Home /News /national /

ਗ੍ਰਿਫਤਾਰ ISIS ਅਤਿਵਾਦੀਆਂ ਦਾ ਖੁਲਾਸਾ- ਟਾਰਗੇਟ ਸਨ ਹਿੰਦੂ ਨੇਤਾ

ਗ੍ਰਿਫਤਾਰ ISIS ਅਤਿਵਾਦੀਆਂ ਦਾ ਖੁਲਾਸਾ- ਟਾਰਗੇਟ ਸਨ ਹਿੰਦੂ ਨੇਤਾ

 ਗ੍ਰਿਫਤਾਰ ISIS ਅਤਿਵਾਦੀਆਂ ਦਾ ਖੁਲਾਸਾ- ਟਾਰਗੇਟ ਸਨ ਹਿੰਦੂ ਨੇਤਾ

ਗ੍ਰਿਫਤਾਰ ISIS ਅਤਿਵਾਦੀਆਂ ਦਾ ਖੁਲਾਸਾ- ਟਾਰਗੇਟ ਸਨ ਹਿੰਦੂ ਨੇਤਾ

ਪੁੱਛਗਿੱਛ ਦੌਰਾਨ ਜ਼ਫਰ ਨਾਮ ਦੇ ਅੱਤਵਾਦੀ ਨੇ ਦੱਸਿਆ ਹੈ ਕਿ ਉਹ ਸ਼ਹਾਦਤ ਲਈ ਇਥੇ ਆਇਆ ਸੀ। ਉਸਨੂੰ ਵੱਡੇ ਅਤੇ ਮਸ਼ਹੂਰ ਹਿੰਦੂ ਨੇਤਾਵਾਂ ਨੂੰ ਮਾਰਨ ਦਾ ਨਿਸ਼ਾਨਾ ਬਣਾਉਣ ਲਈ ਭੇਜਿਆ ਗਿਆ ਸੀ।

  • Share this:


    ਦੋ ਦਿਨ ਪਹਿਲਾਂ ਦਿੱਲੀ (Delhi) ਵਿੱਚੋਂ ਫੜੇ ਗਏ ਆਈਐਸਆਈਐਸ ਦੇ ਤਿੰਨ ਸ਼ੱਕੀ ਅੱਤਵਾਦੀਆਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਖੁਫੀਆ ਏਜੰਸੀ (Intelligence Agency) ਨੂੰ ਪੁੱਛਗਿੱਛ ਦੌਰਾਨ ਜ਼ਫਰ ਨਾਮ ਦੇ ਇਕ ਅੱਤਵਾਦੀ ਨੇ ਦੱਸਿਆ ਹੈ ਕਿ ਉਹ ਸ਼ਹਾਦਤ ਲਈ ਇਥੇ ਆਇਆ ਸੀ। ਉਸਨੂੰ ਇੱਥੇ ਵੱਡੇ ਅਤੇ ਮਸ਼ਹੂਰ ਹਿੰਦੂ ਨੇਤਾਵਾਂ ਨੂੰ ਮਾਰਨ ਦਾ ਨਿਸ਼ਾਨਾ ਬਣਾਉਣ ਲਈ ਭੇਜਿਆ ਗਿਆ ਸੀ। ਉਸ ਨੇ ਦੱਸਿਆ ਕਿ ਉਸਨੂੰ ਸ਼ਹਿਰ ਦੀਆਂ ਕੰਧਾਂ 'ਤੇ ਲੱਗੇ ਪੋਸਟਰਾਂ ਤੋਂ ਵੱਡੇ ਨੇਤਾਵਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸੀ। ਇਸ ਤੋਂ ਬਾਅਦ ਪੂਰੀ ਯੋਜਨਾਬੰਦੀ ਨਾਲ ਉਨ੍ਹਾਂ 'ਤੇ ਹਮਲਾ ਕਰਨਾ ਸੀ। ਇਸ ਤੋਂ ਇਲਾਵਾ ਉਸਨੂੰ ਫੌਜ ਅਤੇ ਪੁਲਿਸ ਦੇ ਭਰਤੀ ਕੈਂਪ ਲਈ ਰੇਕੀ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ। ਉਸਦੇ ਹੈਂਡਲਰਾਂ ਨੇ ਦੱਸਿਆ ਸੀ ਕਿ ਜੇ ਵਰਦੀ ਪਹਿਨਣ ਵਾਲਾ ਕੋਈ ਵੱਡਾ ਅਧਿਕਾਰੀ ਦਿਖਾਈ ਦੇਵੇ ਤਾਂ ਉਸਨੂੰ ਮਾਰ ਦਿਓ।

