VIDEO-ਦਸਵੀਂ ਫੇਲ੍ਹ ਨੌਜਵਾਨ ਦੇ ਇਸ ਕਾਰਨਾਮੇ ਦੀ ਹਰ ਪਾਸੇ ਚਰਚਾ

News18 Punjabi | News18 Punjab
Updated: December 1, 2019, 1:19 PM IST
VIDEO-ਦਸਵੀਂ ਫੇਲ੍ਹ ਨੌਜਵਾਨ ਦੇ ਇਸ ਕਾਰਨਾਮੇ ਦੀ ਹਰ ਪਾਸੇ ਚਰਚਾ
VIDEO-ਦਸਵੀਂ ਫੇਲ੍ਹ ਨੌਜਵਾਨ ਦੇ ਇਸ ਕਾਰਨਾਮੇ ਦੀ ਹਰ ਪਾਸੇ ਚਰਚਾ

  • Share this:


ਗੁਜਰਾਤ ਦੇ ਬਡੋਦਰਾ ਦੇ ਇਕ ਦਸਵੀਂ ਫੇਲ੍ਹ ਨੌਜਵਾਨ ਨੇ ਅਜਿਹਾ ਕਾਰਨਾਮਾ ਕਰ ਵਿਖਾਇਆ ਜਿਸ ਦੀ ਹਰ ਪਾਸੇ ਚਰਚਾ ਹੈ। ਦਰਅਸਲ, ਪ੍ਰਿੰਸ ਨਾਮ ਦੇ ਇਸ ਨੌਜਵਾਨ ਨੇ ਜੁਗਾੜ ਰਾਹੀਂ ਜਹਾਜ਼ ਦਾ ਮਾਡਲ ਤਿਆਰ ਕੀਤਾ ਹੈ, ਜੋ ਅਸਲੀ ਜਹਾਜ਼ ਵਾਂਗ ਉਡਾਣ ਭਰਦਾ ਹੈ। ਇਹ ਜਹਾਜ਼ ਉਸ ਨੇ ਯੂ ਟਿਊਬ ਉਤੇ ਵੀਡੀਓ ਵੇਖ ਕੇ ਬਣਾਇਆ ਹੈ।

Loading...
ਪ੍ਰਿੰਸ ਨੇ ਦੱਸਿਆ ਕਿ ਉਸ ਦੇ ਦਾਦੇ ਦਾ ਸੁਪਨਾ ਸੀ ਕਿ ਅਜਿਹਾ ਜਹਾਜ਼ ਤਿਆਰ ਕੀਤਾ ਜਾਵੇ। ਪ੍ਰਿੰਸ ਜਦੋਂ 10ਵੀਂ ਵਿਚੋਂ ਫੇਲ੍ਹ ਹੋ ਗਿਆ ਤਾਂ ਦਾਦੇ ਨੇ ਕਿਹਾ ਕਿ ਘਰ ਵਿਹਲਾ ਬੈਠ ਕੇ ਕੀ ਕਰੇਂਗਾ, ਉਸ ਦਾ ਇਹ ਸੁਪਨਾ ਹੀ ਪੂਰਾ ਕਰ ਦੇਵੇ। ਬੱਸ, ਇਸ ਤੋਂ ਬਾਅਦ ਉਹ ਇਸ ਕੰਮ ਵਿਚ ਜੁਟ ਗਿਆ ਤੇ ਦਿਨ ਰਾਤ ਇਕ ਕਰਕੇ ਆਪਣੇ ਦਾਦੇ ਦਾ ਸੁਪਨਾ ਪੂਰਾ ਕਰ ਦਿੱਤਾ। ਪ੍ਰਿੰਸ ਦਾ ਕਹਿਣਾ ਹੈ ਕਿ ਇਹ ਸ਼ੁਰੂਆਤ ਹੈ, ਭਵਿੱਖ ਵਿਚ ਉਹ ਅਜਿਹੇ ਜਹਾਜ਼ ਤਿਆਰ ਕਰੇਗਾ, ਜਿਸ ਵਿਚ ਬੈਠ ਕੇ ਉਡਾਣ ਭਰੀ ਜਾ ਸਕੇ।
First published: December 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...