਦੱਸ ਦਈਏ ਕਿ ਮੱਲਾ ਰੈੱਡੀ ਦੇ ਪੁੱਤਰ ਮਹਿੰਦਰ ਰੈੱਡੀ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸਵੇਰੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੱਲਾ ਰੈਡੀ ਨੇ ਦਾਅਵਾ ਕੀਤਾ ਕਿ ਉਸ ਦੇ ਪਰਿਵਾਰਕ ਡਾਕਟਰ ਨੂੰ ਉਸ ਦੇ ਪੁੱਤਰ ਦਾ ਇਲਾਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਹੋਰ ਪੜ੍ਹੋ ...
  • Share this:

    ਬੁੱਧਵਾਰ ਨੂੰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਤੇਲੰਗਾਨਾ ਦੇ ਕਿਰਤ ਮੰਤਰੀ ਸੀ. ਮੱਲਾ ਰੈੱਡੀ ਦੇ ਖਿਲਾਫ ਜਾਰੀ ਜਾਂਚ ਦੇ ਦੌਰਾਨ ਉਨ੍ਹਾਂ ਦੀ ਰਿਹਾਇਸ਼ ਅਤੇ ਵਿੱਦਿਅਕ ਅਦਾਰਿਆਂ 'ਤੇ ਛਾਪੇਮਾਰੀ ਕੀਤੀ । ਇਸ ਦੌਰਾਨ ਦੌਰਾਨ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਦੇ ਜਵਾਨ ਵੀ ਆਏ ਸਨ।ਸੀ. ਮੱਲਾ ਰੈੱਡੀ ਨੇ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਦੇ ਜਵਾਨਾਂ ਉੱਪਰ ਉਨ੍ਹਾਂ ਦੇ ਪੁੱਤਰ ਦੇ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਤੁਹਾਨੂੰ ਦੱਸ ਦਈਏ ਕਿ ਮੱਲਾ ਰੈੱਡੀ ਦੇ ਪੁੱਤਰ ਮਹਿੰਦਰ ਰੈੱਡੀ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸਵੇਰੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੱਲਾ ਰੈਡੀ ਨੇ ਦਾਅਵਾ ਕੀਤਾ ਕਿ ਉਸ ਦੇ ਪਰਿਵਾਰਕ ਡਾਕਟਰ ਨੂੰ ਉਸ ਦੇ ਪੁੱਤਰ ਦਾ ਇਲਾਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

    ਮੱਲਾ ਦਾ ਇਲਜ਼ਾਮ ਹੈ ਕਿ ਸੀਆਰਪੀਐਫ ਦੇ ਜਵਾਨਾਂ ਨੇ ਉਨ੍ਹਾਂ ਦੇ ਵੱਡੇ ਬੇਟੇ ਨੂੰ ਪੂਰੀ ਰਾਤ ਕੁੱਟਿਆ ਹੈ ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੰਨਾ ਹੀ ਨਹੀਂ ਮੱਲਾ ਦੇ ਮੁਤਾਬਕ ਉਨ੍ਹਾਂ ਨੇ ਮੇਰੇ ਬੇਟੇ ਦੇ ਡਾਕਟਰ ਨੂੰ ਉਸ ਦਾ ਇਲਾਜ ਨਹੀਂ ਕਰਨ ਦਿੱਤਾ ਅਤੇ ਉਹ ਮੈਨੂੰ ਮੇਰੇ ਬੇਟੇ ਦੇ ਨਾਲ ਮਿਲਣ ਵੀ ਨਹੀਂ ਦੇ ਰਹੇ ਹਨ।ਇਨ੍ਹਾਂ ਛਾਪਿਆਂ ਨੂੰ 'ਸਿਆਸੀ ਬਦਲਾਖੋਰੀ' ਦੀ ਕਾਰਵਾਈ ਕਰਾਰ ਦਿੰਦੇ ਹੋਏ ਰੈਡੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਸ ਨੂੰ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ।

    ਇਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮੈਡੀਕਲ ਕਾਲਜ 'ਚ ਸੀਟਾਂ ਦੀ ਅਲਾਟਮੈਂਟ 'ਚ ਕੋਈ ਬੇਨਿਯਮੀ ਨਹੀਂ ਕੀਤੀ ਗਈ। ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਹੀ ਸਭ ਕੁਝ ਪਾਰਦਰਸ਼ੀ ਤਰੀਕੇ ਦੇ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਅਧਿਕਾਰੀਆਂ ਨੂੰ ਸਿਰਫ਼ 6 ਲੱਖ ਰੁਪਏ ਦੀ ਅਣਦੱਸੀ ਰਕਮ ਹੀ ਮਿਲੀ ਹੈ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਦੇ ਕਰਮਚਾਰੀ ਰੈੱਡੀ ਅਤੇ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਵਿੱਦਿਅਕ ਅਦਾਰਿਆਂ ਦੇ ਟੈਕਸ ਰਿਕਾਰਡਾਂ ਦੀ ਪੁਸ਼ਟੀ ਕਰ ਰਹੇ ਹਨ।

    Published by:Shiv Kumar
    First published:

    Tags: Crpf, India, Minister, Telangana