ਲੰਡਨ ਤੋਂ ਪਰਤੇ ਕੋਰੋਨਾਵਾਇਰਸ ਪੀੜਤ ਪੁੱਤਰ ਬਾਰੇ ਜਾਣਕਾਰੀ ਲੁਕਾਉਣ ਵਾਲਾ DSP ਵੀ ਕੋਰੋਨਾ ਪੌਜਟਿਵ

News18 Punjabi | News18 Punjab
Updated: March 25, 2020, 2:31 PM IST
share image
ਲੰਡਨ ਤੋਂ ਪਰਤੇ ਕੋਰੋਨਾਵਾਇਰਸ ਪੀੜਤ ਪੁੱਤਰ ਬਾਰੇ ਜਾਣਕਾਰੀ ਲੁਕਾਉਣ ਵਾਲਾ DSP ਵੀ ਕੋਰੋਨਾ ਪੌਜਟਿਵ
ਲੰਡਨ ਤੋਂ ਪਰਤੇ ਕੋਰੋਨਾ ਪੀੜਤ ਪੁੱਤਰ ਬਾਰੇ ਜਾਣਕਾਰੀ ਲੁਕਾਉਣ ਵਾਲਾ DSP ਵੀ ਪੌਜੀਟਿਵ

  • Share this:
  • Facebook share img
  • Twitter share img
  • Linkedin share img
ਲੰਡਨ ਤੋਂ ਹੈਦਰਾਬਾਦ ਆਏ ਆਪਣੇ ਕੋਰੇਨਾਵਾਇਰਸ ਪੀੜਤ ਪੁੱਤਰ ਦੀ ਵਾਪਸੀ ਬਾਰੇ ਜਾਣਕਾਰੀ ਨਾ ਦੇਣ ਉਤੇ ਜਿਸ ਡੀਐਸਪੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਉਹ ਵੀ ਕੋਰੋਨਵਾਇਰਸ ਪੀੜਤ ਪਾਇਆ ਗਿਆ ਹੈ। ਸੋਮਵਾਰ, 23 ਮਾਰਚ ਨੂੰ ਉਸ ਦੇ ਬੇਟੇ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।

ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਡੀਐਸਪੀ ਐਸਐਮ ਅਲੀ ਅਧਿਕਾਰੀਆਂ ਨੂੰ ਆਪਣੇ ਪੁੱਤਰ ਦੀ ਵਾਪਸੀ ਬਾਰੇ ਜਾਣਕਾਰੀ ਨਹੀਂ ਦੇ ਸਕਿਆ, ਜੋ ਕਿ ਨਿਯਮਾਂ ਅਨੁਸਾਰ ਲਾਜ਼ਮੀ ਹੈ। ਪਿਤਾ-ਪੁੱਤਰ ਨੇ ਕੁਝ ਸਮਾਜਿਕ ਪ੍ਰੋਗਰਾਮਾਂ ਵਿਚ ਵੀ ਸ਼ਮੂਲੀਅਤ ਕੀਤੀ ਅਤੇ ਇਸ ਤੋਂ ਬਾਅਦ ਉਸ ਨੂੰ ਇਕੱਲਤਾ ਵਿਚ ਭੇਜ ਦਿੱਤਾ ਗਿਆ। ਜਿਥੇ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਡੀਐਸਪੀ ਵੀ ਕੋਰੋਨਾ ਸੰਕਰਮਿਤ ਹਨ। ਅਲੀ ਇਸ ਸਮੇਂ ਕੋਠਾਗੁਡੇਮ ਸ਼ਹਿਰ ਵਿੱਚ ਐਸਡੀਪੀਓ ਵਜੋਂ ਕੰਮ ਕਰ ਰਿਹਾ ਹੈ।

ਦੱਸ ਦਈਏ ਕਿ ਤੇਲੰਗਾਨਾ ਵਿਚ ਇਸ ਵਾਇਰਸ ਦੇ ਤਿੰਨ ਨਵੇਂ ਕੇਸ ਆਉਣ ਨਾਲ ਰਾਜ ਵਿਚ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 39 ਹੋ ਗਈ ਹੈ। ਰਾਜ ਸਰਕਾਰ ਨੇ ਮੰਗਲਵਾਰ ਦੀ ਰਾਤ ਨੂੰ ਇੱਕ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਹੈਦਰਾਬਾਦ ਦੀ ਰਹਿਣ ਵਾਲੀ ਇੱਕ 64 ਸਾਲਾ ਔਰਤ ਜੋ ਲਾਗ ਵਾਲੇ ਮਰੀਜ਼ ਦੇ ਸੰਪਰਕ ਵਿੱਚ ਆਈ ਸੀ, ਵੀ ਨਵੇਂ ਮਰੀਜ਼ਾਂ ਵਿੱਚੋਂ ਇੱਕ ਹੈ।
First published: March 25, 2020
ਹੋਰ ਪੜ੍ਹੋ
ਅਗਲੀ ਖ਼ਬਰ