Home /News /national /

ਤੇਲੰਗਾਨਾ ਦੇ ਮੰਤਰੀ ਕੇਟੀ ਰਾਮਾਰਾਓ ਨੇ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਦੀ ਕੀਤੀ ਵਿੱਤੀ ਸਹਾਇਤਾ, ਸੌਂਪਿਆ ਚੈਕ

ਤੇਲੰਗਾਨਾ ਦੇ ਮੰਤਰੀ ਕੇਟੀ ਰਾਮਾਰਾਓ ਨੇ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਦੀ ਕੀਤੀ ਵਿੱਤੀ ਸਹਾਇਤਾ, ਸੌਂਪਿਆ ਚੈਕ

ਪੰਜਾਬ ਦੀ ਕੌਮਾਂਤਰੀ ਸ਼ਤਰੰਜ ਖਿਡਾਰਨ (Chess Player) ਮਲਿਕਾ ਹਾਂਡਾ (Malika Handa) ਦੀ ਸੋਮਵਾਰ ਤੇਲੰਗਾਨਾ ਦੇ ਮੰਤਰੀ (Telangana Minister KTR) ਕੇਟੀ ਰਾਮਾਰਾਓ (KT Rama Rao) ਨੇ ਵਿੱਤੀ ਸਹਾਇਤਾ ਕੀਤੀ ਹੈ। ਮੰਤਰੀ ਨੇ ਆਪਣੇ ਵਾਅਦੇ ਅਨੁਸਾਰ ਵਿੱਤੀ ਸਹਾਇਤਾ ਵੱਜੋਂ 15 ਲੱਖ ਰੁਪਏ ਦਾ ਚੈਕ ਸੋਮਵਾਰ ਉਸ ਨੂੰ ਸੌਂਪਿਆ। 

ਹੋਰ ਪੜ੍ਹੋ ...
  • Share this:

ਹੈਦਰਾਬਾਦ: ਪੰਜਾਬ ਦੀ ਕੌਮਾਂਤਰੀ ਸ਼ਤਰੰਜ ਖਿਡਾਰਨ (Chess Player) ਮਲਿਕਾ ਹਾਂਡਾ (Malika Handa) ਦੀ ਸੋਮਵਾਰ ਤੇਲੰਗਾਨਾ ਦੇ ਮੰਤਰੀ (Telangana Minister KTR) ਕੇਟੀ ਰਾਮਾਰਾਓ (KT Rama Rao) ਨੇ ਵਿੱਤੀ ਸਹਾਇਤਾ ਕੀਤੀ ਹੈ। ਮੰਤਰੀ ਨੇ ਆਪਣੇ ਵਾਅਦੇ ਅਨੁਸਾਰ ਵਿੱਤੀ ਸਹਾਇਤਾ ਵੱਜੋਂ 15 ਲੱਖ ਰੁਪਏ ਦਾ ਚੈਕ ਸੋਮਵਾਰ ਉਸ ਨੂੰ ਸੌਂਪਿਆ। ਉਨ੍ਹਾਂ ਇਸ ਮੌਕੇ ਖਿਡਾਰਨ ਨੂੰ ਵਿੱਤੀ ਸਹਾਇਤਾ ਤੋਂ ਇਲਾਵਾ ਇੱਕ ਲੈਪਟਾਪ ਦੀ ਪੇਸ਼ਕਸ਼ ਵੀ ਕੀਤੀ, ਜੋ ਉਸ ਨੂੰ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਿੱਚ ਮਦਦ ਕਰੇਗਾ।

ਕੇਟੀਆਰ ਨੇ ਕਿਹਾ ਕਿ ਮਲਿਕਾ ਨੂੰ ਪੰਜਾਬ ਸਰਕਾਰ ਵੱਲੋਂ ਅੱਖੋਂ-ਪਰੋਖੇ ਕਰਨ ਬਾਰੇ ਸੁਣਨ ਤੋਂ ਬਾਅਦ ਹੈਦਰਾਬਾਦ ਨਿੱਜੀ ਤੌਰ 'ਤੇ ਬੁਲਾਇਆ ਸੀ। ਮੀਟਿੰਗ ਦੌਰਾਨ ਮੰਤਰੀ ਕੇਟੀਆਰ ਨੇ ਕਿਹਾ ਕਿ ਮਲਿਕਾ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਮਲਿਕਾ ਨਾਲ ਗੱਲਬਾਤ ਕਰਦਿਆਂ ਉਸ ਨੂੰ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ, ਤੁਸੀਂ ਪਹਿਲਾਂ ਹੀ ਦੁਨੀਆ ਜਿੱਤ ਚੁੱਕੇ ਹੋ।” ਉਨ੍ਹਾਂ ਕਿਹਾ, "ਸਾਨੂੰ ਮਾਣ ਹੈ ਕਿ ਉਸਨੇ ਹੁਣ ਤੱਕ ਜੋ ਵੀ ਪ੍ਰਾਪਤੀ ਕੀਤੀ ਹੈ ਅਤੇ ਉਹ ਯਕੀਨੀ ਤੌਰ 'ਤੇ ਉਸ ਦੁਆਰਾ ਕੀਤੀ ਗਈ ਸਖਤ ਮਿਹਨਤ ਲਈ ਸਾਰਾ ਸਿਹਰਾ ਹੱਕਦਾਰ ਹੈ।"

