ਸ਼੍ਰੀਨਗਰ: ਜੰਮੂ-ਕਸ਼ਮੀਰ (Jammu Kashmir) ਦੇ ਸ਼੍ਰੀਨਗਰ (Srinagar) ਜ਼ਿਲੇ ਦੇ ਰੈਨਾਵਾੜੀ ਇਲਾਕੇ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ (Lashkar-e-Toiba) ਦੇ ਦੋ ਅੱਤਵਾਦੀ (Terrorist Encounter) ਮਾਰੇ ਗਏ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮੁਕਾਬਲੇ ਵਿੱਚ ਮਾਰਿਆ ਗਿਆ ਇੱਕ ਅੱਤਵਾਦੀ ਪਹਿਲਾਂ ਪੱਤਰਕਾਰ ਸੀ। ਉਹ ਅੱਤਵਾਦੀ ਬਣਨ ਤੋਂ ਪਹਿਲਾਂ ਆਨਲਾਈਨ ਨਿਊਜ਼ ਪੋਰਟਲ ਚਲਾਉਂਦਾ ਸੀ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਧੀ ਰਾਤ ਨੂੰ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਉਥੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ (ਆਈਜੀਪੀ) ਵਿਜੇ ਕੁਮਾਰ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਵਿੱਚੋਂ ਇੱਕ ਕੋਲ ਇੱਕ ਪ੍ਰੈਸ ਕਾਰਡ ਸੀ। ਕੁਮਾਰ ਨੇ ਟਵੀਟ ਕੀਤਾ, "ਲਸ਼ਕਰ ਦੇ ਮਾਰੇ ਗਏ ਅੱਤਵਾਦੀ ਕੋਲ ਇੱਕ ਪ੍ਰੈਸ ਕਾਰਡ ਸੀ, ਜੋ ਸਪੱਸ਼ਟ ਤੌਰ 'ਤੇ ਮੀਡੀਆ ਦੀ ਦੁਰਵਰਤੋਂ ਨੂੰ ਦਰਸਾਉਂਦਾ ਹੈ।"
ਮਾਰਿਆ ਗਿਆ ਅੱਤਵਾਦੀ ਰਈਸ ਅਹਿਮਦ ਭੱਟ ਇਕ ਅਣਜਾਣ ਨਿਊਜ਼ ਸਰਵਿਸ 'ਵੈਲੀ ਮੀਡੀਆ ਸਰਵਿਸ' ਦਾ ਮੁੱਖ ਸੰਪਾਦਕ ਸੀ। ਪੁਲਸ ਨੇ ਦੱਸਿਆ ਕਿ ਰਈਸ ਅਹਿਮਦ ਭੱਟ ਪਹਿਲਾਂ ਇਸੇ ਨਾਂ ਨਾਲ ਆਨਲਾਈਨ ਨਿਊਜ਼ ਪੋਰਟਲ ਚਲਾਉਂਦਾ ਸੀ। ਪਰ ਬਾਅਦ ਵਿੱਚ ਅਗਸਤ 2021 ਵਿੱਚ ਉਹ ਅੱਤਵਾਦੀ ਬਣ ਗਿਆ।
ਉਸ ਨੂੰ ਪੁਲਿਸ ਸੂਚੀ ਵਿੱਚ ਸੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਉਸ ਦੇ ਖਿਲਾਫ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦੋ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਸਨ। ਉਥੇ ਮਾਰੇ ਗਏ ਦੂਜੇ ਅੱਤਵਾਦੀ ਦੀ ਪਛਾਣ ਹਿਲਾਲ ਅਹਿਮਦ ਰਾਹਾ ਵਜੋਂ ਹੋਈ ਹੈ। ਉਸ ਨੂੰ ਸੀ ਸ਼੍ਰੇਣੀ ਦੀ ਸੂਚੀ ਵਿੱਚ ਵੀ ਰੱਖਿਆ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Encounter, Jammu and kashmir, Terrorism, Terrorist