ਬੰਬੇ ਹਾਈਕੋਰਟ ਨੇ ਦਾਊਦ ਦੇ ਸਹਿਯੋਗੀ ਅਬਦੁੱਲ ਦੀ ਸਜ਼ਾ ਬਰਕਰਾਰ ਰੱਖੀ

News18 Punjabi | News18 Punjab
Updated: July 1, 2021, 12:03 PM IST
share image
ਬੰਬੇ ਹਾਈਕੋਰਟ ਨੇ ਦਾਊਦ ਦੇ ਸਹਿਯੋਗੀ ਅਬਦੁੱਲ ਦੀ ਸਜ਼ਾ ਬਰਕਰਾਰ ਰੱਖੀ
ਬੰਬੇ ਹਾਈਕੋਰਟ ਨੇ ਦਾਊਦ ਦੇ ਸਹਿਯੋਗੀ ਅਬਦੁੱਲ ਦੀ ਸਜ਼ਾ ਬਰਕਰਾਰ ਰੱਖੀ

  • Share this:
  • Facebook share img
  • Twitter share img
  • Linkedin share img
ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਗੈਂਗਸਟਾਰ ਦਾਉਦ ਇਬਰਾਹਿਮ ਨੇ ਇੱਕ ਸਹਿਯੋਗੀ ਅਬਦੁੱਲ ਰੁੱਫ ਦੁਆਰਾ ਦਾਇਰ ਇੱਕ ਅਪੀਲ਼ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੀ ਹੱਤਿਆ ਲਈ ਉਸ ਨੂੰ ਦੋਸ਼ੀ ਠਹਿਰਾਉਣ ਅਤੇ ਉਮਰਕੈਦ ਦੀ ਸਜ਼ਾ ਨੂੰ ਚਣੋਤੀ ਦਿੱਤੀ ਗਈ ਸੀ। ਅਦਾਲਤ ਨੇ ਰਾਉਫ ਦੀ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਦਿੱਤੀ ਉਮਰਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਅਤੇ ਮਾਮਲੇ ਵਿੱਚ ਉਸ ਨੂੰ ਹੱਤਿਆ ਅਤੇ ਸਾਜ਼ਿਸ਼ ਦਾ ਵੀ ਦੋਸ਼ੀ ਠਹਿਰਾਇਆ।

ਅਬਦੁੱਲ ਰਾਊਫ ਦੀ ਅਪਰਾਧਿਕ ਪਿਛੋਕੜ ਅਤੇ ਉਸ ਦੀ ਨਿਰੰਤਰ ਅਪਰਾਧਿਕ ਗਤੀਵਿਧੀਆਂ ਅਤੇ ਇਸ ਤੱਥ 'ਤੇ ਧਿਆਨ ਦਿੰਦੇ ਹੋਏ ਕੀ ਉਹ ਹੱਤਿਆ ਬਾਅਦ ਕਾਫੀ ਸਮੇਂ ਤੋਂ ਫਰਾਰ ਸੀ।ਉੱਚ ਅਦਾਲਤ ਨੇ ਸਪੱਸ਼ਟ ਕੀਤਾ ਕੀ ਉਹ ਆਪਣੀ ਜੇਲ ਦੀ ਮਿਆਦ ਵਿੱਚ ਕਿਸੇ ਵੀ ਛੋਟ ਦਾ ਹੱਕਦਾਰ ਨਹੀਂ ਹੋਣਗੇ।ਇਸ ਦੌਰਾਨ ਹਾਈ ਕੋਰਟ ਨੇ ਗੁਲਸ਼ਨ ਕੁਮਾਰ ਦੇ ਕਾਰੋਬਾਰੀ ਵਿਰੋਧੀ ਰਮੇਸ਼ ਟੌਰਾਨੀ ਨੂੰ ਬਰੀ ਕਰ ਦਿੱਤਾ।ਟੀ ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਨੂੰ 12 ਅਗਸਤ, 1997 ਨੂੰ ਜੁਹੂ ਦੇ ਜੀਤ ਨਗਰ ਵਿਖੇ ਇੱਕ ਮੰਦਰ ਤੋਂ ਬਾਹਰ ਆਉਂਦੇ ਸਮੇਂ ਗੋਲੀ ਮਾਰ ਦਿੱਤੀ ਗਈ। ਤਿੰਨ ਹਮਲਾਵਰਾਂ ਨੇ ਕੁਮਾਰ ਨੂੰ 16 ਗੋਲੀਆਂ ਨਾਲ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੰਡਰਵਰਲਡ ਗੈਂਗਸਟਰ ਦਾਊਦ ਇਬਰਾਹਿਮ ਦੇ ਸਹਿਯੋਗੀ ਅਬਦੁੱਲ ਰਾਉਫ ਉਰਫ ਦਾਊਦ ਵਪਾਰੀ ਨੂੰ ਉਸ ਦੇ ਕਤਲ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 2002 ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
Published by: Ramanpreet Kaur
First published: July 1, 2021, 12:03 PM IST
ਹੋਰ ਪੜ੍ਹੋ
ਅਗਲੀ ਖ਼ਬਰ