ਘਰ ਬਣਾਉਣ ਲਈ ਗਰੀਬ ਨੇ ਜੋੜੇ ਸਨ 5 ਲੱਖ ਰੁਪਏ, ਸਿਊਂਕ ਨੇ ਕਰ ਦਿੱਤੇ ਬਰਬਾਦ

News18 Punjabi | News18 Punjab
Updated: February 23, 2021, 11:37 AM IST
share image
ਘਰ ਬਣਾਉਣ ਲਈ ਗਰੀਬ ਨੇ ਜੋੜੇ ਸਨ 5 ਲੱਖ ਰੁਪਏ, ਸਿਊਂਕ ਨੇ ਕਰ ਦਿੱਤੇ ਬਰਬਾਦ
ਘਰ ਬਣਾਉਣ ਲਈ ਗਰੀਬ ਨੇ ਜੋੜੇ ਸਨ 5 ਲੱਖ ਰੁਪਏ, ਸਿਊਂਕ ਨੇ ਕਰ ਦਿੱਤੇ ਬਰਬਾਦ

  • Share this:
  • Facebook share img
  • Twitter share img
  • Linkedin share img
ਲੋਕ ਆਮ ਤੌਰ 'ਤੇ ਆਪਣੀ ਕਮਾਈ ਦਾ ਕੁਝ ਹਿੱਸਾ ਕੱਢ ਕੇ ਵੱਖ ਰੱਖ ਲੈਂਦੇ ਹਨ। ਇਸ ਪੈਸੇ ਦੀ ਵਰਤੋਂ ਲੋੜੀਂਦੀਆਂ ਚੀਜ਼ਾਂ ਜਾਂ ਸੁਪਨੇ ਨੂੰ ਪੂਰਾ ਕਰਨ ਲਈ ਕਰਦੇ ਹਨ। ਅਜਿਹਾ ਹੀ ਇਕ ਸੁਪਨਾ ਆਂਧਰਾ ਪ੍ਰਦੇਸ਼ ਦੇ ਇਕ ਵਿਅਕਤੀ ਨੇ ਦੇਖਿਆ ਸੀ। ਇਸ ਨੂੰ ਪੂਰਾ ਕਰਨ ਲਈ ਉਸ ਨੇ ਪੰਜ ਲੱਖ ਰੁਪਏ ਜੋੜ ਕੇ ਰੱਖੇ ਸਨ। ਉਸ ਨੇ ਇਹ ਪੈਸੇ ਘਰ ਵਿੱਚ ਇਕ ਸੰਦੂਕ ਦੇ ਅੰਦਰ ਪਲਾਸਟਿਕ ਦੇ ਥੈਲੇ ਵਿੱਚ ਰੱਖੇ ਸਨ, ਪਰ ਜਦੋਂ ਉਸ ਨੇ ਕਾਫੀ ਸਮੇਂ ਬਾਅਦ ਪੈਸੇ ਵੇਖੇ, ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦੇ ਇਹ ਪੈੇਸੇ ਸਿਊਂਕ (Termites) ਨੇ ਬਰਬਾਦ ਕਰ ਦਿੱਤੇ ਸਨ।

ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਮਯੀਲਾਵਰਮ ਦੇ ਰਹਿਣ ਵਾਲੇ ਜਮਾਲਿਆ ਨਾਲ ਵਾਪਰੀ ਹੈ। ਉਹ ਉਥੇ ਮਾਸ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਆਪਣਾ ਲਈ ਘਰ ਬਣਾਉਣ ਲਈ ਪਿਛਲੇ ਕੁਝ ਸਾਲਾਂ ਤੋਂ ਪੈਸਾ ਜੋੜਨਾ ਸ਼ੁਰੂ ਕੀਤਾ ਤੇ ਇਸ ਨੂੰ ਸੰਦੂਕ ਵਿਚ ਪਲਾਸਟਿਕ ਦੇ ਬੈਗ ਵਿੱਚ ਰੱਖ ਦਿੱਤਾ, ਪਰ ਉਨ੍ਹਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਨਹੀਂ ਵੇਖਿਆ ਸੀ।

