ਪੁਲਿਸ ਵੱਲੋਂ ਹਵਾਲਾ ਗਿਰੋਹ ਦਾ ਪਰਦਾਫਾਸ਼, ਦੋਸ਼ੀਆਂ ਕੋਲੋਂ 3 ਕਰੋੜ 75 ਲੱਖ ਦੀ ਨਕਦੀ ਬਰਾਮਦ

News18 Punjabi | News18 Punjab
Updated: September 15, 2020, 7:24 PM IST
share image
ਪੁਲਿਸ ਵੱਲੋਂ ਹਵਾਲਾ ਗਿਰੋਹ ਦਾ ਪਰਦਾਫਾਸ਼, ਦੋਸ਼ੀਆਂ ਕੋਲੋਂ 3 ਕਰੋੜ 75 ਲੱਖ ਦੀ ਨਕਦੀ ਬਰਾਮਦ
ਤੇਲੰਗਾਨਾ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਹਵਾਲਾ ਗਿਰੋਹ ਦਾ ਪਰਦਾਫਾਸ਼ ਕੀਤਾ

ਤੇਲੰਗਾਨਾ ਪੁਲਿਸ ਨੇ ਹੈਦਰਾਬਾਦ ਵਿੱਚ ਅੰਤਰਰਾਜੀ ਹਵਾਲਾ ਗਿਰੋਹ ਦੇ 4 ਮੈਂਬਰਾਂ ਨੂੰ 3 ਕਰੋੜ 75 ਲੱਖ ਰੁਪਏ ਸਮੇਤ ਗਿਰਫ਼ਤਾਰ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਤੇਲੰਗਾਨਾ ਪੁਲਿਸ ਨੇ ਹੈਦਰਾਬਾਦ ਵਿੱਚ ਅੰਤਰਰਾਜੀ ਹਵਾਲਾ ਗਿਰੋਹ ਦੇ 4 ਮੈਂਬਰਾਂ ਨੂੰ 3 ਕਰੋੜ 75 ਲੱਖ ਰੁਪਏ ਸਮੇਤ ਗਿਰਫ਼ਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ ਵਿਪੁਲ ਪਟੇਲ ਨਾਮ ਦਾ ਵਿਅਕਤੀ ਇਸ ਗਿਰੋਹ ਦਾ ਮੁਖੀ ਹੈ, ਜੋ ਹਵਾਲਾ ਦੇ ਪੈਸੇ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਤਬਦੀਲ ਕਰਦਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਕਾਰਾਂ ਵੀ ਨਕਦ ਸਮੇਤ ਬਰਾਮਦ ਕੀਤੀਆਂ।

ਹੈਦਰਾਬਾਦ ਵੈਸਟ ਜ਼ੋਨ ਦੇ ਕਮਿਸ਼ਨਰ ਨੇ ਦੱਸਿਆ ਕਿ ਸਿਟੀ ਟਾਸਕ ਫੋਰਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ। ਇਸ ਦੇ ਅਧਾਰ 'ਤੇ ਟਾਸਕ ਫੋਰਸ ਨੇ ਸੋਮਵਾਰ ਰਾਤ 11 ਵਜੇ ਜੁਬਲੀ ਹਿਲ ਪਾਰਕ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਟਾਸਕ ਫੋਰਸ ਨੇ ਇਕ ਕਾਰ ਦੀ ਤਲਾਸ਼ੀ ਲਈ, ਜਿਸ ਵਿਚ 3 ਕਰੋੜ 75 ਲੱਖ ਰੁਪਏ ਨਕਦ ਮਿਲੇ। ਮੁਲਜ਼ਮ ਕੋਲ ਨਕਦੀ ਨਾਲ ਸਬੰਧਤ ਕੋਈ ਦਸਤਾਵੇਜ਼ ਨਹੀਂ ਸਨ। ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਟ੍ਰਾਂਸਫਰ ਕਰਦੇ ਸਨ। ਟਾਸਕ ਫੋਰਸ ਦੇ ਅਨੁਸਾਰ ਸਾਰੇ ਦੋਸ਼ੀ ਗੁਜਰਾਤ ਦੇ ਰਹਿਣ ਵਾਲੇ ਹਨ।



ਇਸ ਦੇ ਨਾਲ ਹੀ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਪੁਲਿਸ ਅਨੁਸਾਰ ਇਸ ਮਾਮਲੇ ਵਿਚ ਜਲਦ ਹੀ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਅਤੇ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
Published by: Ashish Sharma
First published: September 15, 2020, 7:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading