Home /News /national /

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਵਾਪਰਿਆ ਹਾਦਸਾ,ਫੌਜ ਦੇ 3 ਜਾਵਨ ਖੱਡ 'ਚ ਡਿੱਗਣ ਕਾਰਨ ਹੋਏ ਸ਼ਹੀਦ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਵਾਪਰਿਆ ਹਾਦਸਾ,ਫੌਜ ਦੇ 3 ਜਾਵਨ ਖੱਡ 'ਚ ਡਿੱਗਣ ਕਾਰਨ ਹੋਏ ਸ਼ਹੀਦ

ਕੁਪਵਾੜਾ 'ਚ ਗਸ਼ਤ ਦੌਰਾਨ ਬਰਫ 'ਚ ਫਿਸਲਣ ਦੇ ਕਾਰਨ ਫੌਜ ਦੇ 3 ਜਵਾਨ ਸ਼ਹੀਦ

ਕੁਪਵਾੜਾ 'ਚ ਗਸ਼ਤ ਦੌਰਾਨ ਬਰਫ 'ਚ ਫਿਸਲਣ ਦੇ ਕਾਰਨ ਫੌਜ ਦੇ 3 ਜਵਾਨ ਸ਼ਹੀਦ

ਜੇ. ਸੀ. ਓ. ਅਤੇ ਦੋ ਹੋਰ ਜਵਾਨ ਮਾਛਿਲ ਸੈਕਟਰ ਦੇ ਵਿੱਚ ਨਿਯਮਿਤ ਗਸ਼ਤ 'ਤੇ ਸਨ ਤਾਂ ਤਿੰਨੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗ ਗਏ। ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਟਵੀਟ ਕੀਤਾ ਕਿ ਖੇਤਰ ਵਿੱਚ ਨਿਯਮਿਤ ਗਸ਼ਤ ਮੁਹਿੰਮ ਦੌਰਾਨ ਇੱਕ ਜੇ. ਸੀ. ਓ. ਅਤੇ ਦੋ ਹੋਰ ਜਵਾਨ ਬਰਫ਼ ਵਿੱਚ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਏ। ਤਿੰਨੋਂ ਬਹਾਦਰ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ।

ਹੋਰ ਪੜ੍ਹੋ ...
  • Share this:

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ ਇੱਕ ਹਾਦਸਾ ਵਾਪਰ ਗਿਆ । ਇਸ ਹਾਦਸੇ ਦੇ ਵਿੱਚ 3 ਫੌਜੀ ਜਵਾਨ ਸ਼ਹੀਦ ਹੋ ਗਏ। ਮਿਲੀ ਜਾਣਕਾਰੀ ਦੇੇ ਮੁਤਾਬਕ ਕੰਟਰੋਲ ਰੇਖਾ ਨੇੜੇ ਗਸ਼ਤ ਦੌਰਾਨ ਡੂੰਘੀ ਖੱਡ 'ਚ ਡਿੱਗਣ ਕਾਰਨ ਇੱਕ ਜੂਨੀਅਰ ਕਮਿਸ਼ਨਡ ਅਧਿਕਾਰੀ ਸਮੇਤ 3 ਫ਼ੌਜੀ ਸ਼ਹੀਦ ਹੋ ਗਏ। ਫ਼ੌਜ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਭਾਰਤੀ ਫੌਜ ਦੇ 3 ਜਾਵਨ ਗਸ਼ਤ ਦੌਰਾਨ ਸ਼ਹੀਦ ਹੋ ਗਏ ਹਨ। ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦੁਖ ਜਤਾਇਆ ਹੈ ।


ਫ਼ੌਜ ਦੇ ਇਕ ਅਧਿਕਾਰੀ ਨੇ ਇਸ ਹਾਦਸੇ ਦੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ. ਸੀ. ਓ. ਅਤੇ ਦੋ ਹੋਰ ਜਵਾਨ ਮਾਛਿਲ ਸੈਕਟਰ ਦੇ ਵਿੱਚ ਨਿਯਮਿਤ ਗਸ਼ਤ 'ਤੇ ਸਨ ਤਾਂ ਤਿੰਨੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗ ਗਏ। ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਟਵੀਟ ਕੀਤਾ ਕਿ ਖੇਤਰ ਵਿੱਚ ਨਿਯਮਿਤ ਗਸ਼ਤ ਮੁਹਿੰਮ ਦੌਰਾਨ ਇੱਕ ਜੇ. ਸੀ. ਓ. ਅਤੇ ਦੋ ਹੋਰ ਜਵਾਨ ਬਰਫ਼ ਵਿੱਚ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਏ। ਤਿੰਨੋਂ ਬਹਾਦਰ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ।

Published by:Shiv Kumar
First published:

Tags: Army, Jammu and kashmir, Martyr, Patrolling, Snow