ਭਾਰਤ ਵਿੱਚ ਜੇ ਹੁਣ ਕੋਈ ਬੱਚਾ ਪੈਦਾ ਹੋਵੇਗਾ ਤਾਂ ਉਸ ਦੇ ਮਾਪਿਆਂ ਨੂੰ ਬੱਚੇ ਦੀ ਵਿਲੱਖਣ ਪਛਾਣ ਮੁਹੱਈਆ ਕਰਵਾ ਦਿੱਤੀ ਜਾਵੇਗੀ। ਯਾਨੀ ਕਿ ਨਵਜੰਮੇ ਬੱਚੇ ਦਾ ਜਨਮ ਸਰਟੀਫਿਕੇਟ ਅਤੇ ਆਧਾਰ ਰਜਿਸਟ੍ਰੇਸ਼ਨ ਉਸ ਦੇ ਜਨਮ ਤੋਂ ਤੁਰੰਤ ਬਾਅਦ ਉਸ ਦੇ ਮਾਪਿਆਂ ਨੂੰ ਉਪਲਬਧ ਕਰਵਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਹ ਦੋਵੇਂ ਚੀਜ਼ਾਂ ਨਾਲੋ-ਨਾਲ ਚੱਲਦੀਆਂ ਰਹਿਣਗੀਆਂ ਜਿਸ ਦੇ ਲਈ ਇਹ ਹੋਣਾ ਚਾਹੀਦਾ ਹੈ ਕਿ ਜਨਮ ਸਰਟੀਫਿਕੇਟ ਕੰਪਿਊਟਰਾਈਜ਼ਡ ਸਿਸਟਮ ਰਾਹੀਂ ਤਿਆਰ ਕੀਤਾ ਗਿਆ ਹੋਵੇ। ਹਾਲਾਂਕਿ ਇਹ ਸਹੂਲਤ ਫਿਲਹਾਲ ਦੇਸ਼ ਦੇ ਕੁੱਲ 16 ਸੂਬਿਆਂ ਵਿੱਚ ਹੀ ਉਪਲਬਧ ਹੈ ਪਰ ਜੇ ਸਰਕਾਰ ਦੇ ਸੂਤਰਾਂ ਦੀ ਮੰਨੀਏ ਤਾਂ ਇਹ ਸੁਵਿਧਾ ਦੇਸ਼ ਭਰ 'ਚ ਜਲਦ ਹੀ ਸਾਰੇ ਸੂਬਿਆਂ ਵਿੱਚ ਮੁਹੱਈਆ ਕਰਵਾ ਦਿੱਤੀ ਜਵੇਗੀ।ਇਸ ਸਹੂਲਤ ਦੀ ਇਹ ਖਾਸੀਅਤ ਹੈ ਕਿ ਜਿਵੇਂ ਹੀ ਨਵਜੰਮੇ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਹੁੰਦਾ ਹੈ, ਇਸ ਦਾ ਸੁਨੇਹਾ ਭਾਰਤੀ ਵਿਲੱਖਣ ਪਛਾਣ ਅਥਾਰਟੀ ਕੋਲ ਵੀ ਪਹੁੰਚ ਜਾਂਦਾ ਹੈ। ਇਸਦੇ ਨਾਲ ਹੀ ਉਸ ਨੂੰ ਇੱਕ ਨਾਮਾਂਕਣ ਆਈਡੀ ਨੰਬਰ ਜਾਰੀ ਕਰ ਦਿੱਤਾ ਜਾਂਦਾ ਹੈ। ਬਾਕੀ ਲੋੜੀਂਦੀ ਜਾਣਕਾਰੀ ਅਤੇ ਫੋਟੋ ਬੱਚੇ ਦੇ ਮਾਤਾ-ਪਿਤਾ ਵਿੱਚੋਂ ਕਿਸੇ ਇੱਕ ਦੇ ਆਧਾਰ ਕਾਰਡ ਨਾਲ Link ਕਰ ਕੇ ਕਾਰਵਾ ਦਿੱਤੀ ਜਾਂਦੀ ਹੈ।
ਨਹੀਂ ਹੈ ਨਵਜੰਮੇ ਬੱਚੇ ਦਾ ਕੋਈ ਬਾਇਓਮੈਟ੍ਰਿਕ
ਆਧਾਰ ਰਜਿਸਟ੍ਰੇਸ਼ਨ ਦੇ ਵਿੱਚ 5 ਸਾਲ ਤੱਕ ਦੇ ਬੱਚੇ ਦਾ ਬਾਇਓਮੈਟ੍ਰਿਕ ਨਹੀਂ ਲਿਆ ਜਾਂਦਾ ਹੈ। ਇਸ ਸਹੂਲਤ ਵਿੱਚ ਬੱਚੇ ਦਾ ਆਧਾਰ ਉਸ ਦੇ ਮਾਤਾ-ਪਿਤਾ ਦੇ ਆਧਾਰ ਕਾਰਡ ਨਾਲ ਜੋੜ ਦਿੱਤਾ ਜਾਂਦਾ ਹੈ। ਜਦੋਂ ਬੱਚਾ 15 ਸਾਲ ਦਾ ਹੋ ਜਾਂਦਾ ਹੈ ਤਾਂ ਉਸਦੀ ਬਾਇਓਮੀਟ੍ਰਿਕ ਅੱਪਡੇਟ ਕਰ ਲਈ ਜਾਂਦੀ ਹੈ।
ਸਰਕਾਰੀ ਸਹੂਲਤਾਂ ਨਾਲ ਆਧਾਰ ਨੂੰ ਜੋੜਨਾ
