Home /News /national /

ਸਾਬਕਾ ਕੇਂਦਰੀ ਮੰਤਰੀ ਦੇ ਲਾਪਤਾ ਭਤੀਜੇ ਅਤੇ ਉਸ ਦੇ ਦੋਸਤ ਦੀਆਂ ਲਾਸ਼ਾਂ ਚੰਡੀਗੜ੍ਹ ਦੇ ਸੈਕਟਰ 52 ਤੋਂ ਬਰਾਮਦ

ਸਾਬਕਾ ਕੇਂਦਰੀ ਮੰਤਰੀ ਦੇ ਲਾਪਤਾ ਭਤੀਜੇ ਅਤੇ ਉਸ ਦੇ ਦੋਸਤ ਦੀਆਂ ਲਾਸ਼ਾਂ ਚੰਡੀਗੜ੍ਹ ਦੇ ਸੈਕਟਰ 52 ਤੋਂ ਬਰਾਮਦ

ਮਹੇਸ਼ ਅਹੀਰ ਅਤੇ ਹਰੀਸ਼ ਢੋਟੇ ਦੇ ਤੌਰ ’ਤੇ ਹੋਈ ਦੋਵਾਂ ਮ੍ਰਿਤਕਾਂ ਦੀ ਪਛਾਣ

ਮਹੇਸ਼ ਅਹੀਰ ਅਤੇ ਹਰੀਸ਼ ਢੋਟੇ ਦੇ ਤੌਰ ’ਤੇ ਹੋਈ ਦੋਵਾਂ ਮ੍ਰਿਤਕਾਂ ਦੀ ਪਛਾਣ

ਦੋਵੇਂ ਕਥਿਤ ਤੌਰ 'ਤੇ ਨਜ਼ਦੀਕੀ ਦੋਸਤ ਸਨ ਅਤੇ ਇਹ ਦੋਵੇਂ 14 ਮਾਰਚ ਨੂੰ ਇਹ ਕਹਿ ਕੇ ਆਪਣੇ ਘਰੋਂ ਨਿੱਕਲੇ ਸਨ ਕਿ ਉਹ ਮੱਧ ਪ੍ਰਦੇਸ਼ ਦੇ ਉਜੈਨ ਜਾ ਰਹੇ ਸਨ।ਪਰ ਇਹ ਦੋਵੇਂ ਦੋਸਤ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚੇ ਅਤੇ ਉਨ੍ਹਾਂ ਦੇ ਫੋਨ ਵੀ ਬੰਦ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ 15 ਮਾਰਚ ਨੂੰ ਚੰਦਰਪੁਰ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਹੋਰ ਪੜ੍ਹੋ ...
  • Last Updated :
  • Share this:

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਦਰਅਸਲ ਬੁੱਧਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਹੰਸਰਾਜ ਅਹੀਰ ਦੇ ਭਤੀਜੇ ਅਤੇ ਉਸ ਦੇ ਦੋਸਤ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਹੈ।ਦੋਵਾਂ ਮ੍ਰਿਤਕਾਂ ਦੀ ਪਛਾਣ ਮਹੇਸ਼ ਅਹੀਰ ਅਤੇ ਉਸ ਦੇ ਦੋਸਤ ਹਰੀਸ਼ ਢੋਟੇ ਦੇ ਤੌਰ ’ਤੇ ਹੋਈ ਹੈ। ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਚੰਡੀਗੜ੍ਹ ਦੇ ਸੈਕਟਰ 52 ਤੋਂ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਇਹ ਦੋਵੇਂ ਮਹਾਰਾਸ਼ਟਰ ਦੇ ਚੰਦਰਪੁਰ ਦੇ ਰਹਿਣ ਵਾਲੇ ਹਨ ਅਤੇ ਇਹ 14 ਮਾਰਚ ਤੋਂ ਲਾਪਤਾ ਦੱਸੇ ਜਾ ਰਹੇ ਸਨ।

ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਮੁਤਾਬਕ ਦੋਵੇਂ ਕਥਿਤ ਤੌਰ 'ਤੇ ਨਜ਼ਦੀਕੀ ਦੋਸਤ ਸਨ ਅਤੇ ਇਹ ਦੋਵੇਂ 14 ਮਾਰਚ ਨੂੰ ਇਹ ਕਹਿ ਕੇ ਆਪਣੇ ਘਰੋਂ ਨਿੱਕਲੇ ਸਨ ਕਿ ਉਹ ਮੱਧ ਪ੍ਰਦੇਸ਼ ਦੇ ਉਜੈਨ ਜਾ ਰਹੇ ਸਨ।ਪਰ ਇਹ ਦੋਵੇਂ ਦੋਸਤ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚੇ ਅਤੇ ਉਨ੍ਹਾਂ ਦੇ ਫੋਨ ਵੀ ਬੰਦ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ 15 ਮਾਰਚ ਨੂੰ ਚੰਦਰਪੁਰ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਤੋਂ ਬਾਅਦ ਚੰਦਰਪੁਰ ਪੁਲਿਸ ਨੇ ਮ੍ਰਿਤਕਾਂ ਦੇ ਮੋਬਾਈਲ ਫੋਨਾਂ ਨੂੰ ਹਰਿਦੁਆਰ ਤੋਂ ਟਰੇਸ ਕੀਤਾ, ਜਿਸ ਤੋਂ ਬਾਅਦ ਪਰਿਵਾਰ ਉਨ੍ਹਾਂ ਦੀ ਭਾਲ ਵਿੱਚ ਉੱਤਰਾਖੰਡ ਵੱਲ ਗਿਆ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਰਾਹਗੀਰ ਨੇ ਜੰਗਲੀ ਖੇਤਰ 'ਚ ਇੱਕ ਦਰੱਖਤ ਨਾਲ ਲਟਕਦੀਆਂ ਦੋਹਾਂ ਲਾਸ਼ਾਂ ਨੂੰ ਦੇਖਿਆ। ਪੁਲਿਸ ਨੇ ਦੋਵਾਂ ਦੋਸਤਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕਾਂ ਤੋਂ ਬੱਸ ਦੀਆਂ ਟਿਕਟਾਂ ਬਰਾਮਦ ਹੋਈਆਂ ਹਨ, ਜਿਸ ਤੋਂ ਪਤਾ ਲੱਗਿਆ ਹੈ ਕਿ ਉਹ ਉੱਤਰਾਖੰਡ ਦੇ ਦੇਹਰਾਦੂਨ ਤੋਂ ਬੱਸ ਰਾਹੀਂ ਚੰਡੀਗੜ੍ਹ ਪੁੱਜੇ ਸਨ।

ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਸਰੀਰ 'ਤੇ ਕੋਈ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ । ਪਰ ਫਿਰ ਵੀ ਪੁਲਿਸ ਵੱਲੋਂ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਮਹੇਸ਼ ਅਹੀਰ ਦੇ ਪਿਤਾ ਹਰੀਸ਼ਚੰਦਰ ਅਹੀਰ ਹੰਸਰਾਜ ਅਹੀਰ ਦੇ ਵੱਡੇ ਭਰਾ ਹਨ, ਜੋ ਮੌਜੂਦਾ ਸਮੇਂ ਵਿੱਚ ਪੱਛੜੀਆਂ ਸ਼੍ਰੇਣੀਆਂ ਦੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਹਨ।

Published by:Shiv Kumar
First published:

Tags: Chandigarh, Crime news, Dead body, Union Minister