ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਤਿਲੰਗਾਨਾ ਵਿਚ ਪਦਯਾਤਰਾ ਦੌਰਾਨ ਕੁਝ ਸਕੂਲੀ ਵਿਦਿਆਰਥੀਆਂ ਨਾਲ ਅਚਾਨਕ ਦੌੜਨ ਲੱਗੇ।
ਰਾਹੁਲ ਦੇ ਅਚਾਨਕ ਭੱਜਣ ਕਾਰਨ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ, ਤਿਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰੇਵੰਤ ਰੈੱਡੀ ਅਤੇ ਹੋਰ ਵੀ ਭੱਜਣ ਲੱਗੇ।
ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਐਤਵਾਰ ਸਵੇਰੇ ਜਡਚਰਲਾ ਤੋਂ ਪਦਯਾਤਰਾ ਸ਼ੁਰੂ ਕੀਤੀ ਅਤੇ 22 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੀ ਉਮੀਦ ਹੈ।
ਇਸ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸ ਵਿਚ ਰਾਹੁਲ ਬੱਚਿਆਂ ਤੋਂ ਪੁੱਛ ਰਹੇ ਹਨ ਕਿ 'ਦੌੜ ਲਗਾਓਗੇ'। ਇੰਨਾ ਆਖਦੇ ਹੀ ਉਹ ਦੌੜਨਾ ਸ਼ੁਰੂ ਕਰ ਦਿੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bharat Joko Yatra, Rahul Gandhi, Telangana