ਤੁਹਾਨੂੰ ਦਸ ਦਈਏ ਕਿ ਦੇਸ਼ 'ਚ ਹੁਣ ਤੱਕ ਕਰੀਬ 134 ਕਰੋੜ ਆਧਾਰ ਕਾਰਡ ਜਾਰੀ ਕਰ ਦਿੱਤੇ ਜਾ ਚੁੱਕੇ ਹਨ। ਜਿਸ ਵਿੱਚ ਪਿਛਲੇ ਸਾਲ ਆਧਾਰ ਕਾਰਡ ਅਪਡੇਟ ਅਤੇ ਨਵੀਂ ਰਜਿਸਟ੍ਰੇਸ਼ਨ ਦਾ ਅੰਕੜਾ ਵੀ 20 ਕਰੋੜ ਦੇ ਕਰੀਬ ਹੈ। ਨਵੀਂ ਰਜਿਸਟ੍ਰੇਸ਼ਨ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ਾਮਲ ਹਨ। ਇਸ ਦੇ ਨਾਲ ਹੀ ਕਰੀਬ 30 ਲੱਖ ਨਵੇਂ ਬਾਲਗਾਂ ਦੇ ਨਾਂ ਵੀ ਆਧਾਰ ਰਜਿਸਟ੍ਰੇਸ਼ਨ ਨਾਲ ਜੋੜ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਆਧਾਰ ਹੀ ਅਜਿਹਾ ਮਾਧਿਅਮ ਹੈ ਜੋ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਲੈਣ ਵਿੱਚ ਮਦਦ ਕਰਦਾ ਹੈ।
ਬਾਅਦ ਵਿੱਚ ਵੀ ਕੀਤਾ ਜਾ ਸਕਦਾ ਹੈ ਅਪਲਾਈ
ਜੇਕਰ ਜਿਨ੍ਹਾਂ ਬੱਚਿਆਂ ਨੂੰ ਇਹ ਸਹੂਲਤ ਨਹੀਂ ਮਿਲੀ ਅਤੇ ਉਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ ਤਾਂ ਉਹ ਵੀ ਆਧਾਰ ਰਜਿਸਟਰਡ ਕਰਵਾ ਸਕਦੇ ਹਨ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੇ ਮੁਤਾਬਕ 5 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਆਧਾਰ ਕਾਰਡ ਬਣਵਾਉਣ ਵਾਸਤੇ ਬੱਚੇ ਦੇ ਮਾਤਾ-ਪਿਤਾ ਵਿੱਚੋਂ ਕਿਸੇ ਨੂੰ ਵੀ ਆਪਣਾ ਆਧਾਰ ਕਾਰਡ ਅਤੇ ਬੱਚੇ ਦਾ ਜਨਮ ਸਰਟੀਫਿਕੇਟ ਲੈ ਕੇ ਆਧਾਰ ਨਾਮਾਂਕਣ ਕੇਂਦਰ ਜਾਣਾ ਪਵੇਗਾ। ਉੱਥੇ ਜਾ ਕੇ ਬੱਚੇ ਦੀ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਜਾ ਸਕਦਾ ਹੈ। ਪਰ ਧਆਨ ਰਹੇ ਕਿ ਬੱਚੇ ਦੀ ਆਧਾਰ ਰਜਿਸਟ੍ਰੇਸ਼ਨ ਵਿੱਚ ਜਿਸ ਮਾਤਾ-ਪਿਤਾ ਦਾ ਆਧਾਰ ਕਾਰਡ ਵਰਤਿਆ ਜਾ ਰਿਹਾ ਹੈ ਉਸ ਦਾ ਬੱਚੇ ਦੇ ਨਾਲ ਜਾਣਾ ਲਾਜ਼ਮੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aadhaar Card, Birthday, Child, Life Certificate