    ਖੁਫੀਆ ਏਜੰਸੀ ਦੇ ਅਧਿਕਾਰੀਆਂ ਨੇ ਮੁਤਾਬਿਕ ਦੇਸ਼ ਦੇ ਵੱਖ-ਵੱਖ ਵੱਡੇ ਸ਼ਹਿਰਾਂ ਵਿਚ ਤਿੰਨਾਂ ਅਤਿਵਾਦੀ ਵੱਲੋਂ ਹਮਲਾ ਕਰਨ ਦੀ ਯੋਜਨਾ ਸੀ। ਇਸ ਤੋਂ ਇਲਾਵਾ ਆਰਐਸਐਸ ਦੇ ਕਈ ਵੱਡੇ ਨੇਤਾ ਉਨ੍ਹਾਂ ਦੇ ਨਿਸ਼ਾਨੇ ਉਤੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੜੇ ਗਏ ਆਈਐਸਆਈਐਸ ਅੱਤਵਾਦੀਆਂ ਦੀ ਉੱਤਰ ਪ੍ਰਦੇਸ਼ ਵਿੱਚ ਵੀ ਵੱਡੇ ਹਮਲੇ ਕਰਨ ਦੀ ਸਾਜਿਸ਼ ਸੀ। ਅਜਿਹੀ ਸਥਿਤੀ ਵਿੱਚ ਉੱਤਰ ਪ੍ਰਦੇਸ਼ ਏਟੀਐਸ ਹੁਣ ਦਿੱਲੀ ਏਟੀਐਸ ਦੇ ਸੰਪਰਕ ਵਿੱਚ ਹੈ। ਉਹ ਆਪਣੇ ਕਬਜ਼ੇ ਵਿਚ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਵਿਚ ਹੈ। ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਤਿੰਨੇ ਅੱਤਵਾਦੀਆਂ ਨੇ ਆਪਸ ਵਿੱਚ ਗੱਲਬਾਤ ਕਰਨ ਲਈ ਅਜਿਹੀ ਐਪ ਦੀ ਵਰਤੋਂ ਕੀਤੀ ਸੀ ਕਿ ਗੱਲਬਾਤ ਖ਼ਤਮ ਹੁੰਦਿਆਂ ਹੀ ਟੈਕਸਟ ਆਪਣੇ ਆਪ ਹੀ ਮਿਟ ਜਾਂਦਾ ਸੀ।



    ਦੱਸਣਯੋਗ ਹੈ ਕਿ 9 ਜਨਵਰੀ ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਮੁੱਠਭੇੜ ਤੋਂ ਬਾਅਦ ਆਈਐਸਆਈਐਸ ਦੇ ਤਿੰਨ ਸ਼ੱਕੀਆਂ ਨੂੰ ਫੜ ਲਿਆ ਸੀ। ਪੁਲਿਸ ਅਧਿਕਾਰੀ ਪੀ ਐਸ ਕੁਸ਼ਵਾਹਾ ਨੇ ਦੱਸਿਆ ਕਿ ਫੜੇ ਗਏ ਤਿੰਨੋਂ ਮੁਲਜ਼ਮ ਤਾਮਿਲਨਾਡੂ ਤੋਂ ਫਰਾਰ ਸਨ। ਉਸ ਦੇ ਤਿੰਨ ਹੋਰ ਸਾਥੀ ਸਨ ਜੋ ਨੇਪਾਲ ਭੱਜ ਗਏ। ਤਿੰਨਾਂ 'ਤੇ ਇਲਜ਼ਾਮ ਹੈ ਕਿ ਉਹ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਅੱਤਵਾਦੀ ਹਮਲਾ ਕਰਨ ਵਾਲੇ ਸਨ। ਇਹ ਅੱਤਵਾਦੀ ਸੰਗਠਨ ਆਈਐਸਆਈਐਸ ਮੋਡੀਊਲ ਤੋਂ ਪ੍ਰਭਾਵਿਤ ਸਨ। ਇਸ ਤੋਂ ਇਲਾਵਾ ਉਹ ਇਕ ਨੇਤਾ ਦੇ ਕਤਲ ਵਿਚ ਵੀ ਸ਼ਾਮਲ ਸਨ।
    Published by:Ashish Sharma
    First published:

    Tags: Delhi, Terrorism

    ਅਗਲੀ ਖਬਰ