ਪੁਲਿਸ ਅਧਿਕਾਰੀ ਦੇ ਅਨੁਸਾਰ, 2020 ਵਿਚ ਇਸ ਖੇਤਰ ਵਿਚ ਬਹੁਤ ਬਾਰਸ਼ ਹੋਈ ਸੀ। ਅਜਿਹੀ ਸਥਿਤੀ ਵਿੱਚ ਇਸ ਮੌਸਮ ਵਿੱਚ ਸਿਊਂਕ ਪੈਦਾ ਹੁੰਦੀ ਹੈ। ਸਿਊਂਕ ਉਸ ਦੇ ਸਾਰੇ ਪੈਸੇ ਖਾ ਗਈ। ਉਹ ਕਾਫੀ ਗਰੀਬ ਹੈ ਤੇ ਕਾਫੀ ਸਮੇਂ ਤੋਂ ਪੈਸੇ ਜੋੜ ਰਿਹਾ ਸੀ। ਉਸ ਨੂੰ ਪਿਛਲੇ ਹਫ਼ਤੇ ਉਸ ਸਮੇਂ ਪਤਾ ਲੱਗਾ ਜਦੋਂ ਉਸ ਨੇ ਕਿਸੇ ਦਾ ਕਰਜ਼ਾ ਚੁਕਾਉਣ ਲਈ ਸੰਦੂਕ ਖੋਲ੍ਹਿਆ।
ਜਿਵੇਂ ਹੀ ਉਸ ਨੇ ਸੰਦੂਕ ਖੋਲ੍ਹਿਆ, ਉਸ ਅਤੇ ਪਰਿਵਾਰ ਦੇ ਹੋਸ਼ ਉੱਡ ਗਏ। ਸਿਊਂਕ ਨੇ ਸਾਰੇ ਨੋਟ ਨਸ਼ਟ ਕਰ ਦਿੱਤੇ ਸਨ। ਇਸ ਤੋਂ ਬਾਅਦ ਉਸ ਦਾ ਪਰਿਵਾਰ ਨਾਰਾਸ਼ ਹੋ ਗਿਆ। ਉਸ ਕੋਲ ਰੱਖੇ ਨੋਟਾਂ ਵਿਚ 500, 200, 100, 20 ਅਤੇ 10 ਰੁਪਏ ਦੇ ਨੋਟ ਸ਼ਾਮਲ ਸਨ।

ਇਸ ਤੋਂ ਬਾਅਦ ਜਮਾਲਿਆ ਦੀ ਹਾਲਤ ਨੂੰ ਵੇਖਦਿਆਂ ਬੈਂਕ ਆਫ ਬੜੌਦਾ ਦੇ ਅਧਿਕਾਰੀ ਅੱਗੇ ਆ ਗਏ। ਇਨ੍ਹਾਂ ਰੁਪਿਆ ਦਾ ਪੰਚਨਾਮਾ ਕਰਨ ਤੋਂ ਬਾਅਦ ਇਹ ਰੁਪਿਆ ਰਿਜ਼ਰਵ ਬੈਂਕ ਨੂੰ ਭੇਜਣ ਦੀ ਗੱਲ ਆਖੀ। ਇਸ ਤੋਂ ਬਾਅਦ ਤੈਅ ਹੋ ਸਕੇਗਾ ਕਿ ਕਿਸ ਕਿਸਮ ਦੀ ਸਹਾਇਤਾ ਉਪਲਬਧ ਹੋ ਸਕਦੀ ਹੈ।
Published by: Gurwinder Singh
First published: February 23, 2021, 11:34 AM IST
ਹੋਰ ਪੜ੍ਹੋ
ਅਗਲੀ ਖ਼ਬਰ