ਮੰਤਰੀ ਕੇਟੀਆਰ ਨੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਅਪੀਲ ਕੀਤੀ ਕਿ ਮਲਿਕਾ ਨੂੰ ਕੇਂਦਰ ਸਰਕਾਰ ਦੀ ਨੌਕਰੀ ਦਿਵਾਉਣ ਵਿੱਚ ਮਦਦ ਕੀਤੀ ਜਾਵੇ।

ਇੱਕ ਦੁਭਾਸ਼ੀਏ ਦੀ ਮਦਦ ਨਾਲ ਮਲਿਕਾ ਨੇ ਮੰਤਰੀ ਕੇਟੀਆਰ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ਼ਤਰੰਜ ਨੂੰ ਅਜੇ ਮੁੱਖ ਧਾਰਾ ਦੀ ਖੇਡ ਵਜੋਂ ਨਹੀਂ ਦੇਖਿਆ ਜਾ ਰਿਹਾ ਹੈ। ਉਸ ਨੇ ਕਿਹਾ, “ਮੈਂ ਤੇਲੰਗਾਨਾ ਸਰਕਾਰ ਵੱਲੋਂ ਮਿਲੇ ਨਿੱਘੇ ਸੁਆਗਤ ਅਤੇ ਸਮਰਥਨ ਤੋਂ ਬਹੁਤ ਖੁਸ਼ ਹਾਂ। ਮੈਨੂੰ ਮਾਨਤਾ ਦੇਣ ਅਤੇ ਮੇਰਾ ਸਮਰਥਨ ਕਰਨ ਲਈ ਮੈਂ ਮੰਤਰੀ ਕੇਟੀਆਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।”

ਜ਼ਿਕਰਯੋਗ ਹੈ ਕਿ ਮਲਿਕਾ ਹਾਂਡਾ (ਉਮਰ 26) ਇੱਕ ਭਾਰਤੀ ਪੇਸ਼ੇਵਰ ਸ਼ਤਰੰਜ ਖਿਡਾਰੀ ਹੈ, ਜੋ ਬੋਲ਼ੀ ਅਤੇ ਗੂੰਗੀ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਮਲਿਕਾ 2016 ਵਿੱਚ ਅਰਮੀਨੀਆ ਵਿੱਚ ਹੋਈ ਅੰਤਰਰਾਸ਼ਟਰੀ ਡੈਫ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਉਸਨੇ 15 ਸਾਲ ਦੀ ਉਮਰ ਵਿੱਚ ਸ਼ਤਰੰਜ ਖੇਡਣਾ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਛੇ ਵਾਰ ਰਾਸ਼ਟਰੀ ਬਹਿਰਾ ਸ਼ਤਰੰਜ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ।

ਉਹ ਪੰਜਾਬ ਦੀ ਇਕਲੌਤੀ ਔਰਤ ਹੈ ਜਿਸ ਨੇ ਕੌਮੀ ਚੈਂਪੀਅਨਸ਼ਿਪ ਵਿੱਚ 9 ਵਾਰ ਰਾਜ ਦੀ ਨੁਮਾਇੰਦਗੀ ਕੀਤੀ ਹੈ। ਉਸਨੇ ਵਿਸ਼ਵ ਡੈਫ ਸ਼ਤਰੰਜ ਚੈਂਪੀਅਨਸ਼ਿਪ ਦੇ ਨਾਲ-ਨਾਲ ਏਸ਼ੀਅਨ ਡੈਫ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ ਹਨ। ਮਲਿਕਾ ਹੁਣ ਪੋਲੈਂਡ ਵਿੱਚ ਸਤੰਬਰ 2022 ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਤਿਆਰੀ ਕਰ ਰਹੀ ਹੈ।

Published by:Krishan Sharma
First published:

Tags: Chess, Hyderabad, Sports, Telangana